Kabaddi Player Death News: ਕਬੱਡੀ ਜਗਤ 'ਚ ਸੋਗ ਦੀ ਲਹਿਰ, ਮੋਗਾ 'ਚ ਸੜਕ ਹਾਦਸੇ 'ਚ ਹੋਣਹਾਰ ਖਿਡਾਰੀ ਦੀ ਮੌਤ
Advertisement
Article Detail0/zeephh/zeephh1770814

Kabaddi Player Death News: ਕਬੱਡੀ ਜਗਤ 'ਚ ਸੋਗ ਦੀ ਲਹਿਰ, ਮੋਗਾ 'ਚ ਸੜਕ ਹਾਦਸੇ 'ਚ ਹੋਣਹਾਰ ਖਿਡਾਰੀ ਦੀ ਮੌਤ

Kabaddi Player Death News: ਮੋਗਾ ਵਿੱਚ ਸੜਕ ਹਾਦਸੇ ਦੌਰਾਨ ਇੱਕ ਕਬੱਡੀ ਖਿਡਾਰੀ ਦੀ ਮੌਤ ਨਾਲ ਇਲਾਕੇ ਵਿੱਚ ਸੋਗਰ ਦੀ ਲਹਿਰ ਫੈਲ ਗਈ ਗਈ ਹੈ।

Kabaddi Player Death News: ਕਬੱਡੀ ਜਗਤ 'ਚ ਸੋਗ ਦੀ ਲਹਿਰ, ਮੋਗਾ 'ਚ ਸੜਕ ਹਾਦਸੇ 'ਚ ਹੋਣਹਾਰ ਖਿਡਾਰੀ ਦੀ ਮੌਤ

Kabaddi Player Death News: ਮੋਗਾ ਤੋਂ ਕਬੱਡੀ ਜਗਤ ਲਈ ਇੱਕ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਮੋਗਾ ਦੇ ਪਿੰਡ ਰਾਮੂੰਵਾਲਾ ਨਾਲ ਸਬੰਧਤ ਮਾਂ ਖੇਡ ਕਬੱਡੀ ਨਾਲ ਜੁੜੇ ਖਿਡਾਰੀ ਜਗਦੀਪ ਸਿੰਘ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ।

ਜਗਦੀਪ ਸਿੰਘ ਦੀ ਮੌਤ ਨਾਲ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਜਗਦੀਪ ਮੋਟਰਸਾਈਕਲ ਉਤੇ ਸਵਾਰ ਹੋ ਕੇ ਆਪਣੇ ਪਿੰਡ ਜਾ ਰਿਹਾ ਸੀ। ਤੇਜ਼ ਰਫ਼ਤਾਰ ਵਾਹਨ ਵਿੱਚ ਮੋਟਰਸਾਈਕਲ ਆਉਣ ਕਾਰਨ ਕਬੱਡੀ ਖਿਡਾਰੀ ਨਾਲ ਮੋਗਾ ਦੇ ਬਾਘਾਪੁਰਾਣਾ ਰੋਡ ਉਪਰ ਦਰਦਨਾਕ ਹਾਦਸਾ ਵਾਪਰ ਗਿਆ।

ਮ੍ਰਿਤਕ ਨੌਜਵਾਨ ਦੀ ਉਮਰ ਕਰੀਬ 28 ਸਾਲ ਦੱਸੀ ਜਾ ਰਹੀ ਹੈ ਅਤੇ ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਕਬੱਡੀ ਖਿਡਾਰੀ ਜਗਦੀਪ ਦੀ ਮੌਤ ਦੀ ਖਬਰ ਪੁੱਜਣ ਉਤੇ ਪਰਿਵਾਰ ਦੇ ਜੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਕਿਸੇ ਨੂੰ ਇਸ ਗੱਲ ਉਤੇ ਯਕੀਨ ਨਹੀਂ ਹੋ ਰਿਹਾ ਹੈ।

