Punjab News: ਸੰਤ ਸੀਚੇਵਾਲ ਨੇ ਰਸ਼ੀਆ ਦੀ ਜੇਲ੍ਹ ਫਸੇ 6 ਭਾਰਤੀ ਮੁੰਡਿਆਂ ਨੂੰ ਕਰਵਾਇਆ ਰਿਹਾਅ
Advertisement
Article Detail0/zeephh/zeephh2030019

Punjab News: ਸੰਤ ਸੀਚੇਵਾਲ ਨੇ ਰਸ਼ੀਆ ਦੀ ਜੇਲ੍ਹ ਫਸੇ 6 ਭਾਰਤੀ ਮੁੰਡਿਆਂ ਨੂੰ ਕਰਵਾਇਆ ਰਿਹਾਅ

Punjab News: ਵਾਪਸ ਆਏ ਇਨ੍ਹਾਂ 6 ਨੌਜਵਾਨਾਂ ਵਿੱਚ ਪੰਜ ਪੰਜਾਬੀ ਅਤੇ ਇੱਕ ਹਰਿਆਣਾ ਦਾ ਨੌਜਵਾਨ ਸ਼ਾਮਿਲ ਹੈ। ਇਨ੍ਹਾਂ ਨੌਜਵਾਨਾਂ ਦੀ ਉਮਰ 18 ਤੋਂ 24 ਸਾਲਾਂ ਦੇ ਵਿਚਕਾਰ ਹੈ।

Punjab News: ਸੰਤ ਸੀਚੇਵਾਲ ਨੇ ਰਸ਼ੀਆ ਦੀ ਜੇਲ੍ਹ ਫਸੇ 6 ਭਾਰਤੀ ਮੁੰਡਿਆਂ ਨੂੰ ਕਰਵਾਇਆ ਰਿਹਾਅ

 ਰਸੀਆ ਦੀ ਜੇਲ੍ਹ ਵਿੱਚ ਫਸੇ 6 ਭਾਰਤੀ ਨੌਜਵਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਆਪਣੇ ਘਰਾਂ ਨੂੰ ਵਾਪਸ ਪਰਤ ਸਕੇ ਹਨ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿਵੇਂ ਉਨ੍ਹਾਂ ਨਾਲ ਸਰਹੱਦ ਪਾਰ ਕਰਨ ਸਮੇਂ ਉਨ੍ਹਾਂ ‘ਤੇ ਅੱਤ ਦਾ ਤਸ਼ੱਦਦ ਕੀਤਾ ਗਿਆ। 

ਵਾਪਸ ਆਏ ਇਨ੍ਹਾਂ 6 ਨੌਜਵਾਨਾਂ ਵਿੱਚ ਪੰਜ ਪੰਜਾਬੀ ਅਤੇ ਇੱਕ ਹਰਿਆਣਾ ਦਾ ਨੌਜਵਾਨ ਸ਼ਾਮਿਲ ਹੈ। ਇਨ੍ਹਾਂ ਨੌਜਵਾਨਾਂ ਦੀ ਉਮਰ 18 ਤੋਂ 24 ਸਾਲਾਂ ਦੇ ਵਿਚਕਾਰ ਹੈ। ਪੰਜਾਬ ਦੇ ਨੌਜਵਾਨਾਂ ਵਿੱਚ ਫ਼ਾਜ਼ਿਲਕਾ ਦਾ ਬਲਵਿੰਦਰ ਸਿੰਘ, ਕਪੂਰਥਲਾ ਦਾ ਗੁਰਮੀਤ ਸਿੰਘ, ਗੁਰਦਾਸਪੁਰ ਦੇ ਗੁਰ ਵਿਸ਼ਵਾਸ ਸਿੰਘ ਤੇ ਹਰਜੀਤ ਸਿੰਘ ਗੁਰਦਾਸਪੁਰ

ਅਤੇ ਜਲੰਧਰ ਦਾ ਲਖਵੀਰ ਸਿੰਘ ਸ਼ਾਮਿਲ ਸਨ ਅਤੇ ਕਰਨਾਲ (ਹਰਿਆਣਾ ) ਦਾ ਰਾਹੁਲ ਨੌਜਵਾਨ ਸ਼ਾਮਿਲ ਹੈ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਉਨ੍ਹਾਂ ਕੋਲੋਂ  13-13 ਲੱਖ ਰੁਪਏ ਲੈ ਕੇ ਸਪੇਨ ਭੇਜਣਾ ਸੀ। ਉਨ੍ਹਾਂ ਕਿਹਾ ਕਿ  ਏਜੰਟ ਪਹਿਲਾਂ  ਉਨ੍ਹਾਂ ਨੂੰ ਓਮਾਨ ਲੈ ਗਿਆ ਫਿਰ ਉੱਥੋਂ ਮਾਸਕੋ ਲੈ ਗਿਆ।

