Punjab Board exam 2023: 10 ਵੀਂ ਦੇ ਵਿਦਿਆਰਥੀਆਂ ਨੂੰ ਦਿੱਤੇ ਫਰਜ਼ੀ ਰੋਲ ਨੰਬਰ, ਪੇਪਰ ਦੇਣ ਗਏ ਤਾਂ ਰੋ-ਰੋ ਵਾਪਿਸ ਪਰਤੇ ਬੱਚੇ
Advertisement
Article Detail0/zeephh/zeephh1626303

Punjab Board exam 2023: 10 ਵੀਂ ਦੇ ਵਿਦਿਆਰਥੀਆਂ ਨੂੰ ਦਿੱਤੇ ਫਰਜ਼ੀ ਰੋਲ ਨੰਬਰ, ਪੇਪਰ ਦੇਣ ਗਏ ਤਾਂ ਰੋ-ਰੋ ਵਾਪਿਸ ਪਰਤੇ ਬੱਚੇ

Ludhiana School Fake Roll Numbers News: ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਕੋਲ ਮੌਜੂਦ ਰੋਲ ਨੰਬਰ ਸਕੂਲ ਵੱਲੋਂ ਗਲਤ ਦਿੱਤੇ ਗਏ ਹਨ। ਇਹ ਸੁਣ ਕੇ ਸਾਰੇ ਵਿਦਿਆਰਥੀ ਰੋਣ ਲੱਗੇ। ਇਸ ਤੋਂ ਬਾਅਦ ਵਿਦਿਆਰਥੀਆਂ ਦੇ ਰਿਸ਼ਤੇਦਾਰ ਵੀ ਪ੍ਰੀਖਿਆ ਕੇਂਦਰ ਪਹੁੰਚ ਗਏ।

Punjab Board exam 2023: 10 ਵੀਂ ਦੇ ਵਿਦਿਆਰਥੀਆਂ ਨੂੰ ਦਿੱਤੇ ਫਰਜ਼ੀ ਰੋਲ ਨੰਬਰ, ਪੇਪਰ ਦੇਣ ਗਏ ਤਾਂ ਰੋ-ਰੋ ਵਾਪਿਸ ਪਰਤੇ ਬੱਚੇ

Ludhiana School Fake Roll Numbers News:  ਪੰਜਾਬ ਦੇ ਵੱਖ- ਵੱਖ ਜ਼ਿਲ੍ਹਿਆਂ ਵਿੱਚ ਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਹਨ। ਇਸ ਵਿਚਾਲੇ ਅੱਜ ਬੇਹੱਦ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਲੁਧਿਆਣਾ ਦੇ ਜਗਰਾਓਂ ਦੇ ਪਿੰਡ ਕੌਂਕੇਵਾਲਾ ਦੇ ਇੱਕ ਨਿੱਜੀ ਸਕੂਲ ਦਾ ਹੈ ਜਿੱਥੇ 27 ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋਇਆ ਹੈ। ਇਹ ਆਰੋਪ ਵਿਦਿਆਰਥੀਆਂ ਦੇ ਰਿਸ਼ਤੇਦਾਰ ਨੇ ਸਕੂਲ ਦੇ ਉੱਪਰ ਲਗਾਇਆ ਹੈ। ਸਕੂਲ ਦੀ ਅਣਗਹਿਲੀ ਕਾਰਨ ਸਾਰੇ ਵਿਦਿਆਰਥੀ ਆਪਣੇ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਵਿੱਚ ਬੈਠ ਨਹੀਂ ਸਕੇ। 

ਸਕੂਲ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਸਹੀ ਰੋਲ ਨੰਬਰ ਨਹੀਂ ਦਿੱਤੇ ਗਏ ਸਗੋਂ ਉਨ੍ਹਾਂ 'ਤੇ ਲਿਖੇ ਰੋਲ ਨੰਬਰਾਂ ਵਾਲੀਆਂ ਕੱਚੀਆਂ ਪਰਚੀਆਂ ਜ਼ਬਤ ਕਰ ਲਈਆਂ ਗਈਆਂ ਪਰ ਜਦੋਂ ਵਿਦਿਆਰਥੀ ਜਗਰਾਉਂ ਦੇ ਖ਼ਾਲਸਾ ਸਕੂਲ ਵਿੱਚ ਬਣਾਏ ਗਏ ਕੇਂਦਰ ਵਿੱਚ ਪੁੱਜੇ ਤਾਂ ਪ੍ਰੀਖਿਆ ਕੇਂਦਰ ਦੇ ਸੁਪਰਵਾਈਜ਼ਰ ਅਤੇ ਹੋਰ ਸਟਾਫ਼ ਨੇ ਵਿਦਿਆਰਥੀਆਂ ਨੂੰ ਅੰਦਰ ਨਹੀਂ ਜਾਣ ਦਿੱਤਾ।

ਇਹ ਵੀ ਪੜ੍ਹੋ: Punjab Toll tax Rate: ਲੋਕਾਂ ਲਈ ਵੱਡਾ ਝਟਕਾ; 1 ਅਪ੍ਰੈਲ ਤੋਂ ਬਦਲਣਗੇ ਟੋਲ ਟੈਕਸ ਦੇ ਰੇਟ!

ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਕੋਲ ਮੌਜੂਦ ਰੋਲ ਨੰਬਰ ਸਕੂਲ ਵੱਲੋਂ ਗਲਤ ਦਿੱਤੇ ਗਏ ਹਨ। ਇਹ ਸੁਣ ਕੇ ਸਾਰੇ ਵਿਦਿਆਰਥੀ ਰੋਣ ਲੱਗੇ। ਇਸ ਤੋਂ ਬਾਅਦ ਵਿਦਿਆਰਥੀਆਂ ਦੇ ਰਿਸ਼ਤੇਦਾਰ ਵੀ ਪ੍ਰੀਖਿਆ ਕੇਂਦਰ ਪਹੁੰਚ ਗਏ।

ਇਹ ਵੀ ਪੜ੍ਹੋ: 1100-1500 ਦੇ ਹੋਏ ਪੌਪਕੌਰਨ! ਸ਼ਹਿਨਾਜ਼ ਗਿੱਲ ਨੇ ਸੁਨੀਲ ਸ਼ੈੱਟੀ ਸਾਹਮਣੇ ਪ੍ਰਗਟਾਈ ਚਿੰਤਾ, ਮਿਲਿਆ ਮਜ਼ਾਕੀਆ ਜਵਾਬ

'ਆਪ' ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮਾਮਲੇ ਦੇ ਹੱਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਨਾਲ ਹੀ ਜਿੰਮੇਵਾਰ ਸਕੂਲ ਪ੍ਰਬੰਧਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਵਿਧਾਇਕ ਮਾਣੂੰਕੇ ਨੇ ਦੱਸਿਆ ਕਿ ਸਕੂਲ ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ ਪਰ ਸਕੂਲ ਪ੍ਰਬੰਧਕਾਂ ਵੱਲੋਂ ਮਾਨਤਾ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

Trending news