Ludhiana News: ਪੰਜਾਬੀ ਸਾਹਿਤ ਅਕਾਡਮੀ ਨੇ ਮਾਸਟਰ ਤਾਰਾ ਸਿੰਘ ਜੀ ਦੀਆਂ ਸਭ ਕਿਤਾਬਾਂ ਇਕੱਠੀਆਂ ਛਾਪ ਕੇ ਸੁਨਹਿਰੀ ਇਤਿਹਾਸ ਸੰਭਾਲਿਆ-ਰੰਧਾਵਾ
Advertisement
Article Detail0/zeephh/zeephh1845543

Ludhiana News: ਪੰਜਾਬੀ ਸਾਹਿਤ ਅਕਾਡਮੀ ਨੇ ਮਾਸਟਰ ਤਾਰਾ ਸਿੰਘ ਜੀ ਦੀਆਂ ਸਭ ਕਿਤਾਬਾਂ ਇਕੱਠੀਆਂ ਛਾਪ ਕੇ ਸੁਨਹਿਰੀ ਇਤਿਹਾਸ ਸੰਭਾਲਿਆ-ਰੰਧਾਵਾ

  Ludhiana News: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮਾਸਟਰ ਤਾਰਾ ਸਿੰਘ ਵੱਲੋਂ ਲਿਖੀਆਂ ਗਈਆਂ ਸੱਤ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ।

Ludhiana News: ਪੰਜਾਬੀ ਸਾਹਿਤ ਅਕਾਡਮੀ ਨੇ ਮਾਸਟਰ ਤਾਰਾ ਸਿੰਘ ਜੀ ਦੀਆਂ ਸਭ ਕਿਤਾਬਾਂ ਇਕੱਠੀਆਂ ਛਾਪ ਕੇ ਸੁਨਹਿਰੀ ਇਤਿਹਾਸ ਸੰਭਾਲਿਆ-ਰੰਧਾਵਾ

Ludhiana News:  ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮਾਸਟਰ ਤਾਰਾ ਸਿੰਘ ਵੱਲੋਂ ਲਿਖੀਆਂ ਗਈਆਂ ਸੱਤ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ। ਪੁਸਤਕਾਂ ਲੋਕ-ਅਰਪਣ ਕਰਦਿਆਂ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਮਾਸਟਰ ਤਾਰਾ ਸਿੰਘ ਦੀਆਂ ਸੱਤ ਕਿਤਾਬਾਂ ਇਕੱਠੀਆਂ ਛਾਪ ਕੇ ਸੁਨਹਿਰੀ ਇਤਿਹਾਸ ਸਾਂਭ ਲਿਆ ਹੈ।

ਮਾਸਟਰ ਤਾਰਾ ਸਿੰਘ ਸਿਰਫ਼ ਸਿਆਸੀ ਆਗੂ ਨਹੀਂ ਬਲਕਿ ਇੱਕ ਰਾਸ਼ਟਰਵਾਦੀ ਸਿੱਖ ਨੇਤਾ ਸਨ ਜਿਨ੍ਹਾਂ ਨੇ ਕੌਮਾਂਤਰੀ ਪੱਧਰ ’ਤੇ ਸਿੱਖ ਪਛਾਣ ਨੂੰ ਸਥਾਪਿਤ ਕਰਨ ਦੇ ਨਾਲ ਨਾਲ ਜੰਗੇ ਆਜ਼ਾਦੀ ਵਿੱਚ ਵੀ ਵੱਡੀ  ਭੂਮਿਕਾ ਨਿਭਾਈ। ਉਨ੍ਹਾਂ ਦੀਆਂ ਪੁਸਤਕਾਂ ਵਿੱਚੋਂ ਨਾਵਲ ਪ੍ਰੇਮ ਲਗਨ ਤੇ ਬਾਬਾ ਤੇਗਾ ਸਿੰਘ ਵਿੱਚੋਂ ਉਨ੍ਹਾਂ ਦੀ ਦੂਰ-ਅੰਦੇਸ਼ ਸੋਚ ਤੇ ਵਿਲੱਖਣ ਸ਼ਖ਼ਸੀਅਤ ਸਾਫ਼ ਨਜ਼ਰ ਆਉਂਦੀ ਹੈ।

