Property Dealers Protest: ਪ੍ਰਾਪਰਟੀ ਡੀਲਰਾਂ ਨੇ ਕੁਲੈਕਟਰ ਰੇਟ ਵਧਾਉਣ 'ਤੇ ਦਿੱਤਾ ਧਰਨਾ; ਅਮਰਿੰਦਰ ਵੜਿੰਗ ਨੇ ਕੀਤੀ ਹਮਾਇਤ
Advertisement
Article Detail0/zeephh/zeephh2467471

Property Dealers Protest: ਪ੍ਰਾਪਰਟੀ ਡੀਲਰਾਂ ਨੇ ਕੁਲੈਕਟਰ ਰੇਟ ਵਧਾਉਣ 'ਤੇ ਦਿੱਤਾ ਧਰਨਾ; ਅਮਰਿੰਦਰ ਵੜਿੰਗ ਨੇ ਕੀਤੀ ਹਮਾਇਤ

Property Dealers Protest: ਕੁਲੈਕਟਰ ਰੇਟ ਵਧਾਏ ਜਾਣ ਨੂੰ ਲੈ ਕੇ ਪ੍ਰਾਪਰਟੀ ਡੀਲਰ ਤੇ ਪ੍ਰਾਪਰਟੀ ਕਾਰੋਬਾਰੀਆਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਉਤੇ ਪਿਛਲੇ ਤਿੰਨ ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ।

Property Dealers Protest: ਪ੍ਰਾਪਰਟੀ ਡੀਲਰਾਂ ਨੇ ਕੁਲੈਕਟਰ ਰੇਟ ਵਧਾਉਣ 'ਤੇ ਦਿੱਤਾ ਧਰਨਾ; ਅਮਰਿੰਦਰ ਵੜਿੰਗ ਨੇ ਕੀਤੀ ਹਮਾਇਤ

Property Dealers Protest: ਕੁਲੈਕਟਰ ਰੇਟ ਵਧਾਏ ਜਾਣ ਨੂੰ ਲੈ ਕੇ ਪ੍ਰਾਪਰਟੀ ਡੀਲਰ ਤੇ ਪ੍ਰਾਪਰਟੀ ਕਾਰੋਬਾਰੀਆਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਉਤੇ ਪਿਛਲੇ ਤਿੰਨ ਦਿਨਾਂ ਤੋਂ ਧਰਨਾ ਲਗਾਇਆ ਹੋਇਆ ਹੈ। ਅੱਜ ਇਸ ਧਰਨੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਾਪਰਟੀ ਡੀਲਰ ਤੇ ਪ੍ਰਾਪਰਟੀ ਕਾਰੋਬਾਰੀਆਂ ਦੀ ਹਮਾਇਤ ਕਰਨ ਲਈ ਧਰਨੇ ਵਿੱਚ ਪਹੁੰਚੇ।

ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੀ ਕੋਈ ਵੀ ਵਿਉਂਤਬੰਦੀ ਨਹੀਂ ਤੇ ਸਰਕਾਰ ਦਿਨ-ਬ-ਦਿਨ ਘਾਟੇ ਵਿੱਚ ਚੱਲ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਤੇ ਕਲੈਕਟਰ ਰੇਟ ਵਧਾ ਦਿੱਤੇ ਤੇ ਢਾਈ ਲੱਖ ਰੁਪਏ ਦਾ ਸਾਢੇ‌‌ ਅੱਠ ਲੱਖ ਰੁਪਏ ਕਰ ਦਿਓ ਇਸ ਤਰ੍ਹਾਂ ਕਿਵੇਂ ਹੋ ਸਕਦਾ ਤੇ ਉਹ ਇਸ ਦਾ ਵਿਰੋਧ ਕਰਦੇ ਹਨ।

ਇਹ ਵੀ ਪੜ੍ਹੋ : Ratan Tata: ਮਸ਼ਹੂਰ ਉਦਯੋਗਪਤੀ ਰਤਨ ਟਾਟਾ ਦਾ ਹੋਇਆ ਦਿਹਾਂਤ, 86 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਸਰਕਾਰ ਨੂੰ ਬੇਨਤੀ ਕਰਦੇ ਹਨ ਕਿ ਕੁਲੈਕਟਰ ਰੇਟ ਘਟਾਏ ਜਾਣ ਤੇ ਉਧਰ ਪ੍ਰਾਪਰਟੀ ਡੀਲਰ ਤੇ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨਾ ਮੰਨੀ ਤਾਂ ਦੁਸਹਿਰੇ ਮੌਕੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਗਿੱਦੜਬਾਹਾ ਨੂੰ ਰੁਖ ਕੀਤਾ ਜਾਵੇਗਾ ਤੇ ਸਾਰਿਆਂ ਵੱਲੋਂ ਇਕੱਠੇ ਹੋ ਕੇ ਕਾਲੇ ਚੋਲੇ ਪਾ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ।

ਹਰ ਇਨਸਾਨ ਦਾ ਸੁਪਨਾ ਹੁੰਦਾ ਕਿ ਉਸ ਦਾ ਆਪਣਾ ਘਰ ਹੋਵੇ ਅਤੇ ਉਹ ਆਪਣੇ ਘਰ 'ਚ ਆਰਾਮ ਨਾਲ ਖੁਸ਼ੀ-ਖੁਸ਼ੀ ਰਹੇ ਪਰ ਹੁਣ ਤਾਂ ਲੋਕਾਂ ਦਾ ਇਹ ਸੁਪਨਾ ਵੀ ਮਹਿੰਗਾ ਹੋ ਗਿਆ ਹੈ। ਸੁਪਨਾ ਮਹਿੰਗਾ ਹੋਣਾ ਦਾ ਕਾਰਨ ਕੋਈ ਹੋਰ ਨਹੀਂ ਪੰਜਾਬ ਸਰਕਾਰ ਹੈ ਕਿਉਂਕਿ ਸਰਕਾਰ ਵੱਲੋਂ ਪ੍ਰਾਪਰਟੀ ਦੇ ਕੁਲੈਕਟਰ ਰੇਟਾਂ 'ਚ ਵਾਧਾ ਕੀਤਾ ਗਿਆ ਹੈ।ਜਿਸ ਕਾਰਨ ਪੰਜਾਬ ਭਰ ਵਿੱਚ ਕੁਲੈਕਟਰ ਰੇਟ ਵੱਧਣ ਕਰਨ ਆਮ ਜਨਤਾ ਲਈ ਜ਼ਮੀਨ ਖ਼ਰੀਦਣਾ ਮਹਿੰਗਾ ਹੋ ਗਿਆ ਹੈ। 

ਇਹ ਵੀ ਪੜ੍ਹੋ : Navratri 2024 Day 8: ਨਵਰਾਤਰੀ ਦੇ ਅੱਠਵੇਂ ਦਿਨ ਮਾਂ ਮਹਾਗੌਰੀ ਦੇ ਇਨ੍ਹਾਂ ਮੰਤਰਾਂ ਦਾ ਜਾਪ ਕਰੋ, ਜ਼ਿੰਦਗੀ ਦੇ ਸਾਰੇ ਦੁੱਖ ਹੋ ਜਾਣਗੇ ਦੂਰ!

Trending news