ਪੰਜਾਬ ‘ਚ ਚੋਰਾਂ ਦਾ ਵੱਡਾ ਕਾਰਨਾਮਾ! ਪੁਲਿਸ ਮੁਲਾਜ਼ਮ ਦੀ ਬਾਈਕ ਹੀ ਕੀਤੀ ਚੋਰੀ
Advertisement
Article Detail0/zeephh/zeephh1500625

ਪੰਜਾਬ ‘ਚ ਚੋਰਾਂ ਦਾ ਵੱਡਾ ਕਾਰਨਾਮਾ! ਪੁਲਿਸ ਮੁਲਾਜ਼ਮ ਦੀ ਬਾਈਕ ਹੀ ਕੀਤੀ ਚੋਰੀ

ਉਸ ਨੂੰ ਹੁਣ ਆਪਣੀ ਬਾਈਕ ਚੋਰੀ ਹੋਣ ਦੀ ਸ਼ਿਕਾਇਤ ਖ਼ੁਦ ਹੀ ਲਿਖਣੀ ਹੋਵੇਗੀ। 

 

ਪੰਜਾਬ ‘ਚ ਚੋਰਾਂ ਦਾ ਵੱਡਾ ਕਾਰਨਾਮਾ! ਪੁਲਿਸ ਮੁਲਾਜ਼ਮ ਦੀ ਬਾਈਕ ਹੀ ਕੀਤੀ ਚੋਰੀ

Punjab's Ludhiana News: ਦੇਸ਼ ਦੇ ਹਰ ਸੂਬੇ ਵਿੱਚ ਪੁਲਿਸ ਦੀ ਜਿੰਮੇਵਾਰੀ ਹੁੰਦੀ ਹੈ ਜਨਤਾ ਦੀ ਰੱਖਿਆ ਕਰਨਾ ਅਤੇ ਕਾਨੂੰਨ ਵਿਵਸਥਾ ਦਾ ਖਿ਼ਆਲ ਰੱਖਣਾ। ਹਾਲਾਂਕਿ ਪੰਜਾਬ ਪੁਲਿਸ (Punjab Police) ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ‘ਚ ਰਹਿੰਦੀ  ਹੈ। ਇਸ ਦੌਰਾਨ ਮੁੜ ਤੋਂ ਪੰਜਾਬ ਪੁਲਿਸ ਸੁਰਖੀਆਂ ‘ਚ ਹੈ ਕਿਉਂਕਿ ਇਸ ਵਾਰ ਚੋਰ ਪੁਲਿਸ ਦੇ ਖੇਡ 'ਚ ਚੋਰ ਨੇ ਪੁਲਿਸ ਮੁਲਾਜ਼ਮ ਦੀ ਬਾਈਕ ਹੀ ਚੋਰੀ ਕਰ ਲਈ।

ਹਰ ਕੋਈ ਚੋਰ ਦੇ ਹੌਂਸਲੇ ਬਾਰੇ ਸੁਣ ਕੇ ਹੈਰਾਨ ਹੈ ਕਿਉਂਕਿ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੇ ਐਡੀਸ਼ਨਲ ਐਸਐਚਓ (Additional SHO of Punjab Police) ਦੀ ਬਾਈਕ ਜ਼ਿਲ੍ਹਾ ਲੁਧਿਆਣਾ ਦੇ ਸਤਲੁਜ ਕਲੱਬ ਦੇ ਬਾਹਰ ਤੋਂ ਚੋਰੀ ਹੋ ਗਈ। 

ਦੱਸਿਆ ਜਾ ਰਿਹਾ ਹੈ ਕਿ ਕਲੱਬ ਵਿੱਚ ਚੱਲ ਰਹੀਆਂ ਚੋਣਾਂ ਦੌਰਾਨ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੋਈ ਸੀ ਅਤੇ ਐਡੀਸ਼ਨਲ ਐਸਐਚਓ ਆਪਣੀ ਡਿਊਟੀ ਖ਼ਤਮ ਕਰਕੇ ਬਾਹਰ ਨਿਕਲਿਆ ਤਾਂ ਉਸ ਨੇ ਦੇਖਿਆ ਕਿ ਉਸਦੀ ਸਪਲੈਂਡਰ ਬਾਈਕ ਉੱਥੇ ਸੀ ਹੀ ਨਹੀਂ।  

ਪੁਲਿਸ ਮੁਲਾਜ਼ਮ ਵੱਲੋਂ ਬਾਈਕ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਸਨੂੰ ਕੁਝ ਵੀ ਨਹੀਂ ਮਿਲਿਆ। ਕਾਫ਼ੀ ਦੇਰ ਤੱਕ ਬਾਈਕ ਲੱਭਣ ਦੇ ਬਾਅਦ ਮੁਲਾਜ਼ਮ ਨੇ ਚੌਕੀ ਕੈਲਾਸ਼ ਨਗਰ ਨੂੰ ਫ਼ੋਨ ਕਰਕੇ ਮੁਨਸ਼ੀ ਨੂੰ ਦੱਸਿਆ ਕਿ ਸਤਲੁਜ ਕਲੱਬ ਦੇ ਬਾਹਰੋਂ ਉਸ ਦੀ ਮੋਟਰਸਾਈਕਲ ਚੋਰੀ ਹੋ ਗਈ। 

ਹੋਰ ਪੜ੍ਹੋ: ਤੁਨਿਸ਼ਾ ਸ਼ਰਮਾ ਨੇ 6 ਘੰਟੇ ਪਹਿਲਾਂ ਇੰਸਟਾ ’ਤੇ ਪਾਈ ਸੀ ਪੋਸਟ, ਅਚਾਨਕ ਆਈ ਮੌਤ ਦੀ ਖ਼ਬਰ

 

 

ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਹੁਣ ਆਪਣੀ ਬਾਈਕ ਚੋਰੀ ਹੋਣ ਦੀ ਸ਼ਿਕਾਇਤ ਖ਼ੁਦ ਹੀ ਲਿਖਣੀ ਹੋਵੇਗੀ। ਇਸ ਦੌਰਾਨ ਅਧਿਕਾਰੀ ਨੇ ਹੋਰ ਵੀ ਦੱਸਿਆ ਕਿ ਉਸ ਦੀ ਮੋਟਰਸਾਈਕਲ ਦਾ ਨੰਬਰ 1226 ਹੈ ਅਤੇ ਹੁਣ ਉਸਦੀ ਮੋਟਰਸਾਈਕਲ ਦੀ ਚਾਬੀ ਉਸ ਦੇ ਹੱਥ ਵਿੱਚ ਹੀ ਰਹਿ ਗਈ।

ਦੱਸ ਦਈਏ ਕਿ ਲੋਕਾਂ ਦਾ ਕਹਿਣਾ ਹੈ ਕਿ ਬਾਈਕ ਚੋਰੀ ਹੋਣਾ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਆਏ ਦਿਨ ਲੁਧਿਆਣਾ 'ਚ ਬਾਈਕ ਚੋਰੀ ਹੁੰਦੀ ਰਹਿੰਦੀ ਹੈ। 

ਹੋਰ ਪੜ੍ਹੋ: ਚੀਨ ’ਚ ਹੋਇਆ ਕੋਰੋਨਾ ਵਿਸਫ਼ੋਟ, 1 ਦਿਨ ’ਚ 3.7 ਕਰੋੜ ਮਾਮਲੇ ਆਏ ਸਾਹਮਣੇ!

(For more news related to Punjab and Ludhiana, stay tuned to Zee PHH)

Trending news