ਉਨ੍ਹਾਂ ਕਿਹਾ ਕਿ ਇਹ ਵੱਡੇ ਕਾਰਜ ਲਈ ਜਿਨ੍ਹਾਂ ਸੰਸਥਾਵਾਂ ਦੀ ਜ਼ਿੰਮੇਵਾਰੀ ਸੀ ਉਹ ਆਪਣਾ ਫ਼ਰਜ਼ ਨਹੀਂ ਨਿਭਾ ਰਹੀਆਂ। ਚੰਗੀ ਗੱਲ ਇਹ ਹੈ ਕਿ ਲੇਖਕਾਂ ਦੀ ਸਿਰਮੌਰ ਜਥੇਬੰਦੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਇਹ ਕਾਰਜ ਸੀਮਿਤ ਸਾਧਨਾਂ ਦੇ ਬਾਵਜੂਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਰਗੀਆਂ ਸੰਸਥਾਵਾਂ ਨੂੰ ਲਗਾਤਾਰ ਉਤਸ਼ਾਹਤ ਕਰਨਾ ਚਾਹੀਦਾ ਹੈ।

ਉਨ੍ਹਾਂ ਪੰਜਾਬ ਦੀਆਂ ਵਰਤਮਾਨ ਸਮੱਸਿਆਵਾਂ ਦੇ ਹੱਲ ਲਈ ਲੋਕਾਂ, ਸਿਆਸਤਦਾਨਾਂ ਤੇ ਮੀਡੀਆ ਨੂੰ ਸੰਵੇਦਨਸ਼ੀਲ ਬਣਾਉਣ ਲਈ ਸਰਗਰਮ ਹੋਣ ਦੀ ਅਪੀਲ ਕੀਤੀ। ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਅਤੇ ਮਾਸਟਰ ਤਾਰਾ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਇਕੱਠੇ ਪੜ੍ਹਦੇ ਰਹੇ ਹੋਣ ਕਰਕੇ ਉਨ੍ਹਾਂ ਦੇ ਪਰਿਵਾਰ ਵਿੱਚ ਸਤਿਕਾਰਤ ਰਿਸ਼ਤੇ ਨਾਲ ਜਾਣੇ ਜਾਂਦੇ ਸਨ। ਉਹ ਸਾਡੇ ਪੁਰਖੇ ਨਨਕਾਣਾ ਸਾਹਿਬ ਸਾਕੇ ਦੇ ਪਹਿਲੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਕਾਰਨ ਵੀ ਰੰਧਾਵਾ ਪਰਿਵਾਰ ਨੂੰ ਬਹੁਤ ਸਨੇਹ ਦਿੰਦੇ ਸਨ। 

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਆਪਣਾ ਝੋਨਾ ਪੱਕਣ ਤੇ ਵਿਕਣ ਸਾਰ ਉਹ ਇੱਕ ਲੱਖ ਰੁਪਿਆ ਅਕਾਡਮੀ ਨੂੰ ਭੇਜਣਗੇ ਤੇ ਨਾਲ ਹੀ ਇੱਕ ਮਹੀਨੇ ਦੀ ਵਿਧਾਇਕ ਵਜੋਂ ਮਿਲਦੀ ਤਨਖਾਹ ਵਿੱਚੋਂ ਵੀ ਇੱਕ ਲੱਖ ਰੁਪਿਆ ਦੇਣਗੇ। 

ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਗੁਰੂ ਨਾਨਕ ਦੇਵ ਯੂਨਵਿਰਸਿਟੀ ਦੇ ਸਾਬਕਾ ਵੀ ਸੀ ਤੇ ਸਮਾਗਮ ਦੇ ਪ੍ਰਧਾਨ ਡਾ. ਸ.ਪ. ਸਿੰਘ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਮਾਸਟਰ ਤਾਰਾ ਸਿੰਘ ਜੀ ਦੀ ਦੋਹਤਰੀ ਬੀਬੀ ਕਿਰਨਜੋਤ ਕੌਰ, ਦੋਹਤਰੇ ਮਨਬੀਰ ਸਿੰਘ, ਪੁਸਤਕਾਂ ਦੀ ਸੰਪਾਦਕ ਤੇ ਦੋਹਤ ਨੂੰਹ ਡਾ. ਜਸਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਪ੍ਰਕਾਸ਼ਨ ਕਮੇਟੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਤੇ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਹਰਬੰਸ ਮਾਲਵਾ, ਪਰਮਜੀਤ ਕੌਰ ਮਹਿਕ, ਸਕੱਤਰ ਗੁਰਚਰਨ ਕੌਰ ਕੋਚਰ ਨੇ ਮਾਸਟਰ ਤਾਰਾ ਸਿੰਘ ਦੀਆਂ ਲਿਖੀਆਂ ਪੁਸਤਕਾਂ ਮੇਰੀ ਯਾਦ, ਪ੍ਰੇਮ ਲਗਨ, ਗ੍ਰਹਿਸਤ-ਧਰਮ ਸਿਖਿਆ, ਪਿਰਮ ਪਿਆਲਾ, ਮੇਰਾ ਸਫ਼ਰਨਾਮਾ, ਕਿਉਂ ਵਰਨੀ ਕਿਵ ਜਾਣਾ ਤੇ ਬਾਬਾ ਤੇਗ਼ਾ ਸਿੰਘ ਲੋਕ-ਅਰਪਣ ਕੀਤੀਆਂ।

ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਤੇ ਹਾਊਸਫੈੱਡ ਪੰਜਾਬ ਦੇ ਸਾਬਕਾ ਚੇਅਰਮੈਨ ਕੇਕੇ ਬਾਵਾ ਵੀ ਹਾਜ਼ਰ ਸਨ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ, ਵਿਰਸੇ ਤੇ ਇਤਿਹਾਸ ਨੂੰ ਸਾਂਭਣਾ ਪੰਜਾਬੀ ਸਾਹਿਤ ਅਕਾਡਮੀ ਦਾ ਸਥਾਪਨਾ ਸਾਲ 1954 ਤੋਂ ਹੀ ਇਤਿਹਾਸ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਆਖਿਆ ਕਿ ਮਾਸਟਰ ਤਾਰਾ ਸਿੰਘ ਰਾਜਨੀਤੀ ਅਤੇ ਸਾਹਿਤ ਦੀ ਉੱਚ-ਦੁਮਾਲੜੀ ਸ਼ਖ਼ਸੀਅਤ ਸਨ ਜਿਨ੍ਹਾਂ ਦੀਆਂ ਪੁਸਤਕਾਂ ਛਾਪ ਕੇ ਅਕਾਡਮੀ ਨੇ ਆਪਣਾ ਫ਼ਰਜ਼ ਨਿਭਾਇਆ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਤੇ ਸਮਾਗਮ ਦੇ ਪ੍ਰਧਾਨ ਡਾ. ਸ. ਪ. ਸਿੰਘ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਦੀ ਪੰਥ ਨੂੰ ਬਹੁਤ ਵੱਡੀ ਦੇਣ ਹੈ। ਉਹ ਇਕ ਦੂਰ-ਦ੍ਰਿਸ਼ਟੀ ਵਾਲੇ ਆਗੂ ਤੇ ਵਿਦਵਾਨ ਸਨ। ਉਨ੍ਹਾਂ ਆਖਿਆ ਕਿ ਬਚਪਨ ਵਿੱਚ ਮੈਨੂੰ ਮਾਸਟਰ ਜੀ ਦੀ ਸੰਗਤ ਮਾਨਣ ਦਾ ਸੁਭਾਗ ਪ੍ਰਾਪਤ ਰਿਹਾ ਹੈ। ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪ੍ਰਾਪਤ ਗਰਾਂਟ ਨਾਲ ਛਪੀਆਂ ਇਨ੍ਹਾਂ ਸੱਤ ਪੁਸਤਕਾਂ ਰਾਹੀਂ ਮਾਸਟਰ ਤਾਰਾ ਸਿੰਘ ਦੀ ਵਿਦਵਤਾ ਪ੍ਰਗਟ ਹੁੰਦੀ ਹੈ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਤੇ ਪੁਸਤਕ ਪ੍ਰਕਾਸ਼ਨ ਕਮੇਟੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ  ਕਿ ਇਹ ਕਿਤਾਬਾਂ ਕਦੇ ਪ੍ਰਕਾਸ਼ਿਤ ਨਾ ਹੋ ਸਕਦੀਆਂ ਜੇਕਰ ਮਾਸਟਰ ਤਾਰਾ ਸਿੰਘ ਜੀ ਦਾ ਪਰਿਵਾਰ ਸਹਿਯੋਗ ਨਾ ਦਿੰਦਾ। ਇਨ੍ਹਾਂ ਪੁਸਤਕਾਂ ਨੂੰ ਸੰਪਾਦਤ ਕਰਨ ਲਈ ਮਾਸਟਰ ਤਾਰਾ ਸਿੰਘ ਜੀ ਦੀ ਦੋਹਤ ਨੂੰਹ ਡਾ. ਜਸਪ੍ਰੀਤ ਕੌਰ ਦਾ ਉਨ੍ਹਾਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

