Kisan Andolan 2.0 : ਸ਼ੰਭੂ ਬਾਰਡਰ 'ਤੇ ਡਰੋਨ ਦੀ ਮਦਦ ਨਾਲ ਕਿਸਾਨਾਂ 'ਤੇ ਮਿਆਦ ਪੁਗਾ ਚੁੱਕੇ ਹੰਝੂ ਗੈਸ ਦੇ ਗੋਲੇ ਦਾਗ਼ੇ
Advertisement
Article Detail0/zeephh/zeephh2108296

Kisan Andolan 2.0 : ਸ਼ੰਭੂ ਬਾਰਡਰ 'ਤੇ ਡਰੋਨ ਦੀ ਮਦਦ ਨਾਲ ਕਿਸਾਨਾਂ 'ਤੇ ਮਿਆਦ ਪੁਗਾ ਚੁੱਕੇ ਹੰਝੂ ਗੈਸ ਦੇ ਗੋਲੇ ਦਾਗ਼ੇ

ਦਿੱਲੀ ਚਲੋ ਤਹਿਤ ਵੱਡੀ ਗਿਣਤੀ ਵਿੱਚ ਕਿਸਾਨ ਰਾਜਧਾਨੀ ਜਾਣ ਲਈ ਹਰਿਆਣਾ ਦੀਆਂ-ਵੱਖ-ਵੱਖ ਸਰਹੱਦਾਂ ਉਪਰ ਪੁੱਜੇ। ਇਸ ਦੌਰਾਨ ਸ਼ੰਭੂ ਬਾਰਡਰ ਉਪਰ ਹਾਲਾਤ ਤਣਾਅਪੂਰਨ ਬਣ ਗਏ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਉਪਰ ਹਰਿਆਣਾ ਪੁਲਿਸ ਅਤੇ ਫੋਰਸ ਵੱਲੋਂ ਡਰੋਨ ਦੀ ਮਦਦ ਨਾਲ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਇਸ ਕਾਰਨ ਅਚਾਨਕ ਹੀ ਭੱਜਦੌੜ ਮਚ ਗਈ। ਹਾ

Kisan Andolan 2.0 : ਸ਼ੰਭੂ ਬਾਰਡਰ 'ਤੇ ਡਰੋਨ ਦੀ ਮਦਦ ਨਾਲ ਕਿਸਾਨਾਂ 'ਤੇ ਮਿਆਦ ਪੁਗਾ ਚੁੱਕੇ ਹੰਝੂ ਗੈਸ ਦੇ ਗੋਲੇ ਦਾਗ਼ੇ

Kisan Andolan 2.0: ਦਿੱਲੀ ਚਲੋ ਤਹਿਤ ਵੱਡੀ ਗਿਣਤੀ ਵਿੱਚ ਕਿਸਾਨ ਰਾਜਧਾਨੀ ਜਾਣ ਲਈ ਹਰਿਆਣਾ ਦੀਆਂ-ਵੱਖ-ਵੱਖ ਸਰਹੱਦਾਂ ਉਪਰ ਪੁੱਜੇ। ਇਸ ਦੌਰਾਨ ਸ਼ੰਭੂ ਬਾਰਡਰ ਉਪਰ ਹਾਲਾਤ ਤਣਾਅਪੂਰਨ ਬਣ ਗਏ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਉਪਰ ਹਰਿਆਣਾ ਪੁਲਿਸ ਅਤੇ ਫੋਰਸ ਵੱਲੋਂ ਡਰੋਨ ਦੀ ਮਦਦ ਨਾਲ ਅੱਥਰੂ ਗੈਸ ਦੇ ਗੋਲੇ ਦਾਗੇ ਗਏ।

ਇਸ ਕਾਰਨ ਅਚਾਨਕ ਹੀ ਭੱਜਦੌੜ ਮਚ ਗਈ। ਹਾਲਾਂਕਿ ਕਿਸਾਨ ਸ਼ਾਂਤੀ ਨਾਲ ਇੱਕ ਲਾਈਨ ਵਿੱਚ ਅੱਗੇ ਵਧ ਰਹੇ ਹਨ। ਇਥੇ ਗੈਸ ਗੱਲ ਹੈ ਕਿ ਜਦੋਂ ਜ਼ੀ ਮੀਡੀਆ ਦੇ ਪੱਤਰਕਾਰ ਨੇ ਦਾਗੇ ਗੋਲਿਆਂ ਦੇ ਖਾਲੀ ਖੋਲ ਦੇਖੇ ਤਾਂ ਉਨ੍ਹਾਂ ਦੀ ਮਿਆਦ 2022 ਵਿੱਚ ਖਤਮ ਹੋ ਚੁੱਕੀ ਸੀ। ਇਸ ਤਰ੍ਹਾਂ ਕਿਸਾਨਾਂ ਉਪਰ ਜੋ ਗੋਲੇ ਦਾਗੇ ਗਏ ਹਨ ਉਹ 2022 ਵਿੱਚ ਐਕਸਪਾਇਰ ਹੋ ਚੁੱਕੇ ਹਨ ਜੋ ਕਾਫੀ ਨੁਕਸਾਨਦਾਇਕ ਹੋ ਸਕਦੇ ਹਨ।

