Neem Tree: ਸੂਬੇ ਭਰ ਵਿੱਚ ਕਿਉਂ ਸੁੱਕੇ ਨਿੰਮ ਦੇ ਦਰਖ਼ਤ; PAU ਨੇ ਦਿੱਤੀ ਜਾਣਕਾਰੀ ਕਿਵੇਂ ਅਤੇ ਕਦੋਂ ਰੁੱਖ ਹੋਣਗੇ ਹਰੇ
Advertisement
Article Detail0/zeephh/zeephh2196623

Neem Tree: ਸੂਬੇ ਭਰ ਵਿੱਚ ਕਿਉਂ ਸੁੱਕੇ ਨਿੰਮ ਦੇ ਦਰਖ਼ਤ; PAU ਨੇ ਦਿੱਤੀ ਜਾਣਕਾਰੀ ਕਿਵੇਂ ਅਤੇ ਕਦੋਂ ਰੁੱਖ ਹੋਣਗੇ ਹਰੇ

Neem Tree: ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫੋਰੈਸਟਰੀ ਵਿਭਾਗ ਵੱਲੋਂ ਕੀਤੇ ਸਰਵੇ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ 80 ਤੋਂ 90 ਫ਼ੀਸਦੀ ਦਰਖਤਾਂ 'ਤੇ ਇਸ ਦਾ ਅਸਰ ਵੇਖਣ ਨੂੰ ਮਿਲਿਆ ਹੈ। 

Neem Tree: ਸੂਬੇ ਭਰ ਵਿੱਚ ਕਿਉਂ ਸੁੱਕੇ ਨਿੰਮ ਦੇ ਦਰਖ਼ਤ; PAU ਨੇ ਦਿੱਤੀ ਜਾਣਕਾਰੀ ਕਿਵੇਂ ਅਤੇ ਕਦੋਂ ਰੁੱਖ ਹੋਣਗੇ ਹਰੇ

Ludhiana News(ਤਰਸੇਮ ਲਾਲ ਭਾਰਦਵਾਜ): ਬੀਤੇ ਦੋ ਤਿੰਨ ਮਹੀਨਿਆਂ ਤੋਂ ਲਗਾਤਾਰ ਉੱਤਰ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਰਿਵਾਇਤੀ ਨਿੰਮ ਦੇ ਦਰਖਤ ਸੁੱਕ ਰਹੇ ਹਨ। ਜਿਨਾਂ ਦੇ ਵਿੱਚ ਜਿਆਦਾਤਰ ਉਹਨਾਂ ਦੇ ਪੱਤੇ ਝੜਨ ਤੋਂ ਬਾਅਦ ਮੁੜ ਤੋਂ ਨਹੀਂ ਆ ਰਹੇ ਅਤੇ ਇਹਨਾਂ ਦੇ ਵਿੱਚ ਵਿਸ਼ੇਸ਼ ਤੌਰ 'ਤੇ ਨਿੰਮਾਂ ਦੇ ਦਰਖਤ, ਕਿੱਕਰਾਂ ਅਤੇ ਹੋਰ ਕਈ ਰਿਵਾਇਤੀ ਦਰਖਤ ਸ਼ਾਮਿਲ ਹਨ। ਜਿੰਨ੍ਹਾਂ 'ਤੇ ਇਸਦਾ ਮਾੜਾ ਅਸਰ ਵੇਖਣ ਨੂੰ ਮਿਲ ਰਿਹਾ ਹੈ।

ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫੋਰੈਸਟਰੀ ਵਿਭਾਗ ਵੱਲੋਂ ਕੀਤੇ ਸਰਵੇ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ 80 ਤੋਂ 90 ਫ਼ੀਸਦੀ ਦਰਖਤਾਂ 'ਤੇ ਇਸ ਦਾ ਅਸਰ ਵੇਖਣ ਨੂੰ ਮਿਲਿਆ ਹੈ। ਲਗਾਤਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਇਹਨਾਂ ਦਰਖਤਾਂ ਦੇ ਸੁੱਕਣ ਸਬੰਧੀ ਫੋਨ ਆ ਰਹੇ ਹਨ ਅਤੇ ਵਾਤਾਵਰਨ ਪ੍ਰੇਮੀ ਕਿਸਾਨ ਇਸ ਵਿਸ਼ੇ ਨੂੰ ਲੈ ਕੇ ਕਾਫੀ ਚਿੰਤਿਤ ਹਨ।

