ਪਿਛਲੇ ਸਾਲ 23 ਦਿਸੰਬਰ ਤੋਂ 29 ਦਿਸੰਬਰ ਤੱਕ ਇੱਕ ਦਿਨ ’ਚ ਜ਼ਿਆਦਾ ਤੋਂ ਜ਼ਿਆਦਾ 4 ਲੋਕਾਂ ਦੀ ਮੌਤ ਹੁੰਦੀ ਸੀ, ਜਦਕਿ ਹਫ਼ਤੇ ’ਚ 10 ਲੋਕਾਂ ਦੀ ਮੌਤ ਹੁੰਦੀ ਸੀ।
Trending Photos
Deaths with Covid-19 in Japan: ਨਵੇਂ ਸਾਲ ਮੌਕੇ ਵੀ ਸੰਸਾਰ ਦੇ ਕਈ ਦੇਸ਼ਾਂ ’ਚ ਕੋਰੋਨਾ ਮਹਾਂਮਾਰੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਹੁਣ ਚੀਨ ਤੋਂ ਬਾਅਦ ਜਾਪਾਨ ’ਚ ਕੋਰੋਨਾ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ, ਜਿੱਥੇ ਪਿਛਲੇ 1 ਦਿਨ ’ਚ ਕੋਰੋਨਾ ਕਾਰਨ ਸਭ ਤੋਂ ਵੱਧ 326 ਲੋਕਾਂ ਦੀ ਜਾਨ ਚਲੀ ਗਈ।
ਜਾਪਾਨ ’ਚ ਪਿਛਲੇ ਤਿੰਨ ਮਹੀਨਿਆਂ ਵਿੱਚ ਕੋਵਿਡ-19 (Covid-19) ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਲਗਭਗ 16 ਗੁਣਾ ਵੱਧ ਹੈ। ਜਾਪਾਨ ਦੇ ਕੌਮੀ ਅਖ਼ਬਾਰ ਦੀ ਮੇਨਿਚੀ (The Mainichi) ਅਨੁਸਾਰ ਇਸ ਵਾਰ ਅੰਕੜੇ ਪਿਛਲੇ ਸਾਲ ਦੇ ਮੁਕਾਬਲੇ ਅਲੱਗ ਮੁਕਾਬਲੇ ’ਤੇ ਹੈ। ਜਾਪਾਨ ਇਸ ਸਮੇਂ ਮਹਾਂਮਾਰੀ ਦੀ ਅੱਠਵੀਂ ਲਹਿਰ ’ਚੋਂ ਗੁਜਰ ਰਿਹਾ ਹੈ।
ਦਿਸੰਬਰ ਮਹੀਨੇ ’ਚ 1 ਦਿਨ ’ਚ ਵੱਧ ਤੋਂ ਵੱਧ 420 ਮੌਤਾਂ
ਦੀ ਮੇਨਿਚੀ ਦੇ ਮੁਤਾਬਕ, ਪਿਛਲੇ ਸਾਲ 23 ਦਿਸੰਬਰ ਤੋਂ 29 ਦਿਸੰਬਰ ਤੱਕ ਇੱਕ ਦਿਨ ’ਚ ਜ਼ਿਆਦਾ ਤੋਂ ਜ਼ਿਆਦਾ 4 ਲੋਕਾਂ ਦੀ ਮੌਤ ਹੁੰਦੀ ਸੀ, ਜਦਕਿ ਹਫ਼ਤੇ ’ਚ 10 ਲੋਕਾਂ ਦੀ ਮੌਤ ਹੁੰਦੀ ਸੀ। ਉੱਥੇ ਹੀ ਇਸ ਸਾਲ ਦਿਸੰਬਰ ’ਚ ਇੱਕ ਦਿਨ ਜ਼ਿਆਦਾ ਤੋਂ ਜ਼ਿਆਦਾ 420 ਲੋਕਾਂ ਦੀ ਮੌਤ ਹੋਈ ਹੈ। ਰਿਪੋਰਟ ਦੇ ਮੁਤਾਬਕ ਪਿਛਲੇ ਸਾਲ 23 ਦਿਸੰਬਰ ਤੋਂ 29 ਦਿਸੰਬਰ ਤੱਕ ਪ੍ਰਤੀ ਦਿਨ ਮੌਤਾਂ - 3,0,1,0,0,2 ਅਤੇ 4 ਸੀ, ਜਦਕਿ ਹਫ਼ਤਾਵਾਰੀ ਅੰਕੜਾ 10 ਸੀ।
