Muktsar Sahib News: ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਪਤੀ ਦਾ ਕਤਲ, ਪੁਲਿਸ ਨੇ ਦੋਵੇਂ ਮੁਲਜ਼ਮ ਕੀਤੇ ਕਾਬੂ
Advertisement
Article Detail0/zeephh/zeephh2212156

Muktsar Sahib News: ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਪਤੀ ਦਾ ਕਤਲ, ਪੁਲਿਸ ਨੇ ਦੋਵੇਂ ਮੁਲਜ਼ਮ ਕੀਤੇ ਕਾਬੂ

Muktsar Sahib News:  ਮਿਤੀ 17-4-2024 ਨੂੰ ਜਸਕੌਰ ਸਿੰਘ ਉਰਫ ਸੋਨੀ ਪੁੱਤਰ ਮੇਜਰ ਸਿੰਘ ਵਾਸੀ ਆਲਮਵਾਲਾ ਦੀ ਮੌਤ ਦਾ ਮਾਮਲਾ ਸਹਾਮਣੇ ਆਇਆ ਸੀ। ਜਿਸ 'ਤੇ ਪੁਲਿਸ ਵੱਲੋਂ ਮ੍ਰਿਤਕ ਭੈਣ ਕਿਰਨਪਦੀਪ ਕੌਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਗਈ ਸੀ ।

Muktsar Sahib News: ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਪਤੀ ਦਾ ਕਤਲ, ਪੁਲਿਸ ਨੇ ਦੋਵੇਂ ਮੁਲਜ਼ਮ ਕੀਤੇ ਕਾਬੂ

Muktsar Sahib News: ਮੁਕਤਸਰ ਸਾਹਿਬ ਜ਼ਿਲ੍ਹੇ ਚ ਪੈਂਦੇ ਪਿੰਡ ਆਲਮਵਾਲਾ ਵਿਖੇ ਜਸਕੌਰ ਸਿੰਘ ਦੇ ਕਤਲ ਦਾ ਮਾਮਲਾ ਸਹਾਮਣੇ ਆਇਆ ਸੀ।ਜਿਸਦੀ ਤਫਤੀਸ਼ ਮਗਰੋਂ ਹੁਣ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਪਤਨੀ ਕੁਲਦੀਪ ਕੌਰ ਅਤੇ ਉਸਦੇ ਸਾਥੀ ਜਗਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਢਿੱਪਾਂਵਾਲੀ ਨੂੰ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ।

ਮਿਤੀ 17-4-2024 ਨੂੰ ਜਸਕੌਰ ਸਿੰਘ ਉਰਫ ਸੋਨੀ ਪੁੱਤਰ ਮੇਜਰ ਸਿੰਘ ਵਾਸੀ ਆਲਮਵਾਲਾ ਦੀ ਮੌਤ ਦਾ ਮਾਮਲਾ ਸਹਾਮਣੇ ਆਇਆ ਸੀ। ਜਿਸ 'ਤੇ ਪੁਲਿਸ ਵੱਲੋਂ ਮ੍ਰਿਤਕ ਭੈਣ ਕਿਰਨਪਦੀਪ ਕੌਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਗਈ ਸੀ । ਪਰ ਮ੍ਰਿਤਕ ਦੀ ਭੈਣ ਨੇ ਪੁਲਿਸ ਨੂੰ ਮੁੜ ਤੋਂ ਬਾਅਦ ਦਰਜ ਕਰਵਾ ਕੇ  ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਭਰਾ ਦਾ ਕਤਲ ਉਸਦੀ ਹੀ ਪਤਨੀ ਕੁਲਦੀਪ ਕੌਰ ਨੇ ਆਪਣੇ ਸਾਥੀ ਜਗਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਢਿੱਪਾਂਵਾਲੀ (ਜਿਲ੍ਹਾ ਫਾਜਿਲਕਾ) ਨਾਲ ਮਿਲ ਕੇ ਕਤਲ ਕੀਤਾ ਹੈ।

ਮ੍ਰਿਤਕ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਕੁਲਦੀਪ ਕੌਰ ਪਤਨੀ ਜਸਕੌਰ ਸਿੰਘ ਅਤੇ ਜਗਮੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਮੁਲਜ਼ਮ ਕੁਲਦੀਪ ਕੌਰ ਪਤਨੀ ਜਸਕੌਰ ਸਿੰਘ ਅਤੇ ਜਗਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ: Faridkot News: ਫ਼ਰੀਦਕੋਟ 'ਚ ਚੋਰਾਂ ਦੇ ਹੌਸਲੇ ਬੁਲੰਦ, ਇੱਕੋਂ ਘਰ 'ਚ ਦੂਜੀ ਵਾਰ ਉਸੇ ਦਿਨ ਚੋਰੀ

ਮੁੱਢਲੀ ਪੁੱਛਗਿੱਛ ਦੌਰਾਨ ਗੱਲ ਸਹਾਮਣੇ ਆਈ ਹੈ ਕਿ ਕੁਲਦੀਪ ਕੌਰ ਦੇ ਜਗਮੀਤ ਸਿੰਘ ਨਾਲ ਸਬੰਧ ਸਨ। ਜਿਸ ਕਰਕੇ ਜਸਕੌਰ ਸਿੰਘ ਨੂੰ ਉਹ ਆਪਣੇ ਰਾਹ ਦਾ ਰੋੜਾ ਸਮਝਦੇ ਸਨ, ਇਸ ਲਈ ਉਨ੍ਹਾਂ ਨੇ ਰਲ ਕੇ ਜਸਕੌਰ ਸਿੰਘ ਨੂੰ ਕੋਈ ਨਸ਼ੀਲੀ ਚੀਜ ਦੇ ਕੇ, ਉਸ ਦਾ ਸਰਹਾਣੇ ਨਾਲ ਸਾਹ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮੁਕੱਦਮੇ ਦੀ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Amirtsar News: ਚਰਨਜੀਤ ਚੰਨੀ ਖਰੜ ਦੇ ਲੋਕਾਂ ਲਈ ਕਿਉਂ ਨਹੀਂ ਬਣੇ ਸੁਧਾਮਾ- ਪਵਨ ਕੁਮਾਰ ਟੀਨੂੰ

 

Trending news