ਵਾਤਾਵਰਨ 'ਚ ਹੋਏ ਬਦਲਾਅ ਕਾਰਨ ਸੁੱਕੇ ਨਿੰਮ

ਪੀ ਏ ਯੂ ਦੇ ਮਾਹਰ ਡਾਕਟਰ ਵਣ ਵਿਭਾਗ ਦੇ ਮੁਖੀ ਡਾਕਟਰ ਗੁਰਵਿੰਦਰ ਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਪਿਛਲੇ ਸਰਦੀਆਂ ਦੇ ਮੌਸਮ ਦੇ ਵਿੱਚ ਧੁੰਦ ਦਾ ਕਹਿਰ ਜ਼ਿਆਦਾ ਰਹਿਣ ਕਰਕੇ ਜਿੰਨੀ ਲੋੜ ਦਰਖਤਾਂ ਨੂੰ ਸੂਰਜ ਦੀ ਤਿਪਸ ਦੀ ਹੁੰਦੀ ਹੈ। ਉਹ ਨਹੀਂ ਮਿਲ ਪਾਈ। ਜਿਸ ਕਰਕੇ ਇਹਨਾਂ ਦਰੱਖਤਾਂ ਦੇ ਪੱਤਿਆਂ 'ਤੇ ਇਸਦਾ ਅਸਰ ਵੇਖਣ ਨੂੰ ਮਿਲਿਆ ਹੈ ਅਤੇ ਦਰੱਖਤ ਸੁੱਕਣੇ ਸ਼ੁਰੂ ਹੋ ਗਏ ਸਨ।

ਉਹਨਾਂ ਕਿਹਾ ਕਿ ਇਹ ਕੋਈ ਨਵੀਂ ਬਿਮਾਰੀ ਜਾਂ ਫਿਰ ਕੋਈ ਪੁਰਾਣੀ ਬਿਮਾਰੀ ਫੰਗਸ ਆਦਿ ਨਹੀਂ ਹੈ, ਸਗੋਂ ਸਿੱਧੇ ਤੌਰ 'ਤੇ ਇਸ ਲਈ ਵਾਤਾਵਰਨ ਜਿੰਮੇਵਾਰ ਹੈ। ਗਲੋਬਲ ਵਾਰਮਿੰਗ ਕਰਕੇ ਜਿੱਥੇ ਸਰਦੀਆਂ 'ਚ ਠੰਡ ਜਿਆਦਾ ਪੈ ਰਹੀ ਹੈ ਅਤੇ ਗਰਮੀਆਂ 'ਚ ਗਰਮੀ ਜਿਆਦਾ ਪੈ ਰਹੀ ਹੈ। ਅਜਿਹੇ ਦੇ ਵਿੱਚ ਸਾਡੇ ਦਰਖਤਾਂ ਅਤੇ ਬੂਟਿਆਂ 'ਤੇ ਇਸ ਦਾ ਅਸਰ ਜਿਆਦਾ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਖੇਤਬਾੜੀ ਦੇ ਡਾਕਟਰ ਅਨੁਸਾਰ ਨਿੰਮ ਤੋ ਇਲਾਵਾ ਹੋਰ ਦਰਖਤ 'ਤੇ ਵੀ ਨੁਕਸਾਨ ਦੇਖਣ ਨੂੰ ਮਿਲਿਆ।