ਮਾਸਕੋ ਤੋਂ ਬੇਲਾ ਰੂਸ ਲਿਜਾ ਕੇ ਉੱਥੋਂ ਪੈਦਲ ਜੰਗਲਾਂ ਰਾਹੀ ਪੁਰਤਗਾਲ ਤੇ ਲਤੀਵੀਆਂ ਰਾਹੀ ਯੂਰਪ ਵਿੱਚ ਦਾਖਲ ਕਰਵਾਉਣਾ ਸੀ। ਪਰ ਉੱਥੇ ਫ਼ੌਜ ਨੇ ਉਨ੍ਹਾਂ ਨੂੰ ਫੜ ਲਿਆ ਤੇ ਕੁੱਟਮਾਰ ਕਰ ਕੇ ਫਿਰ ਬੇਲਾ ਰੂਸ ਦੇ ਜੰਗਲਾਂ ਵਿੱਚ ਛੱਡ ਦਿੱਤਾ। ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਖਾਣਾ ਬਹੁਤ ਘੱਟ ਸੀ ਅਤੇ ਜੰਗਲਾਂ ਵਿੱਚ 14-14 ਘੰਟੇ ਤੁਰਨਾ ਪੈਂਦਾ ਸੀ

ਤੇ ਜੰਗਲਾਂ ਦੇ ਪੱਤੇ ਖ਼ਾਹ ਕੇ ਤੇ ਪਾਣੀ ਨਾਲ ਗੁਜ਼ਾਰਾ ਕਰਨਾ ਪੈਂਦਾ ਸੀ। ਇਨ੍ਹਾਂ ਨੌਜਵਾਨ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਅਜਿਹਾ ਤਿੰਨ ਵਾਰ ਕੀਤਾ। ਜਦੋਂ ਯੂਰਪ ਵਿੱਚ ਦਾਖਲ ਨਾ ਹੋ ਸਕੇ ਤਾਂ ਏਜੰਟ ਨੇ ਉਨ੍ਹਾਂ ਨੂੰ ਫਿਨਲੈਂਡ ਦੇ ਬਾਰਡਰ ਲੰਘਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਅਸਫ਼ਲ ਰਹੀ ਅਤੇ ਉੱਥੇ ਪੁਲੀਸ ਨੇ ਫੜ ਕੇ ਜੇਲ੍ਹ ਭੇਜ ਦਿੱਤਾ।

ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਦਿਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ  17 ਅਤੇ 20 ਦਸੰਬਰ ਨੂੰ ਸੰਪਰਕ ਕੀਤਾ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਮਾਸਕੋ (ਰਸੀਆ) ਵਿਚਲੀ ਭਾਰਤੀ ਐਬੰਸੀ ਨਾਲ ਸੰਪਰਕ ਕੀਤਾ ਤੇ ਇਨ੍ਹਾਂ ਨੌਜਵਾਨਾਂ ਬਾਰੇ ਦੱਸਿਆ। ਭਾਰਤੀ ਐਬੰਸੀ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਨੌਜਵਾਨਾਂ ਨੂੰ  ਚਾਰ-ਪੰਜ ਦਿਨਾਂ ਬਾਅਦ ਹੀ 24 ਦਸੰਬਰ ਨੂੰ ਵਾਪਿਸ ਭਾਰਤ ਭੇਜ ਦਿੱਤਾ।

ਸੰਤ ਸੀਚੇਵਾਲ ਨੇ ਪੰਜਾਬ ਦੇ  ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਤਰੀਕੇ ਦੇ ਨਾਲ ਵਿਦੇਸ਼ ਜਾਣ। ਸੰਤ ਸੀਚੇਵਾਲ ਨੇ ਕਿਹਾ ਕਿ ਜਿਹੜੇ ਟਰੈਵਲ ਏਜੰਟ ਠੱਗੀ ਮਾਰ ਦੇ ਹਨ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੀੜਤ ਅੱਗੇ ਆਉਣ ਤਾਂ ਜੋ ਭਵਿੱਖ ਵਿੱਚ ਹੋਰ ਲੋਕਾਂ ਨੂੰ ਏਨਾ ਠੱਗ ਟਰੈਵਲ ਏਜੰਟਾਂ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ: Dhuri News: ਘਰੇਲੂ ਝਗੜੇ ਦੇ ਚਲਦੇ ਜਵਾਈ ਨੇ ਕੀਤਾ ਸਹੁਰੇ ਦਾ ਕਤਲ

Trending news