ਸ਼ਰਮਨਾਕ! ਨਸ਼ੇ 'ਚ ਯਾਤਰੀ ਨੇ ਫਲਾਈਟ 'ਚ ਮਹਿਲਾ 'ਤੇ ਕੀਤਾ ਪਿਸ਼ਾਬ, ਹੈਰਾਨ ਰਹਿ ਗਿਆ ਕੈਬਿਨ ਸਟਾਫ
Advertisement
Article Detail0/zeephh/zeephh1513817

ਸ਼ਰਮਨਾਕ! ਨਸ਼ੇ 'ਚ ਯਾਤਰੀ ਨੇ ਫਲਾਈਟ 'ਚ ਮਹਿਲਾ 'ਤੇ ਕੀਤਾ ਪਿਸ਼ਾਬ, ਹੈਰਾਨ ਰਹਿ ਗਿਆ ਕੈਬਿਨ ਸਟਾਫ

Air India flight News: ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ 'ਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਏਅਰ ਇੰਡੀਆ ਦੀ ਫਲਾਈਟ 'ਚ ਮਹਿਲਾ ਨਾਲ ਕੁਝ ਅਜਿਹਾ ਹੋਇਆ, ਜਿਸ ਤੋਂ ਬਾਅਦ ਏਅਰਲਾਈਨ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। 

 

ਸ਼ਰਮਨਾਕ! ਨਸ਼ੇ 'ਚ ਯਾਤਰੀ ਨੇ ਫਲਾਈਟ 'ਚ ਮਹਿਲਾ 'ਤੇ ਕੀਤਾ ਪਿਸ਼ਾਬ, ਹੈਰਾਨ ਰਹਿ ਗਿਆ ਕੈਬਿਨ ਸਟਾਫ

Air India flight News: ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ 'ਚ ਬੇਹੱਦ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਏਅਰ ਇੰਡੀਆ ਦੀ ਫਲਾਈਟ 'ਚ ਮਹਿਲਾ ਨਾਲ ਕੁਝ ਅਜਿਹਾ ਹੋਇਆ, ਜਿਸ ਤੋਂ ਬਾਅਦ ਏਅਰਲਾਈਨ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਦਰਅਸਲ, ਇੱਕ ਬਜ਼ੁਰਗ ਔਰਤ ਨੇ ਆਰੋਪ ਲਾਇਆ ਹੈ ਕਿ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਵਿਅਕਤੀ ਨੇ ਉਸ ਨਾਲ ਦੁਰਵਿਵਹਾਰ ਕੀਤਾ। ਔਰਤ ਦਾ ਆਰੋਪ ਹੈ ਕਿ ਉਸ ਆਦਮੀ ਨੇ ਫਲਾਈਟ 'ਚ ਉਸ ਦੇ ਸਾਹਮਣੇ ਕੱਪੜੇ ਉਤਾਰ ਦਿੱਤੇ ਅਤੇ ਉਸ 'ਤੇ ਪਿਸ਼ਾਬ ਕਰ ਦਿੱਤਾ। ਔਰਤ ਨੇ ਦੱਸਿਆ ਕਿ ਉਹ ਬਿਜ਼ਨੈੱਸ ਕਲਾਸ 'ਚ ਸਫਰ ਕਰ ਰਹੀ ਸੀ।

ਦੱਸ ਦੇਈਏ ਕਿ ਏਅਰ ਇੰਡੀਆ ਨੇ 26 ਨਵੰਬਰ ਨੂੰ ਨਿਊਯਾਰਕ-ਦਿੱਲੀ ਫਲਾਈਟ ਏਆਈ 102 ਨਾਲ ਜੁੜੀ ਇੱਕ ਘਟਨਾ ਦੀ ਪੁਸ਼ਟੀ ਕੀਤੀ ਹੈ ਜਿੱਥੇ ਇੱਕ ਸ਼ਰਾਬੀ ਪੁਰਸ਼ ਯਾਤਰੀ ਨੇ ਬਿਜ਼ਨਸ ਕਲਾਸ ਵਿੱਚ ਬੈਠੀ ਇੱਕ ਮਹਿਲਾ ਯਾਤਰੀ 'ਤੇ ਪਿਸ਼ਾਬ ਕਰ ਦਿੱਤਾ ਸੀ। ਮਹਿਲਾ ਨੇ ਕਿਹਾ- ਇਸ ਮਾਮਲੇ 'ਚ ਚਾਲਕ ਦਲ ਅਸੰਵੇਦਨਸ਼ੀਲ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੀੜਤ ਮਹਿਲਾ (Air India flight News) ਯਾਤਰੀ ਨੇ ਟਾਟਾ ਗਰੁੱਪ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੂੰ ਚਿੱਠੀ ਲਿਖੀ।