ਪੰਜਾਬ ਸਮੇਤ ਕਈ ਸੂਬਿਆਂ 'ਚ ਦੇਖਣ ਨੂੰ ਮਿਲਿਆ ਅਸਰ

ਸੂਬਿਆਂ ਵਿੱਚ ਇਸਦਾ ਅਸਰ ਸਿਰਫ ਪੰਜਾਬ ਚੋਂ ਹੀ ਨਹੀਂ ਸਗੋਂ ਹਰਿਆਣਾ ਦੇ ਅਤੇ ਹੋਰ ਰਾਜਸਥਾਨ ਦੇ ਨਾਲ ਲੱਗਦੇ ਕੁਝ ਇਲਾਕਿਆਂ ਦੇ ਵਿੱਚ ਵੀ ਵਣ ਵਿਭਾਗ ਦੀ ਟੀਮ ਵੱਲੋਂ ਸਰਵੇ ਤੋਂ ਬਾਅਦ ਇਹ ਖੁਲਾਸੇ ਹੋਏ ਹਨ ਕਿ 80 ਤੋਂ 90 ਫੀਸਦੀ ਤੱਕ ਇਹਨਾਂ ਦਰਖਤਾਂ 'ਤੇ ਇਸ ਦਾ ਅਸਰ ਪਿਆ ਹੈ। 

ਸਿਰਫ ਨਿੰਮ ਹੀ ਨਹੀਂ ਸਗੋਂ ਇਸ ਦੇ ਨਾਲ ਹੋਰ ਕਈ ਰਵਾਇਤੀ ਦਰੱਖਤ, ਜਿਨਾਂ ਦੇ ਵਿੱਚ ਕਿੱਕਰ ਆਦਿ ਵੀ ਸ਼ਾਮਿਲ ਹਨ। ਉਹਨਾਂ 'ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲਿਆ ਹੈ, ਕਿਉਂਕਿ ਇਹ ਸਾਡੇ ਸਦਾਬਹਾਰ ਦਰਖਤ ਹਨ ਅਤੇ ਇਹਨਾਂ 'ਤੇ 12 ਮਹੀਨੇ ਪੱਤੇ ਰਹਿੰਦੇ ਹਨ।

ਕਿਸੇ ਵੀ ਤਰ੍ਹਾਂ ਦੀ ਦਵਾਈ ਪਾਉਣ ਦੀ ਜ਼ਰੂਰਤ ਨਹੀਂ

ਡਾਕਟਰ ਗੁਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਾਰਚ ਮਹੀਨੇ ਦੇ ਵਿੱਚ ਆਪਣੇ ਆਪ ਹੀ ਇਹਨਾਂ 'ਤੇ ਪੱਤੇ ਆਉਣੇ ਸ਼ੁਰੂ ਹੋ ਗਏ ਹਨ। ਉਹਨਾਂ ਕਿਹਾ ਕਿ ਇਸ 'ਤੇ ਕਿਸੇ ਤਰ੍ਹਾਂ ਦੀ ਕੋਈ ਦਵਾਈ ਪਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਕੋਈ ਬਿਮਾਰੀ ਨਹੀਂ ਹੈ, ਸਗੋਂ ਵਾਤਾਵਰਨ ਦੀਆਂ ਤਬਦੀਲੀਆਂ ਹਨ।

