Nabha News: ਸਬਜ਼ੀਆਂ ਨੂੰ ਮੰਡੀਆਂ ਵਿਚੋਂ 5 ਰੁਪਏ ਕਿਲੋ ਖਰੀਦ ਕੇ ਫੇਰ 20-25 ਰੁਪਏ ਵੇਚੇ ਜਾਂਦੇ ਹਨ। ਪੇਠਾ ਵੀ ਮੰਡੀਆਂ ਵਿਚ 5 ਰੁਪਏ ਕਿਲੋ ਖਰੀਦਿਆ ਜਾਂਦਾ ਹੈ। ਪਰ ਵੇਚਿਆ 10 ਤੋਂ 15 ਰੁਪਏ ਕਿਲੋ ਜਾਂਦਾ ਹੈ। ਦੇਸੀ ਟਿੰਡੋ ਬਹੁਤ ਘੱਟ ਰੇਟ ਤੇ ਲੈ ਕੇ 40 ਰੁਪਏ ਕਿਲੋ ਵੇਚੀਆ ਜਾ ਰਹੀਆਂ ਹਨ।
Trending Photos
Nabha News(Harmeet Singh): ਬਰਸਾਤ ਦੇ ਮੌਸਮ ਦੌਰਾਨ ਬਜ਼ਾਰਾਂ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਅਸਮਾਨੀ ਚੜ੍ਹਨੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਕਾਰਨ ਆਮ ਲੋਕਾਂ ਦੀ ਹਰੀਆਂ ਸਬਜ਼ੀਆਂ ਖਰੀਦਣ ਦੇ ਲਈ ਆਪਣੀ ਜੇਬ ਕਾਫੀ ਢਿੱਲੀ ਕਰਨੀ ਪੈਂਦੀ ਹੈ। ਪਰ ਜੇਕਰ ਮੰਡੀਆਂ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਉਨ੍ਹਾਂ ਦੀਆਂ ਸਬਜ਼ੀਆਂ ਦੇ ਸਹੀਂ ਭਾਅ ਨਹੀਂ ਮਿਲ ਰਹੇ। ਜਿਸ ਕਾਰਨ ਕਿਸਾਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਹਾਮਣਾ ਕਰਨਾ ਪੈ ਰਿਹਾ ਹੈ।
ਜ਼ੀ ਮੀਡੀਆ ਦੀ ਟੀਮ ਵੱਲੋਂ ਨਾਭਾ ਦੀ ਸਬਜ਼ੀ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਟੀਮ ਵੱਲੋਂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਕਿਸਾਨਾਂ ਨੇ ਕੈਮਰੇ ਅੱਗੇ ਆਪਣਾ ਦੁੱਖ ਫਰੋਲਿਆ। ਕਿਸਾਨਾਂ ਨੇ ਕਿਹਾ ਕਿ ਸਾਨੂੰ ਭਿੰਡੀ,ਕੱਦੂ ,ਬੈਂਗਣ ਦਾ ਰੇਟ ਮੰਡੀ ਵਿੱਚ 15 ਤੋਂ 20 ਰੁਪਏ ਮਿਲ ਰਿਹਾ ਹੈ। ਜਦੋਂ ਇਹ ਸਬਜ਼ੀ ਬਾਜ਼ਾਰ ਦੇ ਵਿੱਚ ਚਲੀ ਜਾਂਦੀ ਹੈ ਤਾਂ 80 ਰੁਪਏ ਤੋਂ ਲੈ ਕੇ 100 ਰੁਪਏ ਤੱਕ ਵਿਕਦੀ ਹੈ।
ਕਿਸਾਨਾਂ ਨੇ ਦੱਸਿਆ ਕਿ ਸਬਜੀਆਂ ਦੀ ਕਾਸ਼ਤ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ ਜਿਸ 'ਚ ਸਪਰਿਆਂ ਦੇ ਨਾਲ-ਨਾਲ ਮਜਦੂਰੀ ਵੀ ਭਰਨੀ ਪੈਂਦੀ ਹੈ। ਉਨ੍ਹਾ ਦੱਸਿਆ ਕਿ ਪਿਛਲੀ ਵਾਰ ਸਬਜੀਆਂ ਦੇ ਭਾਅ ਚੰਗੇ ਸਨ ਅਤੇ ਉਨ੍ਹਾਂ ਨੂੰ ਮੁਨਾਫਾ ਵੀ ਹੋਇਆ ਹੈ ਪਰ ਇਸ ਵਾਰ ਲਾਗਤ ਵੀ ਪੂਰੀ ਨਹੀਂ ਹੋਈ।
ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਜਿਸ ਤਰ੍ਹਾਂ ਹਾਲਾਤ ਲੱਗ ਰਹੇ ਹਨ ਉਸ ਤੋਂ ਲੱਗ ਰਿਹਾ ਹੈ ਕਿ ਭਵਿੱਖ 'ਚ ਸਬਜੀਆਂ ਦੀ ਕਾਸ਼ਤ ਕਰਨੀ ਉਨ੍ਹਾਂ ਲਈ ਕਾਫੀ ਔਖੀ ਹੋਵੇਗੀ ਕਿਉਂਕਿ ਸਬਜੀਆਂ 'ਚ ਹੋ ਰਹੇ ਆਰਥਿਕ ਨੁਕਸਾਨ ਦੀ ਭਰਪਾਈ ਸੌਖੀ ਨਹੀਂ ਹੈ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਕੁੱਝ ਸਬਜੀਆਂ ਦੇ ਭਾਅ ਨਿਰਧਾਰਤ ਕਰੇ ਤਾਂ ਜੋ ਉਹ ਸਬਜ਼ੀਆਂ ਦੀ ਕਾਸ਼ਤ ਜਾਰੀ ਰੱਖ ਸਕਣ।
ਉਹਨਾਂ ਕਿਹਾ ਕਿ ਸਾਡੀ ਵਪਾਰੀਆਂ ਵੱਲੋਂ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ। ਸਰਕਾਰਾਂ ਨੂੰ ਇਸ ਦੇ ਵੱਲ ਕੋਈ ਧਿਆਨ ਦੇਣਾ ਚਾਹੀਦਾ ਹੈ ਕਿ ਕਿਸਾਨਾ ਨੂੰ ਹੱਟਾਂ ਬਣਾ ਕੇ ਦੇ ਦੇਣੀਆਂ ਚਾਹੀਦੀਆਂ ਨੇ ਜੋ ਕਿ ਆਪਣੀਆਂ ਸਬਜੀਆਂ ਵੇਚ ਸਕਣ। ਸਰਕਾਰਾਂ ਵੋਟਾਂ ਸਮੇਂ ਬਹੁਤ ਵਾਅਦੇ ਕਰ ਜਾਂਦੀਆਂ ਹਨ ਪਰ ਕਿਸੇ ਵਾਅਦੇ 'ਤੇ ਪੂਰਾ ਨਹੀਂ ਉਤਰਦੀਆਂ।