Ind vs Eng T20 Series: 22 ਜਨਵਰੀ ਤੋਂ ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਮੈਚਾਂ ਦੀ 5 ਲੜੀ ਦਾ ਪਹਿਲਾ ਮੈਚ ਹੋਵੇਗਾ।
Trending Photos
Ind vs Eng T20 Series: ਇੰਗਲੈਂਡ ਦੀ ਕ੍ਰਿਕਟ ਟੀਮ ਪੰਜ ਟੀ-20 ਮੈਚਾਂ ਦੀ ਲੜੀ ਲਈ ਭਾਰਤ ਪੁੱਜ ਚੁੱਕੀ ਹੈ। ਦੂਜੇ ਪਾਸੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਭਾਰਤੀ ਕ੍ਰਿਕਟ ਟੀਮ ਵੀ ਅਭਿਆਸ ਕਰ ਰਹੀ ਹੈ। ਟੀ-20 ਸੀਰੀਜ਼ ਦਾ ਪਹਿਲਾ ਮੈਚ 22 ਜਨਵਰੀ ਨੂੰ ਕੋਲਕਾਤਾ 'ਚ ਖੇਡਿਆ ਜਾਵੇਗਾ। ਇਸ ਦੌਰਾਨ, ਆਓ ਜਾਣਦੇ ਹਾਂ ਭਾਰਤ ਅਤੇ ਇੰਗਲੈਂਡ ਵਿਚਾਲੇ ਹੁਣ ਤੱਕ ਕਿੰਨੇ ਟੀ-20 ਮੈਚ ਖੇਡੇ ਗਏ ਹਨ। ਨਾਲ ਹੀ, ਕਿਹੜੀ ਟੀਮ ਜ਼ਿਆਦਾ ਭਾਰੂ ਰਹੀ ਹੈ?
ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ
ਜੇਕਰ ਭਾਰਤ ਅਤੇ ਇੰਗਲੈਂਡ ਵਿਚਾਲੇ ਟੀ-20 ਅੰਤਰਰਾਸ਼ਟਰੀ ਮੈਚਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਟੀਮ ਇੰਡੀਆ ਥੋੜ੍ਹੀ ਉਪਰ ਰਹੀ ਹੈ। ਇਸ ਫਾਰਮੈਟ ਵਿੱਚ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲੇ ਦੇਖਣ ਨੂੰ ਮਿਲੇ ਹਨ। ਭਾਰਤ ਅਤੇ ਇੰਗਲੈਂਡ ਵਿਚਾਲੇ ਹੁਣ ਤੱਕ 24 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਇਸ ਦੌਰਾਨ ਮੇਨ ਇਨ ਬਲੂ ਨੇ 13 ਮੈਚ ਜਿੱਤੇ ਹਨ। ਜਦਕਿ ਇੰਗਲੈਂਡ ਦੀ ਟੀਮ ਨੇ 11 ਮੈਚ ਜਿੱਤੇ ਹਨ। ਦੋਵਾਂ ਟੀਮਾਂ ਵਿਚਾਲੇ ਭਾਰਤੀ ਧਰਤੀ 'ਤੇ ਹੁਣ ਤੱਕ 11 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾ ਚੁੱਕੇ ਹਨ। ਇਸ ਦੌਰਾਨ ਭਾਰਤ ਨੇ 6 ਮੈਚ ਜਿੱਤੇ ਹਨ ਜਦਕਿ ਇੰਗਲੈਂਡ ਨੇ 5 ਮੈਚ ਜਿੱਤੇ ਹਨ।
ਭਾਰਤ-ਇੰਗਲੈਂਡ ਆਹਮੋ-ਸਾਹਮਣੇ
ਕੁੱਲ ਟੀ-20 ਮੈਚ: 24
ਭਾਰਤ ਜਿੱਤਿਆ: 13
ਇੰਗਲੈਂਡ ਜਿੱਤਿਆ: 11
ਭਾਰਤ ਨੇ ਈਡਨ ਗਾਰਡਨ ਵਿੱਚ ਇੰਗਲੈਂਡ ਨੂੰ ਨਹੀਂ ਹਰਾਇਆ
ਭਾਰਤ ਅਤੇ ਇੰਗਲੈਂਡ ਵਿਚਾਲੇ ਈਡਨ ਗਾਰਡਨ ਸਟੇਡੀਅਮ 'ਚ ਹੁਣ ਤੱਕ ਸਿਰਫ 1 ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਗਿਆ ਹੈ।
ਇਸ ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ ਸੀ।
ਇਹ ਮੈਚ 29 ਅਕਤੂਬਰ 2011 ਨੂੰ ਖੇਡਿਆ ਗਿਆ ਸੀ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 120 ਦੌੜਾਂ ਬਣਾਈਆਂ।
ਜਵਾਬ 'ਚ ਇੰਗਲੈਂਡ ਨੇ 18.4 ਓਵਰਾਂ 'ਚ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਭਾਰਤ ਬਨਾਮ ਇੰਗਲੈਂਡ ