ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ’ਚ ਵਰਤੇ ਗਏ ਹਥਿਆਰ ਪੰਜਾਬ ਪੁਲਿਸ ਵਲੋਂ ਬਰਾਮਦ ਕਰ ਲਏ ਗਏ ਹਨ।
Trending Photos
ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ’ਚ ਵਰਤੇ ਗਏ ਹਥਿਆਰ ਪੰਜਾਬ ਪੁਲਿਸ ਵਲੋਂ ਬਰਾਮਦ ਕਰ ਲਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਸ਼ਾਰਪਸ਼ੂਟਰ ਮਨਪ੍ਰੀਤ ਮਨੂੰ ਤੇ ਜਗਰੂਪ ਰੂਪਾ ਨੇ ਪੁਲਿਸ ਨਾਲ ਮੁਕਾਬਲੇ ਦੌਰਾਨ ਵੀ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ ਕੀਤਾ।
ਫਾਰੈਂਸਿਕ ਵਿਭਾਗ ਦੀ ਟੀਮ ਨੇ ਕੀਤੀ ਹਥਿਆਰਾਂ ਦੀ ਪੁਸ਼ਟੀ
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਨੇੜੇ ਮਨਪ੍ਰੀਤ ਮਨੂੰ ਤੇ ਜਗਰੂਪ ਰੂਪਾ ਨੂੰ ਇਨਕਾਊਂਟਰ ਦੌਰਾਨ ਮਾਰ ਮੁਕਾਇਆ ਸੀ। ਪੁਲਿਸ ਦੀ ਫਾਰੈਂਸਿਕ ਟੀਮ ਨੇ ਮੂਸੇਵਾਲਾ ਦੇ ਹੱਤਿਆ ਵਾਲੀ ਜਗ੍ਹਾ ਤੋਂ ਮਿਲੇ ਖਾਲੀ ਖੋਲ਼ਾ ਦੀ ਜਾਂਚ ਕੀਤੀ, ਇਸ ਦੌਰਾਨ ਇਸਦੀ ਪੁਸ਼ਟੀ ਹੋਈ ਕਿ ਜੋ ਹਥਿਆਰ ਸ਼ਾਰਪਸ਼ੂਟਰ ਮੰਨੂ ਅਤੇ ਰੂਪਾ ਕੋਲ ਸਨ ਇਨ੍ਹਾਂ ਦਾ ਇਸਤੇਮਾਲ ਮੂਸੇਵਾਲਾ ਦੀ ਹੱਤਿਆ ਲਈ ਹੋਇਆ ਸੀ।
ਗੈਂਗਸਟਰ ਗੋਲਡੀ ਬਰਾੜ ਨੇ ਉਪਲਬੱਧ ਕਰਵਾਏ ਸਨ ਹਥਿਆਰ
ਗਾਇਕ ਮੂਸੇਵਾਲਾ ਦੇ ਕਤਲ ਲਈ ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਹਥਿਆਰ ਉਪਲਬੱਧ ਕਰਵਾਏ ਸਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੂਸੇਵਾਲਾ ਦੀ ਹੱਤਿਆ ਕਰਨ ਤੋਂ ਬਾਅਦ ਪ੍ਰਿਅਵਰਤ ਫ਼ੌਜੀ, ਅੰਕਿਤ ਸਿਰਸਾ ਦੇ ਕਸ਼ਿਸ਼ ਤੋਂ ਹਥਿਆਰ ਵਾਪਸ ਲੈ ਲਏ ਸਨ, ਜਿਨ੍ਹਾਂ ਨੂੰ ਮਨਪ੍ਰੀਤ ਮਨੂੰ ਤੇ ਜਗਰੂਪ ਰੂਪਾ ਆਪਣੇ ਨਾਲ ਲੈ ਗਏ। ਇਨ੍ਹਾਂ AK-47 ਤੇ 9 MM ਦੇ ਪਿਸਤੌਲ ਨਾਲ ਮੂਸੇਵਾਲਾ ’ਤੇ ਫ਼ਾਇਰਿੰਗ ਕੀਤੀ ਗਈ ਸੀ। ਹਾਲਾਂਕਿ ਪ੍ਰਿਅਵਰਤ ਫ਼ੌਜੀ, ਅੰਕਿਤ ਸਿਰਸਾ ਦੇ ਕਸ਼ਿਸ਼ ਨੂੰ ਬੈਕਅੱਪ ਲਈ ਵੀ ਵੱਖਰੇ ਹਥਿਆਰ ਦਿੱਤੇ ਗਏ ਸਨ ਜੋ ਬਾਅਦ ’ਚ ਦਿੱਲੀ ਪੁਲਿਸ ਨੇ ਹਿਸਾਰ ਤੋਂ ਬਰਾਮਦ ਕਰ ਲਏ ਹਨ।
ਪੁਲਿਸ ’ਤੇ ਵੀ ਇਨ੍ਹਾਂ ਹਥਿਆਰਾਂ ਨਾਲ ਕੀਤੀ ਗਈ ਸੀ ਫਾਇਰਿੰਗ
ਪੁਲਿਸ ਨੇ ਜਾਣਕਾਰੀ ਦਿੱਤੀ ਕਿ ਮੂਸੇਵਾਲਾ ਹੱਤਿਆ ਕਾਂਡ ’ਚ 6 ਸ਼ਾਰਪਸ਼ੂਟਰ ਸ਼ਾਮਲ ਸਨ। ਜਿਨ੍ਹਾਂ ’ਚੋਂ ਪ੍ਰਿਅਵਰਤ ਫ਼ੌਜੀ, ਅੰਕਿਤ ਸਿਰਸਾ ਤੇ ਕਸ਼ਿਸ਼ ਗ੍ਰਿਫ਼ਤਾਰ ਹੋ ਚੁੱਕੇ ਹਨ। ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਨੂੰ ਪੁਲਿਸ ਨੇ ਅੰਮ੍ਰਿਤਸਰ ਦੇ ਨੇੜੇ ਅਟਾਰੀ ਦੇ ਪਿੰਡ ਭਕਨਾ ਚੀਚਾ ’ਚ ਇਨਕਾਊਂਟਰ ਦੌਰਾਨ ਢੇਰ ਕਰ ਦਿੱਤਾ ਸੀ, ਜਦਕਿ ਦੀਪਕ ਮੁੰਡੀ ਹਾਲੇ ਫ਼ਰਾਰ ਚੱਲ ਰਿਹਾ ਹੈ। ਪੁਲਿਸ ਨਾਲ ਹੋਏ ਮੁਕਾਬਲੇ ’ਚ AK-47 ਤੇ 9 MM ਦੇ ਪਿਸਤੌਲ ਦੀ ਵਰਤੋ ਕੀਤੀ ਗਈ ਸੀ