Bathinda News: ਨਾਟਕ ਫੈਸਟੀਵਲ ਦੌਰਾਨ ਖੇਡੇ ਨਾਟਕ 'ਇੱਕ ਹੋਰ ਦਰੋਣਾਚਾਰੀਆ' ਨੇ ਕੀਲੇ ਦਰਸ਼ਕ
Advertisement
Article Detail0/zeephh/zeephh2530803

Bathinda News: ਨਾਟਕ ਫੈਸਟੀਵਲ ਦੌਰਾਨ ਖੇਡੇ ਨਾਟਕ 'ਇੱਕ ਹੋਰ ਦਰੋਣਾਚਾਰੀਆ' ਨੇ ਕੀਲੇ ਦਰਸ਼ਕ

Bathinda News:  ਬਠਿੰਡਾ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਚੱਲ ਰਹੇ 15 ਰੋਜ਼ਾ ਨੈਸ਼ਨਲ ਨਾਟਕ ਫੈਸਟੀਵਲ ਦੌਰਾਨ ਖੇਡੇ ਗਏ ਨਾਟਕ ਇੱਕ ਹੋਰ ਦਰੋਣਾਚਾਰੀਆ ਨੇ ਦਰਸ਼ਕਾਂ ਨੂੰ ਬੰਨ੍ਹ ਕੇ ਰੱਖ ਦਿੱਤਾ।

Bathinda News: ਨਾਟਕ ਫੈਸਟੀਵਲ ਦੌਰਾਨ ਖੇਡੇ ਨਾਟਕ 'ਇੱਕ ਹੋਰ ਦਰੋਣਾਚਾਰੀਆ' ਨੇ ਕੀਲੇ ਦਰਸ਼ਕ

Bathinda News: ਬਠਿੰਡਾ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਚੱਲ ਰਹੇ 15 ਰੋਜ਼ਾ ਨੈਸ਼ਨਲ ਨਾਟਕ ਫੈਸਟੀਵਲ ਦੌਰਾਨ ਖੇਡੇ ਗਏ ਨਾਟਕ ਇੱਕ ਹੋਰ ਦਰੋਣਾਚਾਰੀਆ ਨੇ ਦਰਸ਼ਕਾਂ ਨੂੰ ਬੰਨ੍ਹ ਕੇ ਰੱਖ ਦਿੱਤਾ। ਇਸ ਖੇਡੇ ਗਏ ਨਾਟਕ ਵਿੱਚ ਕਲਾਕਾਰਾਂ ਦੀ ਐਕਟਿੰਗ ਅਤੇ ਸਮਾਜ ਵਿੱਚ ਚੱਲ ਰਹੀਆਂ ਕੁਰੀਤੀਆਂ 'ਤੇ ਜ਼ੋਰਦਾਰ ਸੱਟ ਮਾਰੀ। ਨਾਟਕ ਵਿੱਚ ਦਿਖਾਇਆ ਗਿਆ ਕਿ ਮਹਾਭਾਰਤ ਵਿੱਚ ਜੋ ਦਰੋਣਾਚਾਰੀਆ ਨੇ ਆਪਣਾ ਰੋਲ ਅਦਾ ਕੀਤਾ ਸੀ।

ਉਸ ਤਰ੍ਹਾਂ ਅੱਜ ਵੀ ਸਮਾਜ ਵਿੱਚ ਟੀਚਰ ਰੋਲ ਅਦਾ ਕਰ ਰਹੇ ਹਨ। ਸੱਚ ਨੂੰ ਸੱਚ ਨਾ ਕਹਿਣਾ ਤੇ ਝੂਠ ਦਾ ਸਹਾਰਾ ਲੈਣਾ ਇਸ ਵਿਸ਼ੇ ਨੂੰ ਵਿਲੱਖਣ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਗਿਆ। ਭਾਵੇਂ ਇਹ ਟੀਮ ਚੰਡੀਗੜ੍ਹ ਤੋਂ ਬਠਿੰਡਾ ਆਈ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਨਾਟਕ ਖੇਡੇ ਗਏ ਸਨ ਜੋ ਦਰਸ਼ਕਾਂ ਨੂੰ ਬਹੁਤ ਪਸੰਦ ਆਏ।

