Mohali Building Collapse: ਮੋਹਾਲੀ ਦੇ ਸੋਹਾਣਾ ਵਿੱਚ ਸ਼ਨਿੱਚਰਵਾਰ ਸ਼ਾਮ ਨੂੰ ਢਹਿ ਢੇਰੀ ਹੋਈ ਬਹੁਮੰਜ਼ਿਲਾ ਇਮਾਰਤ ਦਾ ਮਲਬਾ ਹਟਾ ਕੇ ਥੱਲਿਓਂ ਲੋਕਾਂ ਨੂੰ ਬਚਾਉਣ ਲਈ ਰਾਹਤ ਕਾਰਜ ਚਲਾਇਆ ਗਿਆ ਸੀ, ਜੋ ਕਿ ਹੁਣ ਖਤਮ ਹੋ ਗਿਆ ਹੈ।
Trending Photos
Mohali Building Collapse: ਮੋਹਾਲੀ ਦੇ ਸੋਹਾਣਾ ਵਿੱਚ ਸ਼ਨਿੱਚਰਵਾਰ ਸ਼ਾਮ ਨੂੰ ਢਹਿ ਢੇਰੀ ਹੋਈ ਬਹੁਮੰਜ਼ਿਲਾ ਇਮਾਰਤ ਦਾ ਮਲਬਾ ਹਟਾ ਕੇ ਥੱਲਿਓਂ ਲੋਕਾਂ ਨੂੰ ਬਚਾਉਣ ਲਈ ਰਾਹਤ ਕਾਰਜ ਚਲਾਇਆ ਗਿਆ ਸੀ, ਜੋ ਕਿ ਹੁਣ ਖਤਮ ਹੋ ਗਿਆ ਹੈ। ਮੋਹਾਲੀ ਪੁਲਿਸ ਨੇ ਇਮਾਰਤ ਦੇ ਮਾਲਕਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਰਾਤ ਨੂੰ ਇੱਕ ਲੜਕੀ ਨੂੰ ਬਚਾਇਆ ਗਿਆ ਸੀ ਜੋ ਜ਼ਿੰਦਾ ਸੀ। ਹਾਲਾਂਕਿ ਹਸਪਤਾਲ 'ਚ ਉਸ ਦੀ ਮੌਤ ਹੋ ਗਈ। NDRF ਅਤੇ ਫੌਜ ਦੀਆਂ ਟੀਮਾਂ ਸ਼ਨਿੱਚਵਾਰ ਸ਼ਾਮ 5 ਵਜੇ ਤੋਂ ਬਚਾਅ ਕਾਰਜ 'ਚ ਜੁਟੀਆਂ ਹੋਈਆਂ ਸਨ। ਇਮਾਰਤ ਦੇ ਢਹਿ ਜਾਣ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਇਮਾਰਤ ਨੂੰ ਜ਼ਮੀਨ 'ਤੇ ਢਹਿ-ਢੇਰੀ ਹੁੰਦੇ ਦੇਖਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਜਾਂਚ ਦੌਰਾਨ ਮਲਬੇ ਵਿੱਚ ਇਮਾਰਤ ਦੇ ਸੀਸੀਟੀਵੀ ਦਾ ਡੀਵੀਆਰ ਮਿਲਿਆ ਹੈ। ਪੁਲਿਸ ਨੇ ਇਸ ਨੂੰ ਰਿਕਾਰਡ ਵਿੱਚ ਸ਼ਾਮਲ ਕੀਤਾ ਹੈ। ਇਸ ਨਾਲ ਇਮਾਰਤ ਦੇ ਡਿੱਗਣ ਸਮੇਂ ਅੰਦਰ ਮੌਜੂਦ ਲੋਕਾਂ ਬਾਰੇ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਜਿਸ ਥਾਂ 'ਤੇ ਇਮਾਰਤ ਡਿੱਗੀ ਸੀ, ਉਹ ਸੀਵਰੇਜ ਦੇ ਪਾਣੀ ਨਾਲ ਭਰ ਗਈ ਹੈ, ਜਿਸ ਕਾਰਨ ਮਲਬੇ ਹੇਠ ਦੱਬੇ ਲੋਕਾਂ ਦੇ ਬਚਣ ਦੀ ਸੰਭਾਵਨਾ ਘਟ ਗਈ ਹੈ।
