Amritsar News: ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਉਤੇ ਲੁੱਟਖੋਹ ਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਥਾਣਾ ਸੁਲਤਾਨਵਿੰਡ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ।
Trending Photos
Amritsar News (ਭਰਤ ਸ਼ਰਮਾ): ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਉਤੇ ਲੁੱਟਖੋਹ ਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਥਾਣਾ ਸੁਲਤਾਨਵਿੰਡ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਪਿਛਲੇ ਦਿਨੀਂ ਇੱਕ ਐਨਆਰਆਈ ਪਰਿਵਾਰ ਦੇ ਘਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਚੱਲਦੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਤਿੰਨ ਚੋਰਾਂ ਨੂੰ ਕਾਬੂ ਕੀਤਾ।
ਜਾਣਕਾਰੀ ਦਿੰਦੇ ਹੋਏ ਏਸੀਪੀ ਕਮਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਸੁਲਤਾਨ ਅਧੀਨ ਆਉਂਦੇ ਡਾਇਮੰਡ ਐਵਨਿਊ ਵਿੱਚ ਇੱਕ ਪਰਿਵਾਰ ਅਮਰੀਕਾ ਵਿੱਚ ਰਹਿੰਦਾ ਸੀ ਤੇ ਉਨ੍ਹਾਂ ਦੇ ਘਰ ਤਾਲਾ ਲੱਗਾ ਹੋਇਆ ਸੀ ਜਿਸਦੇ ਚੱਲਦੇ ਨੌਜਵਾਨਾਂ ਵੱਲੋਂ ਉਸ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਐਨਆਰਆਈ ਪਰਿਵਾਰ ਸੀ ਤੇ ਇਨ੍ਹਾਂ ਦੇ ਘਰ ਦੀ ਦੇਖਭਾਲ ਇਨ੍ਹਾਂ ਦਾ ਰਿਸ਼ਤੇਦਾਰ ਕਰਦਾ ਸੀ ਉਹ ਕਦੀ ਕਦਾਈ ਆ ਕੇ ਘਰ ਵਿੱਚ ਚੱਕਰ ਮਾਰ ਜਾਂਦਾ ਸੀ। ਉਨ੍ਹਾਂ ਨੇ ਦੱਸਿਆ ਕਿ 20 ਜਨਵਰੀ ਨੂੰ ਉਨ੍ਹਾਂ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਪੁਲਿਸ ਵੱਲੋਂ ਜਾ ਕੇ ਜਾਂਚ ਕੀਤੀ ਗਈ ਤੇ ਮਾਮਲਾ ਦਰਜ ਕੀਤਾ ਗਿਆ ਤੇ ਇਸ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਨੌਜਵਾਨ ਖਿਲਾਫ ਕਈ ਅਪਰਾਧਿਕ ਧਰਾਵਾਂ ਵਿੱਚ ਵੱਖ-ਵੱਖ ਮਾਮਲੇ ਦਰਜ ਹਨ। ਇਨ੍ਹਾਂ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐਨਆਰਆਈ ਪਰਿਵਾਰ ਜਿਨ੍ਹਾਂ ਦੇ ਘਰ ਚੋਰੀ ਹੋਈ ਸੀ ਉਹਨਾਂ ਦੇ ਰਿਸ਼ਤੇਦਾਰ ਸੁਖਜੀਤ ਸਿੰਘ ਵਾਸੀ ਵੀ.ਪੀ.ਓ ਕੋਟ ਕਰੋੜ ਕਲ੍ਹਾਂ ਥਾਣਾ ਤਲਵੰਡੀ ਭਾਈ ਜਿਲ੍ਹਾ ਫਿਰੋਜਪੁਰ ਪਰ ਏ.ਐਸ.ਆਈ ਦਿਲਬਾਗ ਸਿੰਘ ਵੱਲੋ ਦਰਜ ਰਜਿਸਟਰ ਕੀਤਾ ਗਿਆ ਕਿ ਉਨ੍ਹਾਂ ਛੋਟੀ ਭੈਣ ਗੁਰਜੀਤ ਕੌਰ ਪਤਨੀ ਕਵਰ ਅਮਰਿੰਦਰਦੀਪ ਸਿੰਘ ਵਾਸੀ ਮਕਾਨ ਨੰਬਰ 50 ਡਾਇਮੰਡ ਅਸਟੇਟ ਸੁਲਤਾਨਵਿੰਡ ਲਿੰਕ ਰੋਡ ਅੰਮ੍ਰਿਤਸਰ ਵਿਖੇ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਜੋ ਉਨ੍ਹਾਂ ਦੀ ਭੈਣ ਗੁਰਜੀਤ ਕੌਰ ਅਤੇ ਜੀਜਾ ਕਵਰ ਅਮਰਿੰਦਰਦੀਪ ਸਿੰਘ ਆਪਣੇ ਪਰਿਵਾਰ ਸਮੇਤ ਮਿਤੀ 28:05.2024 ਨੂੰ USA ਚਲੇ ਗਏ ਸਨ ਤੇ ਘਰ ਨੂੰ ਤਾਲਾ ਲਗਾ ਗਏ ਸਨ।
20.01.2025 ਨੂੰ ਜਦ ਉਹ ਆਪਣੀ ਭੈਣ ਗੁਰਜੀਤ ਕੌਰ ਦੇ ਘਰ ਗੇੜਾ ਮਾਰਨ ਆਇਆ ਤਾਂ ਦੇਖਿਆ ਕਿ ਉਨ੍ਹਾਂ ਦੀ ਭੈਣ ਗੁਰਜੀਤ ਕੌਰ ਦੇ ਘਰ ਦਾ ਮੇਨ ਗੇਟ ਖੁੱਲ੍ਹਾ ਹੋਇਆ ਸੀ। ਜਦ ਅੰਦਰ ਜਾ ਕਿ ਦੇਖਿਆ ਕਿ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਤੇ ਲੱਕੜ ਦੀਆਂ ਬਾਰੀਆਂ ਦੇ ਵੀ ਲੋਕ ਟੁੱਟੇ ਹੋਏ ਸੀ ਤੇ ਹੋਰ ਵੀ ਕਾਫੀ ਭੰਨ ਤੋੜ ਕੀਤੀ ਹੋਈ ਸੀ।
ਲੋਬੀ ਵਿਚ ਲੱਗੀ ਹੋਈ ਐਲ.ਈ.ਡੀ ਪੈਨਾਸੋਨਿਕ ਕੰਪਨੀ ਦੀ ਜੋ ਕਰੀਬ 60 ਇੰਚ ਦੀ ਉਥੇ ਨਹੀਂ ਸੀ ਤੇ ਨਾ ਵਿਹੜੇ ਵਿੱਚ ਐਕਟਿਵਾ ਨੰਬਰੀ PB02-BG-3476 ਰੰਗ ਲਾਲ ਲੱਗੀ ਹੋਈ ਸੀ ਤੇ ਰਸੋਈ ਵਿਚ ਮਾਈਕੋਰਵੇਵ ਜੋ ਕਿ ਵਰਲਫੂਲ ਕੰਪਨੀ ਦਾ ਸੀ ਅਤੇ 02 ਸਿਲੰਡਰ ਇੰਡੀਅਨ ਕੰਪਨੀ ਸਨ ਜਿਸ ਦੇ ਅਧਾਰ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਤੇ ਤਫਤੀਸ ਦੌਰਾਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।