ਉਹਨਾਂ ਕਿਹਾ ਕਿ ਦੇਸ਼ ਭਰ ਦੇ ਵਿੱਚ ਸਾਡਾ ਪੰਜਾਬ ਸੂਬਾ ਜੰਗਲ ਏਰੀਏ ਦੇ ਵਿੱਚ ਵੈਸੇ ਹੀ ਬਹੁਤ ਘੱਟ ਹੈ, ਇਸ ਕਰਕੇ ਸਾਨੂੰ ਆਪਣੇ ਦਰੱਖਤ ਬਚਾਉਣ ਦੀ ਬੇਹਦ ਲੋੜ ਹੈ। ਉਹਨਾਂ ਕਿਹਾ ਕਿ ਦਰੱਖਤਾਂ ਨੂੰ ਪਾਣੀ ਲਗਾਇਆ ਜਾ ਸਕਦਾ ਹੈ, ਪਾਣੀ ਦੇ ਨਾਲ ਉਹਨਾਂ ਨੂੰ ਧੋਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਫਿਰ ਵੀ ਕਿਸੇ ਦਰੱਖਤ ''ਤੇ ਪੱਤੇ ਨਹੀਂ ਆਉਂਦੇ ਤਾਂ ਉਹ ਟਾਹਣੀਆਂ ਜਿਹੜੀਆਂ ਸੁੱਕ ਚੁੱਕੀਆਂ ਹਨ, ਉਹਨਾਂ ਨੂੰ ਵੱਢ ਲਿਆ ਜਾਵੇ। ਉਹਨਾਂ ਕਿਹਾ ਕਿ ਉਸ ਤੋਂ ਬਾਅਦ ਦਰੱਖਤ ਆਪਣੇ ਆਪ ਹੀ ਹਰਾ ਹੋਣਾ ਸ਼ੁਰੂ ਹੋ ਜਾਵੇਗਾ।

ਨਿੰਮ ਰੁੱਖ ਦੇ ਫਾਈਦੇ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਣ ਵਿਭਾਗ ਦੇ ਡਾਕਟਰ ਨੇ ਦੱਸਿਆ ਕਿ ਨਿੰਮ ਸਾਡੇ ਜੀਵਨ ਦੇ ਵਿੱਚ ਬਹੁਤ ਅਹਿਮ ਸਥਾਨ ਰੱਖਦੀ ਹੈ। ਉਹਨਾਂ ਕਿਹਾ ਕਿ ਇਸ ਦੇ ਪੱਤਿਆਂ ਦੀ ਵਰਤੋਂ ਨਾ ਸਿਰਫ ਦਵਾਈਆਂ ਬਣਾਉਣ ਦੇ ਵਿੱਚ ਹੁੰਦੀ ਹੈ, ਇਸ ਤੋਂ ਇਲਾਵਾ ਵੀ ਕਈ ਲੋਕ ਨਿੰਮ ਦੀ ਦਾਤਣ ਕਰਦੇ ਹਨ। ਇਸ ਤੋਂ ਇਲਾਵਾ ਨਿੰਮ ਨੂੰ ਕੀਟਾਣੂ ਵਿਰੋਧੀ ਵੀ ਮੰਨਿਆ ਜਾਂਦਾ ਹੈ। ਜੇਕਰ ਕੱਪੜਿਆਂ ਦੇ ਵਿੱਚ ਨਿੰਮ ਦੇ ਪੱਤੇ ਰੱਖੇ ਜਾਣ ਤਾਂ ਕੀੜੇ ਨਹੀਂ ਲੱਗਦੇ ਹਨ।

ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਨਿੰਮ ਦੇ ਪੱਤਿਆਂ ਦਾ ਚਾਰਾ ਵੀ ਬਣਾਇਆ ਜਾਂਦਾ ਹੈ। ਨਿੰਮ ਸਾਡੇ ਸਕਿੱਨ ਲਈ ਕਾਫੀ ਲਾਹੇਵੰਦ ਹੈ, ਇਸ ਤੋਂ ਇਲਾਵਾ ਨਿੰਮ ਦੀ ਕੌੜ ਦੇ ਨਾਲ ਘਰ ਦੇ ਵਿੱਚ ਕੀੜੇ ਘੱਟ ਆਉਂਦੇ ਹਨ ਅਤੇ ਸਾਡੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਦੇ ਵਿੱਚ ਵੀ ਅਹਿਮ ਭੂਮਿਕਾ ਅਦਾ ਕਰਦੀ ਹੈ। ਉਹਨਾਂ ਕਿਹਾ ਕਿ ਸਾਰੇ ਹੀ ਦਰੱਖਤ ਜ਼ਰੂਰੀ ਹਨ ਅਤੇ ਉਨਾਂ ਦੀ ਸਾਂਭ ਸੰਭਾਲ ਸਾਡਾ ਪਹਿਲਾ ਕਰਤੱਵ ਹੈ। 

Trending news