ਹਾਦਸੇ 'ਚ ਬਚੇ ਜਿਮ ਟ੍ਰੇਨਰ ਨੇ ਦੱਸਿਆ ਕਿ ਇਮਾਰਤ ਦੀ 3 ਤੀਜੀ ਮੰਜ਼ਿਲ 'ਤੇ ਜਿਮ ਸੀ ਅਤੇ ਬਾਕੀ 2 ਮੰਜ਼ਿਲਾਂ 'ਤੇ ਲੋਕ ਕਿਰਾਏ 'ਤੇ ਰਹਿੰਦੇ ਸਨ। ਰਾਤ ਨੂੰ ਇਕ ਔਰਤ ਆਪਣੇ ਪਤੀ ਨੂੰ ਲੱਭਣ ਲਈ ਮੌਕੇ 'ਤੇ ਪਹੁੰਚੀ ਸੀ। ਉਨ੍ਹਾਂ ਦੇ ਪਤੀ ਅਭਿਸ਼ੇਕ ਇੱਥੇ ਜਿਮ 'ਚ ਕਸਰਤ ਕਰਨ ਆਏ ਸਨ। ਹਾਦਸੇ ਦੇ ਬਾਅਦ ਤੋਂ ਉਸ ਦਾ ਫੋਨ ਬੰਦ ਹੈ। ਸਵੇਰੇ ਅਭਿਸ਼ੇਕ ਦੀ ਲਾਸ਼ ਬਰਾਮਦ ਹੋਈ ਹੈ।
ਪੁਲਿਸ ਟੀਮ ਨੇ ਲਾਸ਼ ਨੂੰ ਹਸਪਤਾਲ ਪਹੁੰਚਾਇਆ
ਅਭਿਸ਼ੇਕ ਦਾ ਪਰਿਵਾਰ ਅੰਬਾਲਾ ਦਾ ਰਹਿਣ ਵਾਲਾ ਹੈ। ਉਸ ਦਾ ਪਰਿਵਾਰ ਕੱਲ੍ਹ ਸ਼ਾਮ ਹੀ ਇੱਥੇ ਪਹੁੰਚ ਗਿਆ ਸੀ। ਅੱਜ ਅਭਿਸ਼ੇਕ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਮਾਤਮ ਛਾ ਗਿਆ। ਬਚਾਅ ਕਾਰਜ 'ਚ ਅੜਚਨ ਨਾ ਆਉਣ ਲਈ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਦੇਖ-ਰੇਖ 'ਚ ਪਹੁੰਚ ਕੇ ਲਾਸ਼ ਨੂੰ ਪਰਿਵਾਰ ਸਮੇਤ ਹਸਪਤਾਲ ਪਹੁੰਚਾਇਆ।
ਲੜਕੀ ਹਿਮਾਚਲ ਦੀ ਰਹਿਣ ਵਾਲੀ ਸੀ
ਮੁਹਾਲੀ ਦੇ ਕਾਰਜਕਾਰੀ ਡੀਸੀ ਵਿਰਾਜ ਐਸ ਤਿੜਕੇ ਨੇ ਬੀਤੀ ਦੇਰ ਰਾਤ ਜਾਣਕਾਰੀ ਦਿੱਤੀ ਕਿ ਮਲਬੇ ਹੇਠ ਦੱਬ ਕੇ ਮਰਨ ਵਾਲੀ ਲੜਕੀ ਦੀ ਪਛਾਣ ਦ੍ਰਿਸ਼ਟੀ ਵਰਮਾ (20) ਵਜੋਂ ਹੋਈ ਹੈ। ਉਹ ਹਿਮਾਚਲ ਪ੍ਰਦੇਸ਼ ਦੇ ਥੀਓਗ ਦੀ ਰਹਿਣ ਵਾਲੀ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਭਗਤ ਵਰਮਾ ਹੈ। ਉਸ ਨੂੰ ਸੋਹਾਣਾ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਤੋਂ ਇਲਾਵਾ ਐਸਐਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ ਬੀਤੀ ਰਾਤ ਥਾਣਾ ਸੋਹਾਣਾ ਵਿਖੇ ਬਿਲਡਿੰਗ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਚਾਓ ਮਾਜਰਾ ਦੇ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 105 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਫੌਜ ਦੇ 80 ਜਵਾਨ ਬਚਾਅ ਕਾਰਜ 'ਚ ਲੱਗੇ ਹੋਏ ਸਨ
