Amritsar Train Accident: ਜੌੜਾ ਫਾਟਕ ਹਾਦਸੇ ਦੇ ਪੀੜਤਾਂ ਦੇ ਜ਼ਖ਼ਮ ਅੱਜ ਵੀ ਅੱਲ੍ਹੇ; ਦੁਸਹਿਰੇ ਨੂੰ ਕਾਲੇ ਦਿਨ ਵਜੋਂ ਮਨਾਉਂਦੇ
Advertisement
Article Detail0/zeephh/zeephh2465773

Amritsar Train Accident: ਜੌੜਾ ਫਾਟਕ ਹਾਦਸੇ ਦੇ ਪੀੜਤਾਂ ਦੇ ਜ਼ਖ਼ਮ ਅੱਜ ਵੀ ਅੱਲ੍ਹੇ; ਦੁਸਹਿਰੇ ਨੂੰ ਕਾਲੇ ਦਿਨ ਵਜੋਂ ਮਨਾਉਂਦੇ

Amritsar Train Accident: ਬੁਰਾਈ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। 

Amritsar Train Accident: ਜੌੜਾ ਫਾਟਕ ਹਾਦਸੇ ਦੇ ਪੀੜਤਾਂ ਦੇ ਜ਼ਖ਼ਮ ਅੱਜ ਵੀ ਅੱਲ੍ਹੇ; ਦੁਸਹਿਰੇ ਨੂੰ ਕਾਲੇ ਦਿਨ ਵਜੋਂ ਮਨਾਉਂਦੇ

Amritsar Train Accident (ਭਰਤ ਸ਼ਰਮਾ): ਬੁਰਾਈ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਥੇ ਹੀ ਅੰਮ੍ਰਿਤਸਰ ਵਿੱਚ ਇਸ ਦਿਨ ਨੂੰ ਯਾਦ ਕਰਕੇ ਲੋਕਾਂ ਦੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਭਾਵੇਂ ਅੰਮ੍ਰਿਤਸਰ ਦੇ ਜੌੜਾ ਫਾਟਕ ਵਿਖੇ ਦੁਸਹਿਰੇ ਮੌਕੇ ਹੋਏ ਦਰਦਨਾਕ ਹਾਦਸੇ ਨੂੰ ਸੱਤ ਸਾਲ ਪੂਰੇ ਹੋਣ ਵਾਲੇ ਹਨ ਪਰ ਅਜੇ ਵੀ ਇਸ ਹਾਦਸੇ ਵਿਚ ਮਾਰੇ ਗਏ ਪਰਿਵਾਰਾਂ ਦੇ ਮੈਂਬਰ ਇਸ ਦਰਦਨਾਕ ਹਾਦਸੇ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ।

ਆਪਣੇ ਚਹੇਤਿਆਂ ਨੂੰ ਗੁਆ ਚੁੱਕੇ ਲੋਕਾਂ ਦਾ ਕਹਿਣਾ ਹੈ ਕਿ ਉਸ ਦਿਨ ਨੂੰ ਯਾਦ ਕਰਕੇ ਅੱਜ ਵੀ ਪੀੜਾ ਹੁੰਦੀ ਹੈ। ਕਈ ਬਜ਼ੁਰਗਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਸਾਨੂੰ ਆਪਣੇ ਮੋਢਿਆਂ ਉਤੇ ਸਿਵਿਆਂ ਵਿੱਚ ਛੱਡ ਕੇ ਆਉਣਾ ਸੀ, ਇਸ ਹਾਦਸੇ ਕਾਰਨ ਅਸੀਂ ਉਨ੍ਹਾਂ ਨੂੰ ਸਿਵਿਆਂ ਵਿੱਚ ਛੱਡ ਕੇ ਆਏ ਹਾਂ।