ਪਿਛਲੇ ਸਾਲ ਤਿੰਨ ਮਹੀਨਿਆਂ ’ਚ 11,853 ਮੌਤਾਂ
ਜਾਪਾਨ ਦੇ ਸਿਹਤ ਅਤੇ ਲੇਬਰ ਕਲਿਆਣ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਦੇ ਅਧਾਰ ’ਤੇ ਇਸ ਸਾਲ ਹਫ਼ਤੇ ’ਚ 315, 339, 306, 217, 415 ਅਤੇ 420 ਮੌਤਾਂ ਹੋਈਆਂ। ਇਸ ਹਫ਼ਤੇ ਦੀ ਗੱਲ ਕਰੀਏ ਤਾਂ ਕੁੱਲ 2,283 ਲੋਕਾਂ ਦੀ ਮੌਤ ਹੋਈ।
ਰਿਪੋਰਟ ’ਚ ਸਾਹਮਣੇ ਆਇਆ ਕਿ 1 ਅਕਤੂਬਰ ਤੋਂ 29 ਦਿਸੰਬਰ ਤੱਕ ਦੇ 3 ਮਹੀਨਿਆਂ ਦੌਰਾਨ ਮਹਾਂਮਾਰੀ ਆਪਣੇ ਸਿਖ਼ਰ ’ਤੇ ਸੀ। ਪਿਛਲੇ ਸਾਲ ਇਸ ਦੌਰਾਨ 744 ਮੌਤਾਂ ਹੋਈਆਂ, ਜਦਕਿ ਇਸ ਸਾਲ ਇਹ ਅੰਕੜਾ 11,853 ਹੈ।
ਕੋਰੋਨਾ ਮਹਾਂਮਾਰੀ ਨਾਲ ਬਜ਼ੁਰਗ ਜ਼ਿਆਦਾ ਪ੍ਰਭਾਵਿਤ
ਜਾਪਾਨ ਨੇ ਸ਼ਨੀਵਾਰ (31 ਦਿਸੰਬਰ) ਨੂੰ 1,07,465 ਨਵੇਂ ਕੋਰੋਨਾ ਸੰਕ੍ਰਮਿਤ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ, ਜੋਕਿ 30 ਦਿਸੰਬਰ ਨਾਲੋਂ 41,319 ਘੱਟ ਹਨ। ਕੋਰੋਨਾ ਨਾਲ ਸਬੰਧਿਤ ਮੌਤਾਂ ਦੀ ਗਿਣਤੀ 292 ਸੀ, ਜੋ ਇਸ ਹਫ਼ਤੇ ਪਹਿਲਾਂ ਦੇ ਰਿਕਾਰਡ ਵੱਧ ਤੋਂ ਵੱਧ ਮਾਮਲਿਆਂ ਤੋਂ ਘੱਟ ਸੀ। ਜਾਪਾਨ ਟੂਡੇ (Japan Today) ਦੀ ਰਿਪੋਰਟ ਮੁਤਾਬਕ, ਟੋਕੀਓ ’ਚ ਸ਼ੁੱਕਰਵਾਰ (30 ਦਿਸੰਬਰ) ਨੂੰ 3,336 ਦੀ ਕਮੀ ਦੇ ਨਾਲ 11,189 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਇਹ ਵੀ ਪੜ੍ਹੋ: ਨਵੇਂ ਸਾਲ ’ਚ ਵੱਡਾ ਮੁੱਦਾ: ਦੇਸ਼ ’ਚ ਦਸੰਬਰ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ 16 ਮਹੀਨਿਆਂ ’ਚ ਸਭ ਤੋਂ ਜ਼ਿਆਦਾ