ਪੁਸਤਕਾਂ ਦੀ ਸੰਪਾਦਕ ਡਾ. ਜਸਪ੍ਰੀਤ ਕੌਰ ਨੇ ਕਿਹਾ ਕਿ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਇਸ ਵੱਡਮੁੱਲੇ ਕਾਰਜ ਦੀ ਸੰਪਾਦਨਾ ਲਈ ਮੈਨੂੰ ਚੁਣਿਆ ਗਿਆ। ਉਨ੍ਹਾਂ ਨੇ ਮਾਸਟਰ ਤਾਰਾ ਸਿੰਘ ਦੀਆਂ 7 ਨਵ-ਪ੍ਰਕਾਸ਼ਿਤ ਪੁਸਤਕਾਂ ਬਾਰੇ ਸੰਖੇਪ ਵਿਚ ਚਾਨਣਾ ਪਾਇਆ।

ਮਾਸਟਰ ਤਾਰਾ ਸਿੰਘ ਦੀ ਦੋਹਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਆਖਿਆ ਕਿ ਮਾਸਟਰ ਤਾਰਾ ਸਿੰਘ ਦਾ ਰਿਣ ਮੋੜਨ ਲਈ ਜੋ ਕੰਮ ਪੰਥਕ ਸੰਸਥਾਵਾਂ ਨੂੰ ਕਰਨੇ ਚਾਹੀਦੇ ਸਨ ਉਹ ਵਡਮੁੱਲਾ ਕਾਰਜ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਕਰਕੇ ਵਿਖਾਇਆ ਹੈ।

ਮਾਸਟਰ ਤਾਰਾ ਸਿੰਘ ਦੀਆਂ ਲਿਖਤਾਂ ਨੂੰ ਏਨਾ ਸੁੰਦਰ ਛਾਪ ਕੇ ਲਿਖਤਾਂ ਨੂੰ ਗੌਰਵ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਸਟਰ ਜੀ ਦੀਆ ਇਹ ਪੁਸਤਕਾਂ ਛਪਣ ਨਾਲ ਰਲਾਵਟ ਵਾਲੀਆਂ ਪ੍ਰਕਾਸ਼ਨਾਵਾਂ ਨੂੰ ਲੋਕ ਆਪ ਹੀ ਰੱਦ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਮਾਸਟਰ ਜੀ ਦਾ ਨਾਵਲ ਪ੍ਰੇਮ ਲਗਨ ਉਹ ਪਾਕਿਸਤਾਨ ਤੋਂ ਦਯਾਲ ਸਿੰਘ ਲਾਇਬਰੇਰੀ ਲਾਹੌਰ ਦੀ ਮਦਦ ਨਾਲ ਫੋਟੋ ਕਾਪੀ ਰੂਪ ਵਿੱਚ ਹਾਸਲ ਕਰ ਸਕੇ, ਜਿਸ ਨੂੰ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ।

ਉਨ੍ਹਾਂ ਕਿਹਾ ਕਿ ਮਾਸਟਰ ਜੀ ਦੀਆਂ ਲਿਖਤਾਂ ਨੂੰ ਕੌਮੀ ਵਿਰਾਸਤ ਵਾਂਗ ਪੜ੍ਹਨ ਦੀ ਲੋੜ ਹੈ। ਇਸ ਮੌਕੇ ਮਾਸਟਰ ਤਾਰਾ ਸਿੰਘ ਜੀ ਦੀ ਦੋਹਤਰੀ ਬੀਬੀ ਕਿਰਨਜੋਤ ਕੌਰ, ਦੋਹਤਰੇ ਮਨਬੀਰ ਸਿੰਘ ਕੇ ਦੋਹਤ ਨੂੰਹ ਡਾ. ਜਸਪ੍ਰੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : Canada Road Accident news: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਕਪੂਰਥਲਾ ਦੇ ਨੋਜਵਾਨ ਦੀ ਹੋਈ ਮੌਤ

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

Trending news