fallback

ਪੰਜਾਬ ਤੋਂ ਦਿੱਲੀ ਤੱਕ ਕਿਸਾਨਾਂ ਦਾ ਮਾਰਚ ਸ਼ੁਰੂ ਹੋ ਗਿਆ ਹੈ। ਚੰਡੀਗੜ੍ਹ ਵਿੱਚ 12 ਫਰਵਰੀ ਦੀ ਰਾਤ ਨੂੰ ਸਾਢੇ 5 ਘੰਟੇ ਤੱਕ ਚੱਲੀ ਮੀਟਿੰਗ ਵਿੱਚ ਕਿਸਾਨ ਆਗੂ ਅਤੇ ਕੇਂਦਰੀ ਮੰਤਰੀ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਗਰੰਟੀ ਐਕਟ ਅਤੇ ਕਰਜ਼ਾ ਮੁਆਫ਼ੀ ਬਾਰੇ ਸਹਿਮਤੀ ਨਹੀਂ ਬਣ ਸਕੇ।

ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਉਸ ਦੇ ਮਨ ਵਿਚ ਕੁਝ ਗੜਬੜ ਹੈ। ਉਹ ਸਿਰਫ਼ ਸਮਾਂ ਪਾਸ ਕਰਨਾ ਚਾਹੁੰਦੀ ਹੈ। ਅਸੀਂ ਸਰਕਾਰ ਦੇ ਪ੍ਰਸਤਾਵ 'ਤੇ ਵਿਚਾਰ ਕਰਾਂਗੇ, ਪਰ ਅੰਦੋਲਨ 'ਤੇ ਕਾਇਮ ਰਹਾਂਗੇ।

ਦੂਜੇ ਪਾਸੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਸਭ ਕੁਝ ਗੱਲਬਾਤ ਰਾਹੀਂ ਸੁਲਝਾਇਆ ਜਾਣਾ ਚਾਹੀਦਾ ਹੈ। ਕੁਝ ਮੁੱਦੇ ਹਨ ਜਿਨ੍ਹਾਂ ਨੂੰ ਹੱਲ ਕਰਨ ਲਈ ਗਠਨ ਕਰਨ ਦੀ ਲੋੜ ਹੈ।

ਅੰਦੋਲਨ ਦੇ ਮੱਦੇਨਜ਼ਰ ਦਿੱਲੀ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਹਰਿਆਣਾ ਦੇ 7 ਅਤੇ ਰਾਜਸਥਾਨ ਦੇ 3 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ ਹੈ। 15 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਹਰਿਆਣਾ ਦੀ ਸਿੰਘੂ-ਟਿਕਰੀ ਸਰਹੱਦ ਅਤੇ ਯੂਪੀ ਦੀ ਦਿੱਲੀ ਅਤੇ ਗਾਜ਼ੀਪੁਰ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ। ਦਿੱਲੀ 'ਚ ਵੀ ਸਖਤ ਬੈਰੀਕੇਡਿੰਗ ਹੈ। ਇੱਥੇ ਇੱਕ ਮਹੀਨੇ ਲਈ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ। ਭੀੜ ਇਕੱਠੀ ਕਰਨ ਅਤੇ ਟਰੈਕਟਰਾਂ ਦੇ ਦਾਖਲੇ 'ਤੇ ਪਾਬੰਦੀ ਲਗਾਈ ਗਈ ਹੈ।

ਇਹ ਵੀ ਪੜ੍ਹੋ : Punjab Kisan Andolan Live Update: ਕਿਸਾਨਾਂ ਦਾ ਦਿੱਲੀ ਕੂਚ- ਸ਼ੰਭੂ ਬਾਰਡਰ 'ਤੇ ਕਿਸਾਨਾਂ 'ਤੇ ਹੰਝੂ ਗੈਸ ਦੇ ਗੋਲੇ ਸੁੱਟੇ; ਹਾਲਾਤ ਤਣਾਅਪੂਰਨ

Trending news