ਇਹ ਭਿਆਨਕ ਮੰਜ਼ਰ ਸਭ ਲਈ ਦੁਖਦਾਈ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਫੀ ਧਰਨਿਆਂ ਪ੍ਰਦਰਸ਼ਨਾਂ ਤੋਂ ਬਾਅਦ ਸਰਕਾਰਾਂ ਉਨ੍ਹਾਂ ਦੀ ਬਾਂਹ ਫੜੀ ਪਰ ਜਿਸ ਮੌਜੂਦਾ ਮੰਤਰੀ ਕਾਰਨ ਹਾਦਸਾ ਵਪਰਿਆ ਸੀ, ਉਸ ਨੇ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਹੁਣ ਇਥੇ ਦੁਸਹਿਰਾ ਲੱਗਣਾ ਬੰਦ ਹੋ ਗਿਆ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਅੱਜ ਭਾਵੇਂ ਇਸ ਦਰਦਨਾਕ ਹਾਦਸੇ ਨੂੰ ਸੱਤ ਸਾਲ ਬੀਤ ਗਏ ਹਨ ਤੇ ਲੰਮੇ ਸੰਘਰਸ਼ ਤੋਂ ਬਾਅਦ ਸਰਕਾਰ ਕੋਲੋਂ ਉਨ੍ਹਾਂ ਨੂੰ ਪਰਿਵਾਰ ਦੇ ਪਾਲਣ-ਪੋਸ਼ਣ ਲਈ ਸਰਕਾਰੀ ਨੌਕਰੀ ਤਾਂ ਮਿਲ ਗਈ ਹੈ ਪਰ ਕਿਤੇ ਨਾ ਕਿਤੇ ਆਪਣਿਆਂ ਦੀ ਮੌਤ ਦਾ ਦਰਦ ਅੱਜ ਵੀ ਦਿਲਾਂ ਅੰਦਰ ਟੀਸ ਬਣ ਕੇ ਚੁੱਭਦਾ ਹੈ ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਉਨ੍ਹਾਂ ਨੇ ਕਿਹਾ ਕਿ 25 ਦੇ ਕਰੀਬ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੂੰ ਅੱਜ ਤੱਕ ਸਰਕਾਰ ਵੱਲੋਂ ਨੌਕਰੀ ਨਹੀਂ ਦਿੱਤੀ ਗਈ ਤੇ ਉਨ੍ਹਾਂ ਦੇ ਘਰਾਂ ਦੇ ਗੁਜ਼ਾਰੇ ਵੀ ਕਾਫੀ ਮੁਸ਼ਕਿਲ ਨਾਲ ਚੱਲ ਰਹੇ ਹਨ। ਉੱਥੇ ਹੀ ਇੱਕ ਅਜਿਹੇ ਪਰਿਵਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਤੇ ਉਸ ਨੇ ਦੱਸਿਆ ਕਿ ਉਸ ਦੇ ਭਰਾ ਦੀ ਮੌਤ ਹੋ ਗਈ ਸੀ।

ਇਸ ਤੋਂ ਬਾਅਦ ਸਾਰਾ ਘਰ ਦਾ ਬੋਝ ਉਸ ਦੇ ਸਿਰ ਉਤੇ ਪੈ ਗਿਆ ਤੇ ਉਸ ਦੀ ਮਾਂ ਵੀ ਮੰਜੇ ਉਤੇ ਪਈ ਹੋਈ ਹੈ ਅਤੇ ਉਸ ਨੂੰ ਵੀ ਦਵਾ ਦਾਰੂ ਉਹ ਖੁਦ ਹੀ ਕਰਵਾਉਂਦਾ ਹੈ। ਉਸ ਨੇ ਕਿਹਾ ਕਿ ਜੇ ਦਿਹਾੜੀ ਲੱਗ ਜਾਂਦੀ ਹੈ ਤੇ ਰੋਟੀ ਦਾ ਗੁਜ਼ਾਰਾ ਹੋ ਜਾਂਦਾ ਹੈ ਜੇ ਨਹੀਂ ਲੱਗਦੀ ਤੇ ਭੁੱਖੇ ਵੀ ਸੌਣਾ ਪੈਂਦਾ ਹੈ।

ਇਹ ਵੀ ਪੜ੍ਹੋ : Panchayat Elections: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕੀ ਪਿੰਡ ਧਰਮਕੋਟ ਦੀ ਪੰਚਾਇਤੀ ਚੋਣ ਪ੍ਰਕੀਰਿਆ, ਜਾਣੋ ਕਾਰਨ

 

Trending news