Nawanshahr News: 18 ਸਾਲ ਦੀ ਬਲਾਚੌਰ ਦੀ ਲੜਕੀ ਦਾ ਰਾਹੋ 'ਚ ਕਤਲ, ਪਰਿਵਾਰ ਨੇ ਲਗਾਇਆ ਜਬਰ ਜਨਾਹ ਦਾ ਦੋਸ਼
Advertisement
Article Detail0/zeephh/zeephh2537339

Nawanshahr News: 18 ਸਾਲ ਦੀ ਬਲਾਚੌਰ ਦੀ ਲੜਕੀ ਦਾ ਰਾਹੋ 'ਚ ਕਤਲ, ਪਰਿਵਾਰ ਨੇ ਲਗਾਇਆ ਜਬਰ ਜਨਾਹ ਦਾ ਦੋਸ਼

Nawanshahr Murder News: 18 ਸਾਲ ਦੀ ਬਲਾਚੌਰ ਦੀ ਲੜਕੀ ਦਾ ਰਾਹੋ 'ਚ ਕਤਲ ਕਰ ਦਿੱਤਾ ਹੈ। ਪਰਿਵਾਰ ਨੇ ਜਬਰ ਜਨਾਹ ਦਾ ਦੋਸ਼ ਲਗਾਇਆ ਹੈ।

 

Nawanshahr News: 18 ਸਾਲ ਦੀ ਬਲਾਚੌਰ ਦੀ ਲੜਕੀ ਦਾ ਰਾਹੋ 'ਚ ਕਤਲ, ਪਰਿਵਾਰ ਨੇ ਲਗਾਇਆ ਜਬਰ ਜਨਾਹ ਦਾ ਦੋਸ਼

Nawanshahr News/ਨਰਿੰਦਰ ਰੱਤੂ: ਔਰਤਾਂ ਦੀ ਸੁਰਖਿਆ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜ੍ਹੇ ਹੋ ਰਹੇ ਹਨ। ਦੇਰ ਸ਼ਾਮ ਬਲਾਚੌਰ ਦੀ ਇਕ 18 ਸਾਲ ਦੀ ਲੜਕੀ ਜੋ ਬਲਾਚੌਰ ਵਿਖੇ ਬਿਉਟੀ ਪਾਰਲਰ ਦਾ ਕੰਮ ਕਰਦੀ ਸੀ ਉਸ ਦੀ ਲਾਸ਼ ਰਾਹੋਂ ਦੇ ਇਕ ਘਰ ਵਿੱਚੋਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦੇ ਮੈਬਰਾਂ ਨੇ ਦੱਸਿਆ ਕਿ ਦੇਰ ਸ਼ਾਮ ਹੋਣ ਕਰਕੇ ਉਹ ਆਪਣੀ ਲੜਕੀ ਨੂੰ ਫੋਨ ਕਰ ਰਹੇ ਸਨ ਤਾਂ ਕਿਸੇ ਹੋਰ ਔਰਤ ਨੇ ਫੋਨ ਚੁੱਕਿਆ ਤੇ ਕਿਹਾ ਕਿ ਤੁਹਾਡੀ ਕੁੜੀ ਰਾਹੋ ਦੇ ਸੈਣੀ ਹਸਪਤਾਲ ਵਿੱਚ ਦਾਖਲ ਹੈ। 

ਪਰਿਵਾਰ ਦੇ ਮੈਬਰ ਸੈਣੀ ਹਸਪਤਾਲ ਪਹੁੰਚੇ ਜਿਥੇ ਉਨ੍ਹਾਂ ਨੂੰ ਆਪਣੀ ਕੁੜੀ ਨਹੀਂ ਮਿਲੀ। ਫਿਰ ਉਹਨਾਂ ਨੂੰ ਦੱਸਿਆ ਕਿ ਲੜਕੀ ਰਾਹੋਂ ਕਸਬੇ ਵਿਚ ਕਿਸੇ ਮਹਿਲਾ ਦੇ ਘਰ ਹੈ ਜਦੋਂ ਪਰਿਵਾਰ ਦੇ ਮੈਬਰਾਂ ਨੇ ਜਾ ਕੇ ਲੜਕੀ ਦੀ ਹਾਲਤ ਨੂੰ ਦੇਖਿਆ ਤਾਂ ਇਵੇਂ ਲੱਗਾ ਕਿ ਬਹੁਤ ਹੀ ਜਾਲਮ ਤਰੀਕੇ ਨਾਲ ਲੜਕੀ ਨਾਲ ਜਬਰ ਜਨਾਹ ਕਰਕੇ ਕਤਲ ਕੀਤਾ ਹੋਵੇ। 

ਇਹ ਵੀ ਪੜ੍ਹੋ:  Mohali News: ਲੋਕਾਂ ਲਈ ਰਾਹਤ ਦੀ ਖ਼ਬਰ! ਅੱਜ ਤਹਿਸੀਲਾਂ 'ਚ ਹੋ ਰਿਹਾ ਹੈ ਕੰਮ
 

ਪਰਿਵਾਰ ਦੇ ਮੈਬਰਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ। ਕੁਝ ਲੋਕ ਦੱਸ ਰਹੇ ਸਨ ਕਿ ਕੋਈ ਮੋਹਤਵਰ ਕਹਾਉਣ ਵਾਲੇ ਬੰਦੇ ਮਾਮਲਾ ਰਫਾ ਦਫ਼ਾ ਕਰਨ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ ਜਿਸ ਕਰਕੇ ਇਨਸਾਫ ਦੀ ਮੰਗ ਨੂੰ ਲੈ ਕੇ ਪਰਿਵਾਰ ਅੱਜ ਧਰਨੇ ਤੇ ਬੈਠਾ ਹੈ। ਮੌਕੇ ਉੱਤੇ ਪਹੁੰਚੇ ਡੀ ਐਸ ਪੀ ਰਾਜ ਕੁਮਾਰ ਨੇ ਇਹ ਭਰੋਸਾ ਦਿੱਤਾ ਕਿ ਜਾਂਚ ਤੋਂ ਬਾਅਦ ਪੀੜਤਾ ਨਾਲ ਪੂਰਾ ਇਨਸਾਫ਼ ਕੀਤਾ ਜਾਵੇਗਾ ਤੇ ਦੋਸ਼ੀਆ ਉੱਤੇ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ: Khanna Clash News: ਖੰਨਾ 'ਚ ਕੇਲਿਆਂ ਨੂੰ ਲੈ ਕੇ ਹੋਈ ਲੜਾਈ, ਇੱਕ ਦੁਕਾਨਦਾਰ ਦੀ ਹੋਈ ਮੌਤ
 

 

Trending news