Surinder Shinda Death News: CM ਮਾਨ ਸਮੇਤ ਕਈ ਆਗੂਆਂ ਤੇ ਸਿਤਾਰਿਆਂ ਨੇ ਗਾਇਕ ਸੁਰਿੰਦਰ ਛਿੰਦਾ ਦੀ ਮੌਤ 'ਤੇ ਦੁੱਖ ਕੀਤਾ ਪ੍ਰਗਟ
Advertisement
Article Detail0/zeephh/zeephh1796542

Surinder Shinda Death News: CM ਮਾਨ ਸਮੇਤ ਕਈ ਆਗੂਆਂ ਤੇ ਸਿਤਾਰਿਆਂ ਨੇ ਗਾਇਕ ਸੁਰਿੰਦਰ ਛਿੰਦਾ ਦੀ ਮੌਤ 'ਤੇ ਦੁੱਖ ਕੀਤਾ ਪ੍ਰਗਟ

Surinder Shinda Death News: ਮਸ਼ਹੂਰ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਇਸ ਸਬੰਧੀ ਸੀ.ਐਮ ਮਾਨ ਨੇ ਟਵੀਟ ਕਰਕੇ ਆਪਣਾ ਦੁੱਖ ਪ੍ਰਗਟ ਕੀਤਾ ਹੈ।

Surinder Shinda Death News: CM ਮਾਨ ਸਮੇਤ ਕਈ ਆਗੂਆਂ ਤੇ ਸਿਤਾਰਿਆਂ ਨੇ ਗਾਇਕ ਸੁਰਿੰਦਰ ਛਿੰਦਾ ਦੀ ਮੌਤ 'ਤੇ ਦੁੱਖ ਕੀਤਾ ਪ੍ਰਗਟ

Surinder Shinda Death News: ਪੰਜਾਬੀ ਗਾਇਕ ਸੁਰਿੰਦਰ ਛਿੰਦਾ (Surinder Shinda) ਨੇ 64 ਸਾਲਾ ਦੀ ਉਮਰ ਵਿੱਚ ਲੁਧਿਆਣਾ ਦੇ ਹਸਪਤਾਲ ਵਿੱਚ ਆਖਰੀ ਸਾਹ ਲਏ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ 'ਚ ਭਰਤੀ ਸਨ ਅਤੇ ਉਹਨਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਡਾਕਟਰਾਂ ਨੇ ਵੈਂਟੀਲੇਟਰ 'ਤੇ ਰੱਖਿਆ ਹੋਇਆ ਸੀ ਪਰ ਅੱਜ ਸਵੇਰੇ 7.30 ਵਜੇ ਉਹਨਾਂ ਦੀ ਮੌਤ ਹੋ ਗਈ। ਸੁਰਿੰਦਰ ਛਿੰਦਾ (Surinder Shinda) ਨੇ ਬੇਸ਼ਕ ਅੱਜ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਦਿੱਤਾ ਪਰ ਉਨ੍ਹਾਂ ਦੀ ਆਵਾਜ਼ ਪੰਜਾਬੀ ਗਾਇਕੀ 'ਚ ਅਮਰ ਹੋ ਗਈ ਹੈ। 

ਉਨ੍ਹਾਂ ਦੀ ਮੌਤ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਸੋਗ ਦਾ ਮਾਹੌਲ ਹੈ। ਪੰਜਾਬੀ ਇੰਡਸਟਰੀ ਅਤੇ ਪੰਜਾਬ ਦੇ ਲੀਡਰ ਹਰ ਕੋਈ ਸੁਰਿੰਦਰ ਛਿੰਦਾ ਦੀ ਮੌਤ ਉੱਤੇ ਦੁੱਖ ਪ੍ਰਗਟ ਕਰ ਰਿਹਾ ਹੈ। 

ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ 
ਹਾਲ ਹੀ ਵਿੱਚ ਪੰਜਾਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਜੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ...ਪੰਜਾਬ ਦੀ ਬੁਲੰਦ ਆਵਾਜ਼ ਅੱਜ ਸਦਾ ਲਈ ਖਾਮੋਸ਼ ਹੋ ਗਈ...ਛਿੰਦਾ ਜੀ ਭਾਵੇਂ ਸਰੀਰਕ ਤੌਰ 'ਤੇ ਨਾ ਰਹੇ ਪਰ ਉਨ੍ਹਾਂ ਦੀ ਆਵਾਜ਼ ਹਮੇਸ਼ਾ ਗੂੰਜਦੀ ਰਹੇਗੀ।...ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ...ਵਾਹਿਗੁਰੂ ਵਾਹਿਗੁਰੂ"

ਇਹ ਵੀ ਪੜ੍ਹੋ: Surinder Shinda Death News: ਕੌਣ ਸੀ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ? ਜਾਣੋ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਕਿੱਸੇ

ਸਾਧੂ ਸਿੰਘ ਧਰਮਸੋਤ ਨੇ ਪ੍ਰਗਟ ਕੀਤਾ ਦੁੱਖ 
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੀ ਹੋਈ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਲੋਕਾਂ ਦੇ ਦਿਲਾਂ ਦੀ ਧੜਕਣ ਸਨ, ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ, ਉਹਨਾਂ ਕਿਹਾ ਕਿ ਸੁਰਿੰਦਰ ਸ਼ਿੰਦਾ ਨੇ ਪੰਜਾਬੀਆਂ ਦਾ ਨਾਮ ਗਾਇਕੀ ਦੇ ਵਿੱਚ ਰੌਸ਼ਨ ਕੀਤਾ।

ਸੁਖਬੀਰ ਸਿੰਘ ਬਾਦਲ 
ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਲਿਖਿਆ ਹੈ ਕਿ ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦੇ ਪ੍ਰਸ਼ੰਸਕਾਂ ਅਤੇ ਪਰਿਵਾਰ ਨਾਲ ਡੂੰਘੀ ਹਮਦਰਦੀ। ਪੰਜਾਬੀ ਸੰਗੀਤ ਵਿੱਚ ਉਨ੍ਹਾਂ ਦਾ ਯੋਗਦਾਨ ਅਨਮੋਲ ਹੈ। ਉਸ ਦੀ ਅਦਭੁਤ ਆਵਾਜ਼ ਸੀ। ਸ਼ਿੰਦਾ ਜੀ ਨੂੰ ਦੁਨੀਆ ਭਰ ਦੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਦੁਆਰਾ ਯਾਦ ਕੀਤਾ ਜਾਵੇਗਾ। ਉਸਦੀ ਆਤਮਾ ਨੂੰ ਸ਼ਾਂਤੀ ਮਿਲੇ।

ਪੰਜਾਬੀ ਗਾਇਕ ਭੁਪਿੰਦਰ ਗਿੱਲ
ਇਸ ਦੇ ਨਾਲ ਹੀ ਪੰਜਾਬੀ ਗਾਇਕ ਭੁਪਿੰਦਰ ਗਿੱਲ ਵੱਲੋਂ ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ਨੂੰ ਕੈਪਸ਼ਨ ਦਿੰਦਿਆ ਉਨ੍ਹਾਂ ਲਿਖਿਆ, ਅਫਸੋਸ ਨਹੀਂ ਰਹੇ ਗਾਇਕ ਸੁਰਿੰਦਰ ਛਿੰਦਾ ਜੀ...ਸੰਗੀਤ ਪ੍ਰੇਮੀਆ ਨੂੰ ਨਾ ਪੂਰਾ ਹੋਣ ਵਾਲਾ ਘਾਟਾ...ਇੱਕ ਯੁੱਗ ਦਾ ਅੰਤ, ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ...

