Punjab News: ਪੰਜਾਬ ਪੁਲਿਸ ਨੇ ਨਸ਼ਾ ਸਮੱਗਲਰਾਂ ਵਿਰੁੱਧ ਵੱਡਾ ਐਕਸ਼ਨ ਲੈਂਦੇ ਹੋਏ ਭਦੌੜ ਵਿੱਚ ਇੱਕ ਮੈਡੀਕਲ ਸਟੋਰ ਮਾਲਕ ਤੇ ਉਸ ਦੀ ਪਤਨੀ ਦੇ ਨਾਮ ਜਾਇਦਾਦ ਤੇ ਖਾਤੇ ਫ੍ਰੀਜ ਕਰ ਦਿੱਤੇ ਹਨ।
Trending Photos
Punjab News: ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੁਆਰਾ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਸਖ਼ਤ ਕਾਰਵਾਈ ਦੇ ਚੱਲਦਿਆਂ ਭਦੌੜ ਵਿੱਚ ਇੱਕ ਮੈਡੀਕਲ ਸਟੋਰ ਮਾਲਕ ਤੇ ਉਸ ਦੀ ਪਤਨੀ ਦੇ ਨਾਮ ਉਤੇ ਪੌਣੇ ਦੋ ਕਰੋੜ ਰੁਪਏ ਦੇ ਲਗਭਗ ਦੀਆਂ ਜਾਇਦਾਦ, ਬੈਂਕ ਖਾਤੇ, ਕਾਰ ਤੇ ਦੋਪਹੀਆ ਵਾਹਨ ਪੁਲਿਸ ਨੇ ਕੇਸ ਪ੍ਰਾਪਰਟੀ ਬਣਾ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਹੁਕਮ ਆਉਣ ਉਤੇ ਅੱਜ ਡੀਐਸਪੀ ਨਾਰਕੋਟਿਕ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਥਾਣਾ ਭਦੌੜ ਪੁਲਿਸ ਵੱਲੋਂ ਫ੍ਰੀਜ ਕਰ ਦਿੱਤੇ ਗਏ ਹਨ।
ਉਕਤ ਮੈਡੀਕਲ ਸਟੋਰ ਮਾਲਕ ਦੀ ਕੋਠੀ, ਪਲਾਟ ਤੇ ਦੁਕਾਨ ਬਾਹਰ ਜਨਤਕ ਕਾਰਵਾਈ ਨੋਟਿਸ ਚਿਪਕਾਏ ਗਏ। ਡੀਐਸਪੀ ਗੁਰਬਚਨ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਸਾਧੂ ਸਿੰਘ ਖਿਲਾਫ਼ 2019 ਵਿੱਚ ਨਸ਼ਾ ਵੇਚਣ ਦਾ ਮਾਮਲਾ ਦਰਜ ਹੋਇਆ ਸੀ ਤੇ ਬਾਅਦ ਵਿੱਚ ਹੋਈ ਪੜਤਾਲ ਵਿੱਚ ਜਾਇਦਾਦ ਲਈ ਆਇਆ ਪੈਸਾ ਸਾਬਤ ਨਹੀਂ ਕਰ ਸਕਿਆ ਤੇ ਪ੍ਰਾਪਰਟੀ ਅਟੈਚਮੈਂਟ ਲਈ ਐੱਨਡੀਪੀਐੱਸ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਨਸ਼ੇ ਰਾਹੀਂ ਬਣਾਈ ਗਈ ਜਾਇਦਾਦ ਜ਼ਬਤ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ : Punjab News: ਟ੍ਰਾਂਸਪੋਰਟ ਵਿਭਾਗ ਦੀ ਵੱਡੀ ਕਾਰਵਾਈ, ਵੱਡੇ ਸਿਆਸੀ ਲੋਕਾਂ ਦੀਆਂ ਬੱਸਾਂ ਦੇ ਪਰਮਿਟ ਕੀਤੇ ਰੱਦ
ਇਸ ਦੇ ਆਧਾਰ ਉਤੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਨੇ ਆਖਿਆ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਉਤੇ ਬਖ਼ਸ਼ਿਆ ਨਹੀਂ ਜਾਵੇਗਾ।
ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਫਿਰੋਜ਼ਪੁਰ ਪੁਲਿਸ ਨੇ 6 ਨਸ਼ਾ ਤਸਕਰਾਂ ਦੀ ਤਿੰਨ ਦੀ ਕਰੋੜਾਂ ਦੀ ਜਾਇਦਾਦ ਕੁਰਕ ਕੀਤੀ ਸੀ। ਜ਼ਿਲ੍ਹੇ ਵਿੱਚ 19 ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਣੀ ਸੀ। ਇਨ੍ਹਾਂ ਵਿੱਚੋਂ ਛੇ ਖ਼ਿਲਾਫ਼ ਕਾਰਵਾਈ ਕਰਦਿਆਂ 3 ਕਰੋੜ 54 ਲੱਖ 9 ਹਜ਼ਾਰ 207 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਸੀ। ਪੁਲਿਸ ਨੇ ਚੱਪਾ ਆਦਿਕੀ ਪਿੰਡ ਵਿੱਚ ਸਥਿਤ ਛੇਵੇਂ ਸਮੱਗਲਰ ਦੀ ਅੱਠ ਏਕੜ ਜ਼ਮੀਨ ਅਤੇ ਹੋਰ ਜਾਇਦਾਦ ਜ਼ਬਤ ਕਰ ਲਈ ਹੈ। ਇਹ ਤਸਕਰ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਬਰੇੜ ਦਾ ਵਸਨੀਕ ਹੈ।
ਇਹ ਵੀ ਪੜ੍ਹੋ : ICICI Bank Fraud Case: ਆਈਸੀਆਈਸੀਆਈ ਬੈਂਕ ਨਾਲ ਆਨਲਾਈਨ 15 ਕਰੋੜ ਰੁਪਏ ਦੀ ਠੱਗੀ; ਮਾਮਲਾ ਦਰਜ