ਮੀਡੀਆ ਨਾਲ ਗੱਲ ਕਰਦੇ ਹੋਏ ਜਿੱਥੇ ਦਰਸ਼ਕਾਂ ਨੇ ਕਿਹਾ ਕਿ ਇਹੋ ਜਿਹੇ ਨਾਟਕਾਂ ਰਾਹੀਂ ਅੱਜ ਦੇ ਨੌਜਵਾਨ ਪੀੜ੍ਹੀ ਨੂੰ ਸਮਝਾਇਆ ਜਾ ਸਕਦਾ ਹੈ ਤੇ ਇਸ ਨਾਟਕ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਇਹੋ ਜਿਹੇ ਨਾਟਕ ਖੇਡੇ ਜਾਣੇ ਚਾਹੀਦੇ ਹਨ ਜੋ ਸਮਾਜ ਵਿੱਚ ਚੱਲ ਰਹੀਆਂ ਕੁਰੀਤੀਆਂ ਨੂੰ ਉਹ ਸਾਹਮਣੇ ਲਿਆ ਸਕਣ।

ਨਾਟਕ ਦੇ ਡਾਇਰੈਕਟਰ ਮੁਕੇਸ਼ ਸ਼ਰਮਾ ਨੇ ਦੱਸਿਆ ਕਿ ਇਹ ਨਾਟਕ ਅਸੀਂ ਵੱਖ-ਵੱਖ ਸਟੇਟਾਂ ਵਿੱਚ ਲਗਭਗ 15 ਵਾਰ ਕਰ ਚੁੱਕੇ ਹਾਂ ਤੇ ਬਠਿੰਡਾ ਵਿੱਚ ਆ ਕੇ ਸਾਨੂੰ ਬਹੁਤ ਚੰਗਾ ਲੱਗਿਆ। ਭਾਵੇਂ ਨਾਟਕ ਲੰਬਾ ਸੀ ਪਰ ਇਸ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਉਹ ਵੀ ਅੱਜ ਦੇ ਸਮੇਂ ਉਤੇ ਕਟਾਕਸ਼ ਕਰਨਾ ਬੜਾ ਔਖਾ ਸੀ। 

ਇਹ ਵੀ ਪੜ੍ਹੋ : Faridkot News: ਫਰੀਦਕੋਟ 'ਚ ਛੋਟੇ ਜਿਹੇ ਬੱਚੇ ਨੂੰ ਕਥਿਤ ਪੋਸਤ ਖਵਾਏ ਜਾਣ ਦੀ ਵੀਡੀਓ ਵਾਇਰਲ, ਹਰਕਤ 'ਚ ਆਈ ਪੁਲਿਸ

ਇਸ ਨਾਟਕ ਫੈਸਟੀਵਲ ਨੂੰ ਪੇਸ਼ ਕਰਨ ਵਾਲੇ ਜ਼ਿਲ੍ਹਾ ਭਾਸ਼ਾ ਅਫਸਰ ਕੀਰਤੀ ਕ੍ਰਿਪਾਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ 15 ਰੋਜ਼ਾ ਨੈਸ਼ਨਲ ਨਾਟਕ ਫੈਸਟੀਵਲ ਕਰਵਾ ਰਹੇ ਹਾਂ ਪੰਜਾਬ ਵਿੱਚ ਪਹਿਲਾ ਐਸਾ ਆਡੀਟੋਰੀਅਮ ਬਣਿਆ ਹੈ ਜੋ ਹੋਰ ਕਿਸੇ ਜਗ੍ਹਾ 'ਤੇ ਨਹੀਂ ਹੈ। ਇਹ ਸਰਕਾਰ ਦੀ ਦੇਣ ਹੈ ਜਿਸ ਵਿੱਚ ਅਸੀਂ ਚੰਗੇ ਨਾਟਕਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਾਂਗੇ। ਉਨ੍ਹਾਂ ਨੇ ਇਨ੍ਹਾਂ ਨਾਟਕਾਂ ਨੂੰ ਦੇਖਣ ਵਾਸਤੇ ਦਰਸ਼ਕਾਂ ਨੂੰ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ : Punjab Breaking Live Updates: CM ਭਗਵੰਤ ਸਿੰਘ ਮਾਨ ਅੱਜ ਚੰਡੀਗੜ੍ਹ ਵਿਖੇ PSPCL ਵਿਭਾਗਾਂ 'ਚ ਵੰਡਣਗੇ ਨਿਯੁਕਤੀ ਪੱਤਰ , ਇੱਥੇ ਜਾਣੋ ਵੱਡੀਆਂ ਖਬਰਾਂ

Trending news