Zirakpur News: ਜ਼ੀਰਕਪੁਰ ਵਿੱਚ ਰਾਤ ਨੂੰ 3 ਬਦਮਾਸ਼ਾਂ ਨੇ ਸ਼ਰੇਆਮ ਰੋਡ ਉਤੇ ਗੁੰਡਾਗਰਦੀ ਕੀਤੀ ਅਤੇ ਦੋ ਗੱਡੀਆਂ ਉਤੇ ਹਮਲਾ ਕਰ ਦਿੱਤਾ।
Trending Photos
Zirakpur News: ਜ਼ੀਰਕਪੁਰ ਦੇ ਇਲਾਕੇ ਵਿੱਚ ਰੋਡਰੇਜ਼ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜਿਥੇ ਐਤਵਾਰ ਰਾਤ 20 ਮਿੰਟਾਂ ਵਿੱਚ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਬੇਸਬਾਲ ਅਤੇ ਡੰਡਿਆਂ ਨਾਲ ਦੋ ਵਾਹਨਾਂ ਨੂੰ ਰੋਕ ਲਿਆ ਅਤੇ ਸ਼ਰੇਆਮ ਗੁੰਡਾਗਰਦੀ ਕਰਦੇ ਹੋਏ ਭੱਜ ਗਏ। ਦੋਵਾਂ ਘਟਨਾਵਾਂ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਰੋਡਰੇਜ਼ ਦਾ ਮਾਮਲਾ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੀ ਘਟਨਾ ਬੀਤੀ ਰਾਤ 10:20 ਵਜੇ ਚੰਡੀਗੜ੍ਹ-ਪਟਿਆਲਾ ਰੋਡ 'ਤੇ ਸਥਿਤ ਫੌਜੀ ਢਾਬੇ ਦੇ ਸਾਹਮਣੇ ਜ਼ੀਰਕਪੁਰ ਕੋਲ ਪਟਿਆਲਾ ਤੋਂ ਜ਼ੀਰਕਪੁਰ ਨੂੰ ਆਉਂਦੀ ਸੜਕ 'ਤੇ ਉਸ ਸਮੇਂ ਵਾਪਰੀ ਜਦੋਂ ਇਕ ਪੰਜਾਬ ਨੰਬਰ ਟੈਕਸੀ ਚਾਲਕ ਸਰਵਿਸ ਰੋਡ 'ਤੇ ਯੂ-ਟਰਨ ਲੈਣ ਲੱਗਾ ਸੀ। ਕਾਲੇ ਰੰਗ ਦੇ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਹੱਥਾਂ 'ਚ ਬੇਸਬਾਲ ਬੈਟ ਫੜ ਕੇ ਟੈਕਸੀ 'ਤੇ ਬੇਸਬਾਲ ਬੈਟਾਂ ਨਾਲ ਹਮਲਾ ਕਰ ਦਿੱਤਾ।
ਜਦੋਂ ਕਿ ਡਰਾਈਵਰ ਆਪਣੀ ਪਤਨੀ ਨਾਲ ਆਪਣੇ ਘਰ ਜਾ ਰਿਹਾ ਸੀ। ਘਟਨਾ ਤੋਂ 20 ਮਿੰਟ ਬਾਅਦ 10:34 'ਤੇ ਉਸੇ ਮੋਟਰਸਾਈਕਲ 'ਤੇ ਸਵਾਰ ਉਕਤ ਤਿੰਨ ਬਦਮਾਸ਼ਾਂ ਨੇ ਘਟਨਾ ਵਾਲੀ ਥਾਂ ਦੇ ਬਿਲਕੁਲ ਸਾਹਮਣੇ ਫੌਜੀ ਢਾਬੇ ਤੋਂ ਖਾਣਾ ਖਰੀਦਣ ਆਏ ਪ੍ਰਾਪਰਟੀ ਕਾਰੋਬਾਰੀ ਦੀ ਕਾਰ 'ਤੇ ਬਿਨਾਂ ਵਜ੍ਹਾ ਹਮਲਾ ਕਰ ਦਿੱਤਾ। ਬੇਸਬਾਲ ਦੇ ਬੱਲੇ ਨਾਲ ਕਾਰ ਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਦੇ ਵੱਧਦੇ ਵਿਰੋਧ ਨੂੰ ਦੇਖ ਕੇ ਤਿੰਨ ਮੋਟਰਸਾਈਕਲ ਸਵਾਰ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਦੂਜੇ ਪਾਸੇ ਮੋਹਾਲੀ 'ਚ ਭਾਰਤੀ ਫੌਜ ਦੇ ਸੇਵਾਮੁਕਤ ਸਿਪਾਹੀ ਨੂੰ ਕੁਝ ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਰਸਤੇ 'ਚ ਲੁੱਟ ਲਿਆ। ਸਾਬਕਾ ਸੈਨਿਕ ਅਸਕਰਨਜੀਤ ਸਿੰਘ ਅੰਬਾਲਾ ਦਾ ਰਹਿਣ ਵਾਲਾ ਹੈ, ਉਹ ਮੁਹਾਲੀ ਸੈਕਟਰ 104 ਰਾਹੀਂ ਆਪਣੀ ਕਾਰ ਵਿੱਚ ਘਰ ਜਾ ਰਿਹਾ ਸੀ।
ਫਿਰ ਰਸਤੇ 'ਚ ਤਿੰਨ ਅਣਪਛਾਤੇ ਬਦਮਾਸ਼ਾਂ ਨੇ ਉਸ ਨੂੰ ਲਾਂਡਰਾ-ਬਨੂੜ ਰੋਡ 'ਤੇ ਰੋਕ ਕੇ ਬੰਦੂਕ ਦੀ ਨੋਕ 'ਤੇ ਬੰਧਕ ਬਣਾ ਲਿਆ ਅਤੇ ਉਸ ਦੀ ਕਾਰ 'ਚ ਲੁੱਟ-ਖੋਹ ਕਰ ਲਈ। ਬਦਮਾਸ਼ਾਂ ਨੇ ਉਸ ਦੇ ਖਾਤੇ ਤੋਂ ਨਕਦੀ, ਦਸਤਾਵੇਜ਼ ਅਤੇ ਮੋਬਾਈਲ ਫੋਨ ਦੇ ਨਾਲ-ਨਾਲ ਗੂਗਲ ਪੇਅ ਦੀ ਵਰਤੋਂ ਕਰਕੇ 95,500 ਰੁਪਏ ਟ੍ਰਾਂਸਫਰ ਕਰ ਲਏ। ਪੁਲਿਸ ਨੇ ਤਿੰਨਾਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।