Mohali News: ਵਿਆਹ ਦੌਰਾਨ ਫੋਟੋਗ੍ਰਾਫਰ ਹਾਈਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ; ਗਰਦਨ ਧੜ ਨਾਲੋਂ ਹੋਈ ਵੱਖ
Advertisement
Article Detail0/zeephh/zeephh2519280

Mohali News: ਵਿਆਹ ਦੌਰਾਨ ਫੋਟੋਗ੍ਰਾਫਰ ਹਾਈਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ; ਗਰਦਨ ਧੜ ਨਾਲੋਂ ਹੋਈ ਵੱਖ

ਮੋਹਾਲੀ ਦੇ ਸਿੰਘਾ ਦੇਵੀ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ। ਵਿਆਹ ਸਮਾਗਮ ਦੌਰਾਨ ਫੋਟੋਗ੍ਰਾਫੀ ਕਰਦੇ ਹੋਏ ਨੌਜਵਾਨ ਹਾਈਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਿਆ। ਇਸ ਕਾਰਨ ਉਸ ਦੀ ਗਰਦਨ ਧੜ ਤੋਂ ਅਲੱਗ ਹੋ ਕੇ ਥੱਲੇ ਡਿੱਗ ਪਈ। ਜਾਣਕਾਰੀ ਅਨੁਸਾਰ 16 ਨਵੰਬਰ ਦੀ ਰਾਤ ਸਿੰਘਾ ਦੇਵੀ ਦੇ ਤੁਬੇਕਾ ਵਾਲੀ ਗਲ਼ੀ ਵਿੱਚ ਵਿਆਹ ਦਾ ਲੇਡੀ ਸ

Mohali News: ਵਿਆਹ ਦੌਰਾਨ ਫੋਟੋਗ੍ਰਾਫਰ ਹਾਈਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ; ਗਰਦਨ ਧੜ ਨਾਲੋਂ ਹੋਈ ਵੱਖ

Mohali News: ਮੋਹਾਲੀ ਦੇ ਸਿੰਘਾ ਦੇਵੀ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ। ਵਿਆਹ ਸਮਾਗਮ ਦੌਰਾਨ ਫੋਟੋਗ੍ਰਾਫੀ ਕਰਦੇ ਹੋਏ ਨੌਜਵਾਨ ਹਾਈਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਿਆ। ਇਸ ਕਾਰਨ ਉਸ ਦੀ ਗਰਦਨ ਧੜ ਤੋਂ ਅਲੱਗ ਹੋ ਕੇ ਥੱਲੇ ਡਿੱਗ ਪਈ।

ਜਾਣਕਾਰੀ ਅਨੁਸਾਰ 16 ਨਵੰਬਰ ਦੀ ਰਾਤ ਸਿੰਘਾ ਦੇਵੀ ਦੇ ਤੁਬੇਕਾ ਵਾਲੀ ਗਲ਼ੀ ਵਿੱਚ ਵਿਆਹ ਦਾ ਲੇਡੀ ਸੰਗੀਤ ਚੱਲ ਰਿਹਾ ਸੀ। ਇਸ ਵਿਆਹ ਵਿੱਚ ਫੋਟੋਗ੍ਰਾਫੀ ਕਰਨ ਆਇਆ ਫੋਟੋਗ੍ਰਾਫਰ ਪ੍ਰੋਗਰਾਮ ਦੌਰਾਨ ਮਕਾਨ ਦੀ ਦੂਜੀ ਮੰਜ਼ਿਲ ਉਤੇ ਚਲਾ ਗਿਆ ਅਤੇ ਉਥੇ ਥੱਲੇ ਦਾ ਸ਼ਾਟ ਬਣਾਉਣ ਲੱਗਾ ਪਰ ਇਸ ਦੌਰਾਨ ਗਲੀ ਵਿਚੋਂ ਲੰਘ ਰਹੀਆਂ 11 ਕੇਵੀ ਦੀ ਲਾਈਨ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ ਅਤੇ ਉਹ ਤਾਰਾਂ ਵਿੱਚ ਫਸ ਗਿਆ।

ਇਹ ਵੀ ਪੜ੍ਹੋ : Punjab Breaking Live Updates: ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਹਾਦਸਾ ਇੰਨਾ ਭਿਆਨਕ ਸੀ ਕਿ ਫੋਟੋਗ੍ਰਾਫਰ ਦੀ ਗਰਦਨ ਕੱਟ ਕੇ ਥੱਲੇ ਜ਼ਮੀਨ ਉਤੇ ਜਾ ਡਿੱਗੀ ਅਤੇ ਉਸ ਦਾ ਸਰੀਰ ਬਾਲਕਨੀ ਵਿੱਚ ਲਟਕਿਆ ਰਿਹਾ। ਮ੍ਰਿਤਕ ਫੋਟੋਗ੍ਰਾਫਰ ਦੀ ਪਛਾਣ 32 ਸਾਲਾਂ ਜਤਿੰਦਰ ਜੈਨ ਉਰਫ ਜਤਿਨ ਦੇ ਰੂਪ ਵਿੱਚ ਹੋਈ ਹੈ ਜੋ ਕਿ ਬਲੌਂਗੀ ਵਿੱਚ ਸਟੂਡੀਓ ਚਲਾਉਂਦਾ ਸੀ ਅਤੇ ਫੇਜ਼-9 ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ। ਹਾਦਸੇ ਦੇ ਤਿੰਨ ਘੰਟੇ ਤੱਕ ਬਾਲਕਨੀ ਦੀ ਰੇਲਿੰਗ ਉਤੇ ਲਾਸ਼ ਲਟਕੀ ਰਹੀ।

ਇਹ ਵੀ ਪੜ੍ਹੋ : Weather Update: ਪੰਜਾਬ 'ਚ ਧੁੰਦ ਦੀ ਚਿੱਟੀ ਚਾਦਰ ! ਸੜਕਾਂ ਉੱਤੇ ਘਟੀ ਵਿਜੀਬਿਲਟੀ; ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

Trending news