Sangrur News: ਸੂਬੇ ਵਿੱਚ ਮੌਨਸੂਨ ਦੇ ਪਏ ਪਹਿਲੇ ਮੀਂਹ ਨੇ ਸੂਬੇ ਭਰ ਵਿੱਚ ਨਗਮ ਨਿਗਮ ਅਤੇ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
Trending Photos
Sangrur News(ਕੀਰਤੀ ਪਾਲ): ਸੰਗਰੂਰ ਦੇ ਵਿੱਚ ਮਾਨਸੂਨ ਦੀ ਪਹਿਲੀ ਬਰਸਾਤ ਹੋਈ ਹੈ ਤੇ ਸ਼ਹਿਰ ਦੇ ਵਿੱਚੋਂ ਪਾਣੀ ਦੀ ਨਿਕਾਸੀ ਕਰਨ ਵਾਲਾ ਵਿਭਾਗ ਸੀਵਰੇਜ ਵਿਭਾਗ ਖ਼ੁਦ ਹੀ ਮਾਨਸੂਨ ਦੀ ਪਹਿਲੀ ਬਰਸਾਤ ਦਾ ਸ਼ਿਕਾਰ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਸ਼ਹਿਰ ਦੇ ਵਿੱਚ ਸੀਵਰੇਜ ਵਿਭਾਗ ਦਾ ਦਫ਼ਤਰ ਮੀਹ ਦੇ ਪਾਣੀ ਦੇ ਵਿੱਚੋਂ ਪੂਰੇ ਤਰੀਕੇ ਨਾਲ ਡੁੱਬ ਗਿਆ ਹੈ ਤੇ ਦਫਤਰ ਦੇ ਹਰ ਇੱਕ ਕਮਰੇ ਦੇ ਵਿੱਚ ਗੋਡੇ ਗੋਡੇ ਪਾਣੀ ਜਮ੍ਹਾ ਹੋ ਗਿਆ ਹੈ, ਕੁਰਸੀਆਂ ਮੇਜ ਸਾਰੇ ਪਾਣੀ ਦੇ ਵਿੱਚ ਡੁੱਬੇ ਪਏ ਹਨ ਤੇ ਦਫਤਰ ਦੇ ਮੁਲਾਜ਼ਮ ਦਫਤਰ ਨੂੰ ਲਾਵਾਰਿਸ ਛੱਡ ਕੇ ਇਥੋਂ ਗਾਇਬ ਹੋ ਗਏ ਹਨ।
ਸ਼ਹਿਰ ਦਾ ਸਮਾਜ ਸੇਵੀ ਤਾਰਾ ਸਿੰਘ ਨੇ ਕਿਹਾ ਕਿ ਮੈਂ ਤਾਂ ਪਾਣੀ ਨਿਕਾਸੀ ਦੀ ਬੇਨਤੀ ਕਰਨ ਦੇ ਲਈ ਸੀਵਰੇਜ ਵਿਭਾਗ ਆਇਆ ਸੀ ਪਰ ਇੱਥੇ ਆ ਕੇ ਦੇਖਿਆ ਕਿ ਸ਼ਹਿਰ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਦੇਖਰੇਖ ਕਰਨ ਵਾਲਾ ਸੀਵਰੇਜ ਵਿਭਾਗ ਹੀ ਮੀਂਹ ਦੇ ਪਾਣੀ ਵਿੱਚ ਡੁੱਬਿਆ ਪਿਆ ਹੈ। ਦਫਤਰ ਦੇ ਹਰ ਇੱਕ ਕਮਰੇ ਦੇ ਵਿੱਚ ਪਾਣੀ ਹੈ ਮੁਲਾਜ਼ਮ ਦਫਤਰ ਨੂੰ ਲਾਵਾਰਸ ਛੱਡ ਕੇ ਇੱਥੋਂ ਗਾਇਬ ਹੋ ਚੁੱਕੇ ਹਨ
ਇਹ ਵੀ ਪੜ੍ਹੋ: Sgpc on Archana Makwana: ਅਰਚਨਾ ਮਕਵਾਨਾ ਕਿਸੇ ਨਾਪਾਕ ਅਤੇ ਨਫਰਤ ਭਰੇ ਏਜੰਡੇ ਦੇ ਤਹਿਤ ਕੰਮ ਕਰ ਰਹੀ- SGPC
ਤੁਹਾਨੂੰ ਦੱਸ ਦਈਏ ਕਿ ਸੀਵਰੇਜ ਵਿਭਾਗ ਦਾ ਇਹ ਦਫਤਰ ਸ਼ਹਿਰ ਦੇ ਪੋਸ਼ ਇਲਾਕੇ ਦੇ ਵਿੱਚ ਹੈ ਇਸ ਦਫਤਰ ਦੇ ਸਾਹਮਣੇ ਐਸਡੀਐਮ ਅਤੇ ਏਡੀਸੀ ਦੀ ਰਿਹਾਇਸ਼ ਹੈ। ਸਵਾਲ ਤਾਂ ਇਹ ਖੜੇ ਹੁੰਦੇ ਹਨ ਕਿ ਜੇ ਸ਼ਹਿਰ ਦੇ ਵਿੱਚੋਂ ਮੀਹਾਂ ਦੇ ਪਾਣੀ ਦੀ ਨਿਕਾਸੀ ਕਰਨ ਵਾਲਾ ਮਹਿਕਮਾ ਹੀ ਪਾਣੀ ਦੇ ਵਿੱਚ ਡੁੱਬ ਜਾਵੇਗਾ ਤਾਂ ਫਿਰ ਆਮ ਲੋਕਾਂ ਦੀਆਂ ਮੁਸੀਬਤਾਂ ਦੇ ਹੱਲ ਕੌਣ ਕਰੇਗਾ।
ਇਹ ਵੀ ਪੜ੍ਹੋ: Fazilka News: ਫਾਜ਼ਿਲਕਾ ਦੇ 133 ਪਿੰਡਾਂ 'ਚ ਨਸ਼ਾ ਰੋਕਣ ਦਾ ਫੈਸਲਾ: ਨਸ਼ਾ ਤਸਕਰਾਂ ਨੂੰ ਫੜ੍ਹਾਉਣ ਦਾ ਮਤਾ ਪਾਸ