Trending Photos
Jagjit Dallewal: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਗਹਿਰਾ ਸਦਮਾ ਲੱਗਿਆ ਹੈ। ਡੱਲੇਵਾਲ ਦੀ ਹੋਣਹਾਰ ਪੋਤਰੀ ਰਾਜਨਦੀਪ ਕੌਰ ਜੋ ਗੁੜਗਾਓਂ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ। ਪਿਛਲੇ ਕੁਝ ਦਿਨਾਂ ਤੋਂ ਸਿਹਤ ਠੀਕ ਨਾਂ ਹੋਣ ਕਾਰਨ ਹਸਪਤਾਲ ਵਿਚ ਦਾਖ਼ਲ ਸਨ, ਬੀਤੇ ਦਿਨੀਂ ਅਕਾਲ ਚਲਾਣਾ ਕਰ ਗਈ ਹੈ। ਪੂਰੇ ਪਰਿਵਾਰ ਸਕੇ ਸਬੰਧੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਡੱਲੇਵਾਲ ਲਈ ਇਹ ਦੁੱਖ ਉਦੋਂ ਹੋਰ ਵੀ ਵੱਡਾ ਹੋ ਗਿਆ ਜਦੋਂ ਪ੍ਰਧਾਨ ਜੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਬੱਚੀ ਦੇ ਅੰਤਮ ਸੰਸਕਾਰ ਉੱਪਰ ਨਹੀਂ ਪਹੁੰਚ ਸਕੇ। ਵਾਹਿਗੁਰੂ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ’ਚ ਯੋਗ ਅਸਥਾਨ ਬਖਸ਼ਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਕਰਨ।