Samrala News: ਸਮਰਾਲਾ ਦਾ ਸਬ-ਡਿਵੀਜ਼ਨ ਹਸਪਤਾਲ 'ਕਾਇਆ ਕਲਪ' ਰਾਊਂਡ ਵਿੱਚੋਂ ਪਹਿਲੇ ਸਥਾਨ ਉੱਤੇ
Advertisement
Article Detail0/zeephh/zeephh2040234

Samrala News: ਸਮਰਾਲਾ ਦਾ ਸਬ-ਡਿਵੀਜ਼ਨ ਹਸਪਤਾਲ 'ਕਾਇਆ ਕਲਪ' ਰਾਊਂਡ ਵਿੱਚੋਂ ਪਹਿਲੇ ਸਥਾਨ ਉੱਤੇ

Samrala News: ਪੰਜਾਬ ਸਰਕਾਰ ਦੇ ਹੈਲਥ ਮਿਸ਼ਨ ਪ੍ਰੋਗਰਾਮ ਦੀ ਦੇਖ ਰੇਖ ਵਿੱਚ ਸਬ-ਡਿਵੀਜ਼ਨ ਹਸਪਤਾਲ ਸਮਰਾਲਾ ਨੂੰ ਪੂਰੇ ਪੰਜਾਬ ਦੇ 'ਕਾਇਆ ਕਲਪ' ਰਾਊਂਡ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ।

Samrala News: ਸਮਰਾਲਾ ਦਾ ਸਬ-ਡਿਵੀਜ਼ਨ ਹਸਪਤਾਲ 'ਕਾਇਆ ਕਲਪ' ਰਾਊਂਡ ਵਿੱਚੋਂ ਪਹਿਲੇ ਸਥਾਨ ਉੱਤੇ

Samrala News: (Varun Kaushal): ਪੰਜਾਬ ਸਰਕਾਰ ਦੇ ਹੈਲਥ ਮਿਸ਼ਨ ਪ੍ਰੋਗਰਾਮ ਦੀ ਦੇਖ ਰੇਖ ਵਿੱਚ ਸਬ-ਡਿਵੀਜ਼ਨ ਹਸਪਤਾਲ ਸਮਰਾਲਾ ਨੂੰ ਪੂਰੇ ਪੰਜਾਬ ਦੇ 'ਕਾਇਆ ਕਲਪ' ਰਾਊਂਡ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ।  ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਾਰਕਜੋਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਇਆ ਕਲਪ ਰਾਊਂਡ ਵਿੱਚ ਸਿਵਿਲ ਹਸਪਤਾਲ ਸਮਰਾਲਾ ਦੇ ਪਹਿਲੇ ਸਥਾਨ ਤੇ ਆਉਣਾ ਹਸਪਤਾਲ ਦੇ ਸਟਾਫ ਅਤੇ ਸ਼ਹਿਰ ਦੇ ਲੋਕਾਂ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਇਹ ਸਭ ਦੇ ਸਾਂਝੇ ਸਹਿਯੋਗ ਸਦਕਾ ਹੀ ਸੰਭਵ ਹੋਇਆ ਹੈ।

ਉਨਾਂ ਨੇ ਦੱਸਿਆ ਕਿ ਕਾਇਆ ਕਲਪ ਵਿੱਚ ਚੰਡੀਗੜ੍ਹ ਤੋਂ ਇੱਕ ਵਿਸ਼ੇਸ਼ ਟੀਮ ਆਈ ਸੀ, ਜਿਸ ਵੱਲੋਂ ਹਸਪਤਾਲ ਦੀ ਸਾਫ ਸਫਾਈ, ਡਰੈਸ ਕੋਡ, ਹਰਿਆਲੀ,ਬਾਇਓ ਮੈਡੀਕਲ ਵੇਸਟ, ਇੱਕੋ ਫਰੈਂਡਲੀ ਸਿਸਟਮ, ਈ.ਟੀ.ਪੀ.ਪਲਾਂਟ, ਸੋਲਰ ਸਿਸਟਮ, ਸਾਰੇ ਡਿਪਾਰਟਮੈਂਟ ਅੰਦਰੋਂ ਬਾਹਰੋਂ-ਸਮਾਨ ਸਮੇਤ, ਵੱਖ-ਵੱਖ ਡਿਪਾਰਟਮੈਂਟ ਦੇ ਸਟਾਫ ਦੀ ਇੰਟਰਵਿਊ , ਸਫਾਈ ਸੇਵਕਾ ਦੇ ਕੰਮ ਦੀ ਜਾਂਚ ਅਤੇ ਇੰਟਰਵਿਊ, ਸਟਾਫ ਦਾ ਮਰੀਜ਼ਾਂ ਨਾਲ ਵਿਵਹਾਰ, ਮਰੀਜ਼ਾਂ ਦੀ ਇੰਟਰਵਿਊ ਆਦਿ ਦੀ ਜਾਂਚ ਪੜਤਾਲ ਕੀਤੀ ਗਈ। ਜਿਸ ਨੂੰ ਦੇਖਦੇ ਹੋਏ ਕਾਇਆ ਕਲਪ ਰਾਊਂਡ ਪੂਰੇ ਪੰਜਾਬ ਵਿੱਚੋਂ ਸਿਵਿਲ ਹਸਪਤਾਲ ਸਮਰਾਲਾ ਦੇ ਪਹਿਲੇ ਸਥਾਨ ਤੇ ਆਉਣਾ ਹਸਪਤਾਲ ਲਈ ਬੜੀ ਮਾਣ ਵਾਲੀ ਗੱਲ ਹੈ। 

ਇਹ ਵੀ ਪੜ੍ਹੋ:

ਇਸ ਮੌਕੇ ਸੁਪਰਵਾਈਜ਼ਰ ਲਖਬੀਰ ਰਾਮ ਨੇ ਦੱਸਿਆ ਕਾਇਆ ਕਲਪ ਰਾਊਂਡ ਪੂਰੇ ਪੰਜਾਬ ਵਿੱਚੋਂ ਸਿਵਿਲ ਹਸਪਤਾਲ ਸਮਰਾਲਾ ਦੇ ਪਹਿਲੇ ਸਥਾਨ ਤੇ ਆਉਣਾ ਪੂਰੇ ਸਟਾਫ ਲਈ ਬੜੀ ਮਾਣ ਵਾਲੀ ਗੱਲ ਹੈ। ਸਾਡੇ ਸਾਰੇ ਸਟਾਫ ਨੇ ਅਣਥੱਕ ਮਿਹਨਤ ਕਰਕੇ ਹਸਪਤਾਲ ਨੂੰ ਸਾਫ ਸੁਥਰਾ ਬਣਾਇਆ ਹੈ। ਜਿਸ ਵਿੱਚ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਾਰਕਜੋਤ ਸਿੰਘ ਬਹੁਤ ਜਿਆਦਾ ਸਹਿਯੋਗ ਹੈ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਅਸੀਂ ਆਪਣੇ ਹਸਪਤਾਲ ਨੂੰ ਇਹ ਮਾਣ ਦਵਾ ਸਕੇ। ਚੰਡੀਗੜ੍ਹ ਤੋਂ ਆਈ ਸੀਨੀਅਰ ਮੈਡੀਕਲ ਟੀਮ ਨੂੰ ਸਾਰਾ ਹਸਪਤਾਲ ਦਿਖਾਇਆ।

ਇਹ ਵੀ ਪੜ੍ਹੋ:

Trending news