Ludhiana News: 52 ਸਾਲ ਦੀ ਉਮਰ 'ਚ ਨਹੀਂ ਮੰਨੀ ਹਾਰ, ਪੰਜਾਬ ਦੀ ਮਨਜੀਤ ਕੌਰ ਨੇ ਸਿਲਵਰ ਤੇ ਗੋਲਡ ਮੈਡਲ ਜਿੱਤੇ
Advertisement
Article Detail0/zeephh/zeephh1915957

Ludhiana News: 52 ਸਾਲ ਦੀ ਉਮਰ 'ਚ ਨਹੀਂ ਮੰਨੀ ਹਾਰ, ਪੰਜਾਬ ਦੀ ਮਨਜੀਤ ਕੌਰ ਨੇ ਸਿਲਵਰ ਤੇ ਗੋਲਡ ਮੈਡਲ ਜਿੱਤੇ

Ludhiana News: ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਬਹੁਤ ਖੁੱਲ੍ਹੀ ਸੋਚ ਦਾ ਮਾਲਿਕ ਸੀ ਅਤੇ ਉਨ੍ਹਾ ਨੂੰ ਖੇਡਾਂ ਵਿੱਚ ਹਿਸਾ ਲੈਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਸੀ ਸਗੋਂ ਇਹ ਲੜਕਿਆਂ ਦੇ ਨਾਲ ਵੀ ਖੇਡਦੇ ਰਹੇ ਹਨ। 

Ludhiana News: 52 ਸਾਲ ਦੀ ਉਮਰ 'ਚ ਨਹੀਂ ਮੰਨੀ ਹਾਰ, ਪੰਜਾਬ ਦੀ ਮਨਜੀਤ ਕੌਰ ਨੇ ਸਿਲਵਰ ਤੇ ਗੋਲਡ ਮੈਡਲ ਜਿੱਤੇ

Ludhiana News:  ਲੁਧਿਆਣਾ ਦੀ ਮਨਜੀਤ ਕੋਰ 52 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਮੁਟਿਆਰਾਂ ਦੇ ਲਈ ਪ੍ਰੇਰਨਾ ਦਾ ਸਰੋਤ ਹੈ ਉਹ ਇਸ ਉਮਰ ਦੇ ਵਿੱਚ ਵੀ ਫਿਟਨੈਸ ਦੇ ਅੰਦਰ ਕਈ ਕੁੜੀਆਂ ਨੂੰ ਮਾਤ ਦਿੰਦੀ ਹੈ। ਮਨਜੀਤ ਕੌਰ ਵੱਲੋਂ ਨੈਸ਼ਨਲ ਪੱਧਰ ਤੇ 100 ਮੀਟਰ ਦੀ ਦੌੜ, ਲੰਮੀ ਛਾਲ ਅਤੇ ਸ਼ਾਟ ਪੁੱਟ ਚ ਦਰਜਨਾਂ ਮੈਡਲ ਹਾਸਿਲ ਕਰ ਚੁੱਕੇ ਨੇ। ਮਨਜੀਤ ਕੌਰ ਦੇ ਨਾਂ ਤੇ ਜ਼ਿਲ੍ਹੇ ਚ ਸਭ ਤੋਂ ਲੰਮੀ ਛਾਲ ਦਾ ਵੀ ਰਿਕਾਰਡ ਹੈ। 52 ਸਾਲ ਦੀ ਉਮਰ ਚ ਜਿੱਥੇ ਅਕਸਰ ਹੀ ਮਹਿਲਾਵਾਂ ਕਈ ਤਰਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀਆਂ ਨੇ ਓਥੇ ਹੀ ਮਨਜੀਤ ਕੋਰ ਦਾ ਆਪਣੇ ਸਿਹਤ ਪ੍ਰਤੀ ਜੋਸ਼ ਅਤੇ ਜਜ਼ਬਾ ਵੇਖਦਿਆਂ ਹੀ ਬਣਦਾ ਹੈ। 

ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਬਹੁਤ ਖੁੱਲ੍ਹੀ ਸੋਚ ਦਾ ਮਾਲਿਕ ਸੀ ਅਤੇ ਉਨ੍ਹਾ ਨੂੰ ਖੇਡਾਂ ਵਿੱਚ ਹਿਸਾ ਲੈਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਸੀ ਸਗੋਂ ਇਹ ਲੜਕਿਆਂ ਦੇ ਨਾਲ ਵੀ ਖੇਡਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਦੇ ਸਮੇਂ ਵਿੱਚ ਅਤੇ ਪੁਰਾਣੇ ਸਮੇਂ ਵਿੱਚ ਕਾਫੀ ਫਰਕ ਆ ਗਿਆ ਹੈ। ਉਨ੍ਹਾ ਕਿਹਾ ਕਿ ਹੁਣ ਸਮਾਂ ਕਿਸੇ ਤੇ ਵਿਸ਼ਵਾਸ ਕਰਨ ਲਈ ਢੁਕਵਾਂ ਨਹੀਂ ਹੈ।