ਇਹ ਵੀ ਪੜ੍ਹੋ: Surinder Shinda Songs: ਭਾਵੇਂ ਸੁਰਿੰਦਰ ਛਿੰਦਾ ਨਹੀਂ ਰਹੇ ਪਰ ਆਪਣੀ ਕਲਾ ਸਦਕਾ ਹਮੇਸ਼ਾਂ ਲੋਕਾਂ 'ਚ ਰਹਿਣਗੇ ਜਿੰਦਾ

ਲੋਕ ਗਾਇਕ ਮਨਮੋਹਨ ਵਾਰਿਸ
ਪੰਜਾਬੀ ਗਾਇਕ ਲੋਕ ਗਾਇਕ ਮਨਮੋਹਨ ਵਾਰਿਸ ਨੇ ਪੋਸਟ ਸਾਂਝੀ ਕਰ ਲਿਖਿਆ ਹੈ, "ਸਾਡੇ ਵੱਡੇ ਗੁਰਭਾਈ ਮਹਾਨ ਗਾਇਕ ਸ੍ਰੀ ਸੁਰਿੰਦਰ ਸ਼ਿੰਦਾ ਜੀ ਸਦੀਵੀ ਵਿਛੋੜਾ ਦੇ ਗਏ ਹਨ। ਇਹੋ ਜਿਹੀ ਜ਼ੋਰਦਾਰ ਤੇ ਸੁਰੀਲੀ ਅਵਾਜ਼ ਸਦੀਆਂ ਬਾਅਦ ਕਿਸੇ ਨੂੰ ਬਖਸ਼ਿਸ਼ ਹੁੰਦੀ ਹੈ। ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਉਹਨਾਂ ਦੇ ਸਦਾਬਹਾਰ ਗੀਤ ਹਮੇਸ਼ਾ ਗੂੰਜਦੇ ਰਹਿਣਗੇ।"

ਪੰਜਾਬੀ ਗਾਇਕਾ ਅਮਰ ਨੂਰੀ
ਪੰਜਾਬੀ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨੇ ਕਿਹਾ ਬਹੁਤ ਅਫਸੋਸ ਨਾਲ ਲਿਖਣਾ ਪੈ ਰਿਹਾ ਆ ਕਿ ਪੰਜਾਬ ਦੀ ਬੁਲੰਦ ਆਵਾਜ਼ ਸੁਰਿੰਦਰ ਸ਼ਿੰਦਾ ਜੀ ਆਪਣੀ ਸਰੀਰਕ ਯਾਤਰਾ ਪੂਰੀ ਕਰਕੇ ਪਰਲੋਕ ਸੁਧਾਰ ਗਏ ਨੇ... ਰੱਬ ਉਨ੍ਹਾਂ ਦੀ ਰੂਹ ਨੂੰ ਸਕੂਨ ਦੇਵੇ।

 
 
 
 

 
 
 
 
 
 
 
 
 
 
 

A post shared by Amar Noori (@amarnooriworld)

ਪੰਜਾਬੀ ਗਾਇਕ ਕਮਲ ਹੀਰ
ਪੰਜਾਬੀ ਗਾਇਕ ਕਮਲ ਹੀਰ ਨੇ ਪੋਸਟ ਸਾਂਝੀ ਕਰ ਲਿਖਿਆ, ਸਾਡੇ ਵੱਡੇ ਗੁਰਭਾਈ ਮਹਾਨ ਗਾਇਕ ਸ੍ਰੀ ਸੁਰਿੰਦਰ ਸ਼ਿੰਦਾ ਜੀ ਸਦੀਵੀ ਵਿਛੋੜਾ ਦੇ ਗਏ ਹਨ। ਇਹੋ ਜਿਹੀ ਜ਼ੋਰਦਾਰ ਤੇ ਸੁਰੀਲੀ ਅਵਾਜ਼ ਸਦੀਆਂ ਬਾਅਦ ਕਿਸੇ ਨੂੰ ਬਖਸ਼ਿਸ਼ ਹੁੰਦੀ ਹੈ। ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਉਹਨਾਂ ਦੇ ਸਦਾਬਹਾਰ ਗੀਤ ਹਮੇਸ਼ਾ ਗੂੰਜਦੇ ਰਹਿਣਗੇ।

Trending news