Dussehra 2024:​ ਲੁਧਿਆਣਾ 'ਚ ਬਣਿਆ ਪੰਜਾਬ ਦਾ ਸਭ ਤੋਂ ਵੱਡਾ ਰਾਵਣ! ਵਾਟਰਪਰੂਫ ਪੇਪਰ ਤੋਂ ਤਿਆਰ ਜੈਕੇਟ ਬਣੇਗੀ ਖਿੱਚ ਦਾ ਕੇਂਦਰ
Advertisement
Article Detail0/zeephh/zeephh2469463

Dussehra 2024:​ ਲੁਧਿਆਣਾ 'ਚ ਬਣਿਆ ਪੰਜਾਬ ਦਾ ਸਭ ਤੋਂ ਵੱਡਾ ਰਾਵਣ! ਵਾਟਰਪਰੂਫ ਪੇਪਰ ਤੋਂ ਤਿਆਰ ਜੈਕੇਟ ਬਣੇਗੀ ਖਿੱਚ ਦਾ ਕੇਂਦਰ

Dussehra 2024​: ਪੰਜਾਬ 'ਚ ਅੱਜ ਫੂਕੇਗਾ 125 ਫੁੱਟ ਉੱਚਾ ਰਾਵਣ, ਵਾਟਰਪਰੂਫ ਪੇਪਰ ਤੋਂ ਤਿਆਰ ਜੈਕੇਟ ਬਣੇਗੀ ਖਿੱਚ ਦਾ ਕੇਂਦਰ, 2500 ਪੁਲਿਸ ਮੁਲਾਜ਼ਮ ਤਾਇਨਾਤ

 

Dussehra 2024:​ ਲੁਧਿਆਣਾ 'ਚ ਬਣਿਆ ਪੰਜਾਬ ਦਾ ਸਭ ਤੋਂ ਵੱਡਾ ਰਾਵਣ! ਵਾਟਰਪਰੂਫ ਪੇਪਰ ਤੋਂ ਤਿਆਰ ਜੈਕੇਟ ਬਣੇਗੀ ਖਿੱਚ ਦਾ ਕੇਂਦਰ

Dussehra 2024​: ਪੰਜਾਬ ਦੇ ਲੁਧਿਆਣਾ ਵਿੱਚ ਅੱਜ ਦਰੇਸੀ ਮੈਦਾਨ ਵਿੱਚ 125 ਫੁੱਟ ਉੱਚਾ ਰਾਵਣ ਫੂਕਿਆ ਜਾਵੇਗਾ। ਸ਼ਹਿਰ ਵਿੱਚ ਸੁਰੱਖਿਆ ਬਰਕਰਾਰ ਰੱਖਣ ਲਈ ਵੱਖ-ਵੱਖ ਮੇਲਿਆਂ ਵਿੱਚ 2500 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਹਨ। ਇਸ ਰਾਵਣ ਦੀ ਕੀਮਤ ਕਰੀਬ 2 ਲੱਖ ਰੁਪਏ ਹੈ। ਦਰੇਸੀ ਮੇਲੇ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਇਸ ਵਾਰ ਰਾਵਣ ਨੂੰ ਵਿਲੱਖਣ ਰੂਪ ਦੇਣ ਲਈ ਰਾਜਾ-ਮਹਾਰਾਜਾ ਦੀ ਜੈਕੇਟ ਪਹਿਨਾਈ ਜਾਵੇਗੀ ਅਤੇ ਉਸ ਦੇ ਹੱਥ ਵਿੱਚ 15 ਫੁੱਟ ਲੰਬੀ ਤਲਵਾਰ ਹੋਵੇਗੀ, ਜਿਸ ਵਿੱਚ ਆਤਿਸ਼ਬਾਜ਼ੀ ਹੋਵੇਗੀ। ਜੈਕਟ ਨੂੰ ਕੰਪਿਊਟਰਾਈਜ਼ਡ ਡਿਜ਼ਾਈਨ ਨਾਲ ਬਣਾਇਆ ਗਿਆ ਹੈ। ਅੱਗ ਲੱਗਣ ਤੋਂ ਬਾਅਦ ਰਾਵਣ ਦੇ ਪੁਤਲੇ ਤੋਂ ਵੱਖ-ਵੱਖ ਰੰਗਾਂ ਦੀਆਂ ਲਾਈਟਾਂ ਨਿਕਲਣਗੀਆਂ।

ਇਹ ਵੀ ਪੜ੍ਹੋ: Dussehra 2024: ਅੱਜ ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ ਦੁਸਹਿਰੇ ਦਾ ਤਿਉਹਾਰ, ਲੋਕਾਂ 'ਚ ਭਾਰੀ ਉਤਸ਼ਾਹ
 

2 ਲੱਖ ਦੀ ਲਾਗਤ ਨਾਲ ਬਣਿਆ ਰਾਵਣ
ਆਗਰਾ ਤੋਂ ਆਏ ਕਾਰੀਗਰ ਅਕੀਲ ਨੇ ਦੱਸਿਆ ਕਿ ਉਹ 2004 ਤੋਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਬਣਾ ਰਿਹਾ ਹੈ। ਇਹ ਪੁਤਲਾ ਦਰੇਸੀ ਗਰਾਊਂਡ ਵਿੱਚ ਤਿਆਰ ਕੀਤਾ ਜਾ ਰਿਹਾ ਹੈ ਜੋ ਕਿ ਪੂਰੇ ਪੰਜਾਬ ਵਿੱਚ ਸਭ ਤੋਂ ਵੱਡਾ ਹੈ। ਪਿਛਲੇ ਸਾਲ ਲੁਧਿਆਣਾ ਵਿੱਚ ਹੀ 120 ਫੁੱਟ ਦਾ ਰਾਵਣ ਬਣਾਇਆ ਗਿਆ ਸੀ ਪਰ ਇਸ ਵਾਰ ਇਸ ਦੀ ਉਚਾਈ ਹੋਰ ਵਧਾ ਦਿੱਤੀ ਗਈ ਹੈ। ਇਸ ਦੀ ਕੀਮਤ ਕਰੀਬ 2 ਲੱਖ ਰੁਪਏ ਹੈ।

ਇਹ ਵੀ ਪੜ੍ਹੋ:  Dussehra 2024​ Live Updates:  ਦੁਸਹਿਰੇ ਦਾ ਤਿਉਹਾਰ ਅੱਜ, PM ਨਰਿੰਦਰ ਮੋਦੀ ਸਮੇਤ ਕਈ ਲੀਡਰਾਂ ਨੇ ਟਵੀਟ ਕਰ ਦਿੱਤੀ ਵਧਾਈ
 

Trending news