Trending Photos
Nangal News: (ਬਿਮਲ ਸ਼ਰਮਾ): ਅੱਜ ਸਵੇਰੇ ਨੰਗਲ ਵਿਖੇ ਇੱਕ ਔਰਤ ਵੱਲੋਂ ਨੰਗਲ ਡੈਮ ਦੇ ਨਜ਼ਦੀਕ ਹਾਈਡਲ ਨਹਿਰ ਵਿੱਚ ਛਾਲ ਮਾਰਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ। ਪ੍ਰਤੱਖਦਰਸ਼ੀਆਂ ਅਨੁਸਾਰ ਉਕਤ ਔਰਤ ਐਕਟਿਵਾ ਉਤੇ ਸਵਾਰ ਹੋ ਕੇ ਨਹਿਰ ਕਿਨਾਰੇ ਪਹੁੰਚੀ ਤੇ ਨਹਿਰ ਵਿੱਚ ਛਲਾਂਗ ਲਗਾ ਦਿੱਤੀ। ਆਤਮ ਹੱਤਿਆ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ।
ਜਾਣਕਾਰੀ ਮੁਤਾਬਕ ਔਰਤ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪਿੱਛੇ 10 ਸਾਲ ਦੀ ਬੱਚੀ ਛੱਡ ਗਈ ਹੈ ਅਤੇ ਮ੍ਰਿਤਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਖੇ ਬਤੌਰ ਕਲਰਕ ਦੇ ਤੌਰ ਉਤੇ ਤਾਇਨਾਤ ਸੀ। ਗੋਤਾਖੋਰਾਂ ਦੀ ਮਦਦ ਨਾਲ ਡੈਡ ਬਾਡੀ ਨੂੰ ਬਾਹਰ ਕੱਢ ਲਿਆ ਗਿਆ। ਪ੍ਰਤੱਖ ਦਰਸ਼ੀਆਂ ਦੀ ਮੰਨੀਏ ਤਾਂ ਉਕਤ ਔਰਤ ਐਕਟਿਵਾ ਉਤੇ ਸਵਾਰ ਹੋ ਕੇ ਨਹਿਰ ਕਿਨਾਰੇ ਆਈ ਅਤੇ ਦੇਖਦੇ ਹੀ ਦੇਖਦੇ ਨਹਿਰ ਵਿੱਚ ਛਲਾਂਗ ਲਗਾ ਦਿੱਤੀ।
ਹਾਲਾਂਕਿ ਉੱਥੇ ਮੌਜੂਦ ਕੁਝ ਲੋਕਾਂ ਵੱਲੋਂ ਉਸ ਨੂੰ ਆਵਾਜ਼ਾਂ ਵੀ ਮਾਰੀਆਂ ਗਈਆਂ ਪਰ ਉਸ ਨੇ ਅਣਸੁਣਿਆ ਕਰਕੇ ਨਹਿਰ ਵਿੱਚ ਛਲਾਂਗ ਲਗਾ ਦਿੱਤੀ। ਜਾਣਕਾਰੀ ਮੁਤਾਬਕ ਉਕਤ ਮ੍ਰਿਤਕ ਔਰਤ ਦੀ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਖੇ ਬਤੌਰ ਕਲਰਕ ਦੇ ਤੌਰ ਉਤੇ ਕੰਮ ਕਰ ਹੀ ਸੀ।
ਉਸ ਦੇ ਸਿਰਫ 10 ਸਾਲ ਦੀ ਬੱਚੀ ਹੀ ਹੈ ਜਿਸ ਨੂੰ ਉਹ ਹੁਣ ਇਕੱਲਾ ਛੱਡ ਗਈ ਹੈ। ਉਧਰ ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 112 ਉਤੇ ਕਾਲ ਆਈ ਸੀ ਅਤੇ ਮੌਕੇ ਉਤੇ ਉਨ੍ਹਾਂ ਨੇ ਐਕਟਿਵਾ ਦੇਖੀ ਅਤੇ ਜਦੋਂ ਨੰਬਰ ਦੀ ਜਾਂਚ ਕੀਤੀ ਤਾਂ ਇਹ ਹੇਮਲਤਾ ਦੇ ਨਾਮ ਉਤੇ ਰਜਿਸਟਰ ਹੈ। ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।