ਇਹ ਵੀ ਪੜ੍ਹੋ: Punjab-Haryana High Court News: ਪਹਿਲੀ ਵਾਰ ਚੀਫ਼ ਜਸਟਿਸ ਦੀ ਅਦਾਲਤ 'ਚ ਦੋ ਮਹਿਲਾਵਾਂ ਹੋਣਗੀਆਂ ਜੱਜ

ਮਨਜੀਤ ਕੌਰ ਨੇ ਕਿਹਾ ਕਿ ਪਹਿਲਾਂ ਮੇਰੇ ਪਰਿਵਾਰ ਅਤੇ ਹੁਣ ਮੇਰੇ ਸੁਹਰਾ ਪਰਿਵਾਰ ਖਾਸ ਕਰਕੇ ਮੇਰੇ ਪਤੀ ਨੇ ਵੀ ਮੈਨੂੰ ਕਦੀ ਵੀ ਰੋਕਿਆ ਟੋਕਿਆ ਨਹੀਂ ਹੈ, ਮੈਨੂੰ ਹਮੇਸ਼ਾ ਹੀ ਜੋ ਮੇਰਾ ਦਿਲ ਕਰਦਾ ਹੈ ਉਹ ਕਰਨ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਹਾਲ ਹੀ ਦੇ ਵਿੱਚ ਹੋਈਆਂ ਖੇਡਾਂ ਵਤਨ ਪੰਜਾਬ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ ਜਿਸ ਜ਼ਿਲਇ ਪੱਧਰ ਤੇ ਉਹਨਾਂ ਨੇ ਗੋਲਡ ਮੈਡਲ ਜਦੋਂ ਸਟੇਟ ਪੱਧਰ ਉ੍ੱਤੇ ਉਹਨਾਂ ਨੇ ਸਿਲਵਰ ਮੈਡਲ ਹਾਸਿਲ ਕੀਤਾ ਸੀ ਉਹਨਾਂ ਦੇ ਮੁਕਾਬਲੇ ਦੇ ਵਿੱਚ ਸੰਗਰੂਰ ਦੀ ਇੱਕ ਹੋਰ ਖਿਡਾਰਨ ਨੇ ਗੋਲਡ ਮੈਡਲ ਜਿੱਤਿਆ ਸੀ ਜੋ ਕਿ ਪਿਛਲੇ ਛੇ ਸਾਲ ਤੋਂ ਲਗਾਤਾਰ ਟ੍ਰੇਨਿੰਗ ਕਰ ਨੇ। 

ਮਨਜੀਤ ਕੌਰ ਨੇ ਕਿਹਾ ਕਿ ਉਹ ਕੌਮੀ ਖੇਡਾਂ ਦੇ ਵਿੱਚ ਵੀ ਸਿਲਵਰ ਮੈਡਲ ਹਾਸਿਲ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕਈ ਹੋਰ ਖੇਡਾਂ ਕੈਨੇਡਾ ਅਤੇ ਵੱਖ-ਵੱਖ ਮੁਲਕਾਂ ਦੇ ਵਿੱਚ ਵੀ ਖੇਡ ਚੁੱਕੇ ਹਨ। ਸਪੋਰਟਸ ਨਾਲ ਉਹਨਾਂ ਨੂੰ ਸ਼ੁਰੂ ਤੋਂ ਹੀ ਲਗਾਵ ਰਿਹਾ ਹੈ ਅਤੇ ਇਸ ਕਰਕੇ ਉਹ ਆਪਣੇ ਫਿਟਨੈਸ ਦਾ ਇਸ ਉਮਰ ਦੇ ਵਿੱਚ ਵੀ ਧਿਆਨ ਰੱਖਦੇ ਹਨ। 

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਅੱਜ ਸਵੇਰ ਤੋਂ ਹੀ ਲਗਾਤਾਰ ਪੈ ਰਿਹਾ ਮੀਂਹ, ਹੁਣ ਠੰਡ ਵਧਣ ਦੇ ਆਸਾਰ 
 

Trending news