ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਇਸ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਜਿੱਥੇ ਸ਼ਾਂਤੀ, ਕਾਨੂੰਨ, ਵਿਵਸਥਾ ਅਤੇ ਵਾਤਾਵਰਣ ਲਈ ਆਪਣੀ ਵੋਟ ਪਾਈ ਹੈ। ਉੱਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ ਹੈ। ਸਿੱਧੂ ਮੂਸੇਵਾਲਾ ਦੇ ਪਿਤ
Trending Photos
Punjab lok sabha Election 2024: ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਇਸ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਜਿੱਥੇ ਸ਼ਾਂਤੀ, ਕਾਨੂੰਨ, ਵਿਵਸਥਾ ਅਤੇ ਵਾਤਾਵਰਣ ਲਈ ਆਪਣੀ ਵੋਟ ਪਾਈ ਹੈ। ਉੱਥੇ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਲੋਕ ਸਭਾ ਲਈ ਆਪਣੀ ਵੋਟ ਪਾਈ ਹੈ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਮਨ ਕਾਨੂੰਨ, ਅਮਨ-ਸ਼ਾਂਤੀ, ਵਾਤਾਵਰਨ ਅਤੇ ਪਾਣੀ ਦੀ ਸੰਭਾਲ ਦੇ ਮੁੱਦੇ 'ਤੇ ਆਪਣੀ ਵੋਟ ਪਾਈ ਹੈ ਅਤੇ ਉਨ੍ਹਾਂ ਕਿਹਾ ਕਿ ਕੋਈ ਕਾਨੂੰਨ ਨਹੀਂ ਹੈ ਅਤੇ ਪੰਜਾਬ 'ਚ ਕਿਤੇ ਵੀ 100 ਤੋਂ ਵੱਧ ਵਾਰੰਟ ਦਰਜ ਹੋਣ ਵਾਲੇ ਗੈਂਗਸਟਰਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਇਨ੍ਹਾਂ ਲੋਕਾਂ ਦਾ ਨਿਆਂਪਾਲਿਕਾ 'ਤੇ ਮਾੜਾ ਪ੍ਰਭਾਵ ਹੈ ਅਤੇ ਅਦਾਲਤਾਂ ਵੀ ਸਖ਼ਤ ਸਜ਼ਾਵਾਂ ਨਹੀਂ ਦੇ ਰਹੀਆਂ ਹਨ। ਅਜਿਹੇ ਲੋਕਾਂ ਨੂੰ ਹਾਲ ਹੀ 'ਚ ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਗੱਲਬਾਤ ਹੋਈ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀ ਉਹੀ ਸਥਿਤੀ ਦੇਖੀ ਹੈ, ਜਿਸ 'ਚੋਂ ਮੈਂ ਗੁਜ਼ਰ ਰਿਹਾ ਹਾਂ, ਜਦਕਿ ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਉਹ ਸੱਤਾ 'ਚ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਨਿਆਂ ਜ਼ਰੂਰ ਦਿਵਾਵਾਂਗੇ।
ਇਹ ਵੀ ਪੜ੍ਹੋ: Punjab Lok Sabha Election 2024 Voting Live: ਆਖਿਰੀ ਪੜਾਅ ਦੀਆਂ ਚੋਣਾਂ ਅੱਜ, EVM ਵਿੱਚ ਕੈਦ ਹੋਵੇਗੀ 328 ਉਮੀਦਵਾਰ ਦੀ ਕਿਸਮਤ