ਬਚਾਅ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਫੌਜ ਨੇ ਦੱਸਿਆ ਕਿ ਇੰਜੀਨੀਅਰ ਟਾਸਕ ਫੋਰਸ ਦੇ 80 ਜਵਾਨ ਸਾਜ਼ੋ-ਸਾਮਾਨ ਸਮੇਤ ਬਚਾਅ 'ਚ ਲੱਗੇ ਹੋਏ ਹਨ। ਇਨ੍ਹਾਂ ਸਿਪਾਹੀਆਂ ਨੇ ਰਾਤ ਭਰ ਕੰਮ ਕੀਤਾ। ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਤੋਂ ਇਲਾਵਾ ਐਨਡੀਐਫ ਦੀ ਟੀਮ ਵੀ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ।
ਲੋਕਾਂ ਨੇ ਕਿਹਾ- ਇਹ 10 ਸਾਲ ਪੁਰਾਣੀ ਇਮਾਰਤ ਸੀ
ਇਹ ਘਟਨਾ ਸ਼ਨਿੱਚਵਾਰ ਦੁਪਹਿਰ 4.30 ਵਜੇ ਗੁਰਦੁਆਰਾ ਸੋਹਾਣਾ ਸਾਹਿਬ ਨੇੜੇ ਵਾਪਰੀ। ਲੋਕਾਂ ਮੁਤਾਬਕ ਇਹ ਇਮਾਰਤ ਕਰੀਬ 10 ਸਾਲ ਪੁਰਾਣੀ ਸੀ। ਇਸ ਦੇ ਨਾਲ ਹੀ ਬੇਸਮੈਂਟ ਦੀ ਖੁਦਾਈ ਚੱਲ ਰਹੀ ਸੀ, ਜਿਸ ਕਾਰਨ ਇਮਾਰਤ ਦੀ ਨੀਂਹ ਕਮਜ਼ੋਰ ਹੋ ਗਈ ਅਤੇ ਇਹ ਡਿੱਗ ਗਈ।
ਇਮਾਰਤ ਦੀ ਤੀਜੀ ਮੰਜ਼ਿਲ 'ਤੇ ਜਿਮ ਚੱਲ ਰਿਹਾ ਸੀ
ਹਾਦਸੇ 'ਚ ਵਾਲ-ਵਾਲ ਬਚੇ ਜਿਮ ਟ੍ਰੇਨਰ ਕੇਸ਼ਵ ਨੇ ਦੱਸਿਆ ਕਿ ਸ਼ਨਿੱਚਰਵਾਰ ਹੋਣ ਕਾਰਨ ਜਿਮ 'ਚ ਜ਼ਿਆਦਾ ਲੋਕ ਨਹੀਂ ਆਏ। ਇੱਕ ਮੁੰਡਾ ਸੀ ਜਿਸ ਨੂੰ ਬਾਹਰ ਕੱਢ ਲਿਆ ਗਿਆ ਸੀ। ਇਮਾਰਤ ਦੀ 3 ਤੀਜੀ ਮੰਜ਼ਿਲ ਉਤੇ ਜਿਮ ਸੀ, ਜਦਕਿ ਬਾਕੀ 2 ਮੰਜ਼ਿਲਾਂ 'ਚ ਕਮਰੇ ਸਨ, ਜਿੱਥੇ ਲੋਕ ਕਿਰਾਏ 'ਤੇ ਰਹਿੰਦੇ ਸਨ। ਐਂਟਰੀ ਕਾਊਂਟਰ 'ਤੇ ਇਕ ਰਜਿਸਟਰ ਹੈ, ਜਿਸ ਵਿਚ ਹਰ ਕਿਸੇ ਦੀ ਐਂਟਰੀ ਰੱਖੀ ਜਾਂਦੀ ਹੈ। ਉਹ ਰਜਿਸਟਰ ਮਿਲ ਗਿਆ ਹੈ। ਪੀਜੀ ਵਿੱਚ ਪਤਾ ਨਹੀਂ ਕਿੰਨੇ ਲੋਕ ਸਨ।