ਉਸਨੇ ਸ਼ਿਕਾਇਤ ਕੀਤੀ ਕਿ (Air India flight News) ਏਆਈ ਕੈਬਿਨ ਕਰੂ ਘਟਨਾ ਪ੍ਰਤੀ ਅਸੰਵੇਦਨਸ਼ੀਲ ਸੀ। ਕੈਬਿਨ ਸਟਾਫ ਨੇ ਉਸ ਨੂੰ ਸਿਰਫ ਇੱਕ ਪਜਾਮਾ ਅਤੇ ਚੱਪਲਾਂ ਦਾ ਇੱਕ ਜੋੜਾ ਬਦਲਣ ਲਈ ਦਿੱਤਾ ਪਰ ਇਸ ਸ਼ਰਮਨਾਕ ਹਰਕਤ ਲਈ ਪੁਰਸ਼ ਯਾਤਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।

ਟਾਟਾ ਗਰੁੱਪ ਦੇ ਚੇਅਰਮੈਨ ਨੂੰ ਲਿਖੇ ਪੱਤਰ 'ਚ ਜਹਾਜ਼ ਦੀ (New York to Delhi Air India flight) ਬਿਜ਼ਨੈੱਸ ਕਲਾਸ 'ਚ ਸਫਰ ਕਰ ਰਹੀ ਇਕ ਔਰਤ ਨੇ ਕਿਹਾ, 'ਲੰਚ ਤੋਂ ਬਾਅਦ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ, ਕੁਝ ਦੇਰ ਬਾਅਦ ਇਕ ਸ਼ਰਾਬੀ ਯਾਤਰੀ ਮੇਰੀ ਸੀਟ ਦੇ ਨੇੜੇ ਆਇਆ ਅਤੇ ਉਸ ਨੇ ਮੇਰੇ 'ਤੇ ਪਿਸ਼ਾਬ ਕਰ ਦਿੱਤਾ। ਪਿਸ਼ਾਬ ਕਰਨ ਤੋਂ ਬਾਅਦ ਮੁਸਾਫਰ ਮੇਰੀ ਸੀਟ ਦੇ ਕੋਲ ਜਾ ਖੜ੍ਹਾ ਹੋਇਆ। ਇਸ ਤੋਂ ਬਾਅਦ ਜਦੋਂ ਨੇੜੇ ਬੈਠੇ ਇਕ ਯਾਤਰੀ ਨੇ ਉਸ ਨੂੰ ਜਾਣ ਲਈ ਕਿਹਾ ਤਾਂ ਵਿਅਕਤੀ ਉਥੋਂ ਚਲਾ ਗਿਆ।

ਇਹ ਵੀ ਪੜ੍ਹੋ: ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਨੇ ਪ੍ਰਿਅੰਕਾ ਨੂੰ ਕੀਤਾ KISS, ਦੇਖੋ ਭੈਣ-ਭਰਾ ਦੀ ਪਿਆਰਾ ਵੀਡੀਓ

ਫਲਾਈਟ ਦੇ ਦਿੱਲੀ ਉਤਰਨ ਤੋਂ ਬਾਅਦ, ਉਹ ਵਿਅਕਤੀ ਸ਼ਾਂਤੀ ਨਾਲ ਚਲਾ ਗਿਆ ਅਤੇ ਉਸ ਤੋਂ ਕਿਸੇ ਵੀ ਚੀਜ਼ ਲਈ ਪੁੱਛਗਿੱਛ ਨਹੀਂ ਕੀਤੀ ਗਈ। ਦੂਜੇ ਪਾਸੇ ਏਅਰ ਇੰਡੀਆ ਨੇ ਕਿਹਾ, 'ਅਸੀਂ ਇਸ ਘਟਨਾ ਤੋਂ ਜਾਣੂ ਹਾਂ ਜਿਸ ਵਿੱਚ ਇੱਕ ਯਾਤਰੀ ਸ਼ਾਮਲ ਹੈ ਜਿਸ ਨੇ ਅਣਉਚਿਤ ਤਰੀਕੇ ਨਾਲ ਵਿਵਹਾਰ ਕੀਤਾ ਸੀ। ਏਅਰ ਇੰਡੀਆ ਨੇ ਇਸ ਘਟਨਾ ਦੀ ਰਿਪੋਰਟ ਪੁਲਿਸ ਅਤੇ ਰੈਗੂਲੇਟਰੀ ਅਥਾਰਟੀਆਂ ਨੂੰ ਅਗਲੇਰੀ ਜਾਂਚ ਅਤੇ ਗਲਤੀ ਕਰਨ ਵਾਲੀ ਧਿਰ ਵਿਰੁੱਧ ਲੋੜੀਂਦੀ ਕਾਰਵਾਈ ਕਰ ਦਿੱਤੀ ਹੈ। ਅਸੀਂ ਜਾਂਚ ਅਤੇ ਰਿਪੋਰਟਿੰਗ ਪ੍ਰਕਿਰਿਆ ਦੌਰਾਨ ਪੀੜਤ ਯਾਤਰੀ ਅਤੇ ਉਸਦੇ ਪਰਿਵਾਰ ਦੇ ਨਾਲ ਵੀ ਨਿਯਮਤ ਸੰਪਰਕ ਵਿੱਚ ਰਹੇ 

Trending news