ਵਿਜੀਲੈਂਸ ਬਿਊਰੋ ਨੇ ਕਾਬੂ ਕੀਤਾ 1 ਲੱਖ ਰੁਪਏ ਰਿਸ਼ਵਤ ਲੈਣ ਵਾਲਾ, ਰਿਸ਼ਵਤ ਲੈਣ ਦਾ ਤਰੀਕਾ ਕਰ ਦੇਵੇਗਾ ਹੈਰਾਨ
Advertisement
Article Detail0/zeephh/zeephh1375200

ਵਿਜੀਲੈਂਸ ਬਿਊਰੋ ਨੇ ਕਾਬੂ ਕੀਤਾ 1 ਲੱਖ ਰੁਪਏ ਰਿਸ਼ਵਤ ਲੈਣ ਵਾਲਾ, ਰਿਸ਼ਵਤ ਲੈਣ ਦਾ ਤਰੀਕਾ ਕਰ ਦੇਵੇਗਾ ਹੈਰਾਨ

ਪੰਜਾਬ ਵਿਜੀਲੈਂਸ ਬਿਊਰੋ ਲਗਾਤਾਰ ਐਕਸ਼ਨ ਮੋਡ ਵਿਚ ਦਿਖਾਈ ਦੇ ਰਹੀ। ਵਿਜੀਲੈਂਸ ਨੇ ਰਿਸ਼ਵਤਖੋਰਾਂ 'ਤੇ ਸ਼ਿਕੰਜਾ ਕੱਸਿਆ ਹੋਇਆ ਹੈ। ਲੁਧਿਆਣਾ ਵਿਚ ਸੁਖਜਿੰਦਰ ਸਿੰਘ ਨਾਮੀ ਇਕ ਵਿਅਕਤੀ ਨੂੰ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ।

ਵਿਜੀਲੈਂਸ ਬਿਊਰੋ ਨੇ ਕਾਬੂ ਕੀਤਾ 1 ਲੱਖ ਰੁਪਏ ਰਿਸ਼ਵਤ ਲੈਣ ਵਾਲਾ, ਰਿਸ਼ਵਤ ਲੈਣ ਦਾ ਤਰੀਕਾ ਕਰ ਦੇਵੇਗਾ ਹੈਰਾਨ

ਭਰਤ ਸ਼ਰਮਾ/ਲੁਧਿਆਣਾ: ਵਿਜੀਲੈਂਸ ਬਿਊਰੋ ਲੁਧਿਆਣਾ ਵਲੋਂ ਪੁਲਿਸ ਅਧਿਕਾਰੀ ਦੇ ਨਾਂਅ 'ਤੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮ ਦੀ ਸ਼ਨਾਖ਼ਤ ਸੁਖਜਿੰਦਰ ਸਿੰਘ ਵਾਸੀ ਜਲਾਲਾਬਾਦ ਵਜੋਂ ਕੀਤੀ ਗਈ ਹੈ।

 

ਵਿਜੀਲੈਂਸ ਅਧਿਕਾਰੀਆਂ ਮੁਤਾਬਿਕ ਕਾਬੂ ਕੀਤੇ ਕਈ ਸੁਖਜਿੰਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਮਨਰੇਗਾ ਦੀ ਮਹਿਲਾ ਅਧਿਕਾਰੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਵਿਜੀਲੈਂਸ ਕੋਲ ਫੜਾਇਆ ਸੀ ਅਤੇ ਹੁਣ ਸੁਖਜਿੰਦਰ ਸਿੰਘ ਖੁਦ ਹੀ ਇਸ ਮਾਮਲੇ 'ਚ ਸਮਝੌਤਾ ਕਰਨ ਲਈ ਪੁਲਿਸ ਅਧਿਕਾਰੀਆਂ ਦੇ ਨਾਂਅ ਤੇ ਪੰਦਰਾਂ ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ। ਪਰ ਸੌਦਾ 11 ਲੱਖ ਰੁਪਏ 'ਚ ਤੈਅ ਹੋਇਆ ਅਤੇ ਇਕ ਲੱਖ ਰੁਪਏ ਦੇਣਾ ਤੇਅ ਵੀ ਹੀ ਗਿਆ ਸੀ।

 

ਲੁਧਿਆਣਾ ਰੇਂਜ ਵਿਜੀਲੈਸ ਦੇ ਐਸ. ਐਸ. ਪੀ. ਆਰ. ਪੀ. ਐਸ. ਸਿੱਧੂ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦਾ ਖੁਲਾਸਾ ਮੁਲਜ਼ਮ ਦੇ ਭਰਾ ਨੇ ਕੀਤਾ। ਜੂਨੀਅਰ ਇੰਜੀਨੀਅਰ ਦੇ ਭਰਾ ਸੰਦੀਪ ਸਿੰਘ ਵਲੋਂ ਇਸ ਦੀ ਸੂਚਨਾ ਵਿਜੀਲੈਂਸ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਵਿਜੀਲੈਂਸ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਸੁਖਜਿੰਦਰ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਤਹਿਤ ਕਾਬੂ ਕਰ ਲਿਆ ਹੈ ਤੇ ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਸ ਖ਼ਿਲਾਫ਼ ਲੁਧਿਆਣਾ ਵਿਜੀਲੈਂਸ ਦੀ ਅਪਰਾਧ ਸ਼ਾਖਾ ਵਿਚ ਕੇਸ ਦਰਜ ਕਰ ਲਿਆ ਗਿਆ ਹੈ।

 

WATCH LIVE TV 

Trending news