ਕਾਬਿਲੇਗੌਰ ਹੈ ਕਿ ਮਈ ਮਹੀਨੇ ਵਿੱਚ ਕਪੂਰਥਲਾ ਦੇ ਢਿੱਲਵਾਂ ਖੇਤਰ ਦੇ ਹੋਣਹਾਰ ਕਬੱਡੀ ਖਿਡਾਰੀ ਮੁਖਤਿਆਰ ਸਿੰਘ ਭੁੱਲਰ ਬੇਟ ਵਾਲਾ ਦਾ ਇਟਲੀ ਵਿੱਚ ਅਚਾਨਕ ਦੇਹਾਂਤ ਹੋ ਗਿਆ ਸੀ। ਨੌਜਵਾਨ ਕਬੱਡੀ ਖਿਡਾਰੀ ਮੁਖਤਿਆਰ ਸਿੰਘ ਭੁੱਲਰ (ਉਮਰ 38 ਸਾਲ) ਜੋ ਇਟਲੀ ਵਿੱਚ ਕਰੀਬ 4 ਸਾਲ ਪਹਿਲਾਂ ਚੰਗੀ ਰੋਜੀ ਰੋਟੀ ਦੀ ਭਾਲ ਵਿੱਚ ਗਿਆ ਸੀ, ਦੀ ਅਚਾਨਕ ਮੌਤ ਹੋ ਗਈ ਸੀ।

ਜਾਣਕਾਰੀ ਮੁਤਾਬਕ ਕਬੱਡੀ ਖਿਡਾਰੀ ਮੁਖਤਿਆਰ ਸਿੰਘ ਭੁੱਲਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਪਰਿਵਾਰ ਮੁਤਾਬਿਕ ਮੁਖਤਿਆਰ ਨਾਲ ਉਨ੍ਹਾਂ ਦੀ ਗੱਲ ਉਸਦੀ ਮੌਤ ਤੋਂ ਇੱਕ ਦਿਨ ਪਹਿਲਾਂ ਹੋਈ ਸੀ। ਤੁਹਾਨੂੰ ਦੱਸ ਦਈਏ ਕਿ ਮੁਖਤਿਆਰ ਦੀਆਂ ਦੋ ਧੀਆਂ ਹਨ।
ਇਹ ਵੀ ਪੜ੍ਹੋ : Ludhiana Triple Murder case: ਲੁਧਿਆਣਾ ਪੁਲਿਸ ਨੇ 12 ਘੰਟਿਆਂ 'ਚ ਸੁਲਝਾਇਆ ਤੀਹਰਾ ਕਤਲ ਮਾਮਲਾ, ਜਾਣੋ ਕੌਣ ਸੀ ਕਾਤਲ

ਕਾਬਿਲੇਗੌਰ ਹੈ ਕਿ ਮੁਖਤਿਆਰ ਸਿੰਘ ਭੁੱਲਰ ਪੰਜਾਬ ਵਿੱਚ ਅਕਸਰ ਚਾਚਾ ਲੱਖਣ ਕੇ ਪੱਡਾ ਦੀ ਟੀਮ ਵੱਲੋਂ ਖੇਡਦਾ ਸੀ। ਯੂਰਪ ਵਿੱਚ ਇਟਲੀ ਦੀ ਟੀਮ ਵੱਲੋਂ ਇੱਕ ਸੀਜ਼ਨ ਬਹੁਤ ਸ਼ਾਨਦਾਰ ਖੇਡਿਆ ਸੀ।  ਮੁਖਤਿਆਰ ਸਿੰਘ ਦੋ ਧੀਆਂ ਦਾ ਪਿਓ ਸੀ ਤੇ 4 ਸਾਲ ਪਹਿਲਾਂ ਹੀ ਚੰਗੇ ਭਵਿੱਖ ਖਾਤਰ ਇਟਲੀ ਗਿਆ ਸੀ।

ਇਹ ਵੀ ਪੜ੍ਹੋ : Panipat Encounter: ਐਨਕਾਊਂਟਰ 'ਚ ਮਾਰਿਆ ਗਿਆ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਆਰੋਪੀ ਪ੍ਰਿਅਵਰਤ ਫੌਜੀ ਦਾ ਭਰਾ!

Trending news