Ludhiana News: ਸ਼ਿਮਲਾਪੁਰੀ ਇਲਾਕੇ ਦੇ ਸੂਰਜ ਨਗਰ ਟੇਡੀ ਰੋਡ ਉਪਰ ਗਲੀ ਵਿੱਚ ਮੋਟਰਸਾਈਕਲ ਪਾਰਕ ਕਰਨ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਵਿਅਕਤੀ ਦਾ ਚਾਕੂ ਤੇ ਤਲਵਾਰ ਨਾਲ ਕਤਲ ਕਰ ਦਿੱਤਾ ਗਿਆ।
Trending Photos
Ludhiana News: ਲੁਧਿਆਣਾ ਵਿੱਚ ਸਵੇਰੇ ਸ਼ਿਮਲਾਪੁਰੀ ਇਲਾਕੇ ਦੇ ਸੂਰਜ ਨਗਰ ਟੇਡੀ ਰੋਡ ਉਪਰ ਗਲੀ ਵਿੱਚ ਮੋਟਰਸਾਈਕਲ ਪਾਰਕ ਕਰਨ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਵਿਅਕਤੀ ਦਾ ਚਾਕੂ ਤੇ ਤਲਵਾਰ ਨਾਲ ਕਤਲ ਕਰ ਦਿੱਤਾ ਗਿਆ। ਬਚਾਅ ਵਿੱਚ ਆਏ 3-4 ਹੋਰ ਲੋਕ ਉਪਰ ਵੀ ਹਮਲਾਵਰ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਵੀ ਜ਼ਖ਼ਮੀ ਹੋ ਗਏ।
ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਹੈ। ਮ੍ਰਿਤਕ ਨਿਰਮਲ ਸਿੰਘ ਦੇ ਭਰਾ ਨੇ ਦੱਸਿਆ ਕਿ ਉਸਦਾ ਭਰਾ ਆਪਣੇ ਘਰ ਦੇ ਕੋਲ ਗਲੀ ਵਿੱਚ ਮੋਟਰਸਾਈਕਲ ਖੜ੍ਹਾ ਕਰ ਰਿਹਾ ਸੀ। ਉਦੋਂ ਗੁਆਂਢੀ ਜਤਿੰਦਰ ਸਿੰਘ ਜੋਤੀ ਮੌਕੇ ਉਤੇ ਆ ਗਿਆ। ਮੋਟਰਸਾਈਕਲ ਪਾਰਕ ਕਰਨ ਨੂੰ ਲੈ ਕੇ ਦੋਵਾਂ ਵਿੱਚ ਬਹਿਸ ਹੋਈ ਅਤੇ ਦੋਵੇਂ ਆਪਸ ਵਿੱਚ ਭਿੜ ਗਏ।
ਜੋਤੀ ਨੇ ਨਿਰਮਲ ਸਿੰਘ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਨਿਰਮਲ ਸਿੰਘ ਨੂੰ ਬਚਾਉਣ ਆਏ 3 ਤੋਂ 4 ਵਿਅਕਤੀਆਂ ਨੇ ਵੀ ਚਾਕੂਆਂ ਨਾਲ ਵਾਰ ਕਰ ਕੇ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਬੱਬੂ ਗਲੀ ਨੰਬਰ 9, ਸ਼ਿਮਲਾਪੁਰੀ ਚਿਮਨੀ ਰੋਡ ਦਾ ਰਹਿਣ ਵਾਲਾ ਹੈ। ਇਲਾਕੇ ਦੇ ਰਹਿਣ ਵਾਲੇ ਜੋਤੀ ਨਾਂ ਦੇ ਵਿਅਕਤੀ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ।
ਨਿਰਮਲ ਸਿੰਘ ਦਾ ਭਤੀਜਾ ਅਤੇ ਕੁਝ ਲੋਕ ਨਿਰਮਲ ਸਿੰਘ ਨੂੰ ਛੁਡਾਉਣ ਗਏ ਪਰ ਹਮਲਾਵਰ ਨੇ ਉਨ੍ਹਾਂ ਨੂੰ ਵੀ ਜ਼ਖਮੀ ਕਰ ਦਿੱਤਾ। ਹਮਲੇ 'ਚ ਕੁੱਲ 5 ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿੱਚ ਵਿਜੇ, ਵਿਸ਼ਵਜੀਤ, ਮਨਜੀਤ ਸਿੰਘ ਬਾਬਾ ਅਤੇ ਬਲਜਿੰਦਰ ਸਿੰਘ ਸ਼ਾਮਲ ਹਨ। ਬਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਤਿੰਦਰ ਸਿੰਘ ਜੋਤੀ ਅਤੇ ਉਸ ਦਾ ਭਰਾ ਵੀ ਨਸ਼ਾ ਤਸਕਰੀ ਕਰਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਹਮਲਾਵਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਬਲਬੀਰ ਨੇ ਦੱਸਿਆ ਕਿ ਜੋਤੀ ਸਿੱਖੀ ਪਹਿਰਾਵਾ ਪਾ ਕੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੀ ਹੈ।
ਏਐੱਸਆਈ ਚਾਦ ਨੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ 2023 ਵਿੱਚ ਝਗੜਾ ਹੋਇਆ ਸੀ। ਸ਼ਰਾਬ ਪੀ ਕੇ ਅਕਸਰ ਦੋਵੇਂ ਧਿਰਾਂ ਆਪਸ ਵਿੱਚ ਲੜਦੀਆਂ ਰਹਿੰਦੀਆਂ ਹਨ। ਨਿਰਮਲ ਸਿੰਘ ਦੇ ਪਰਿਵਾਰ ਨੇ 2023 ਵਿੱਚ ਉਸ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ ਜਿਸ ਕਤਲ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਸ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿੱਚ ਹਰ ਰੋਜ਼ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।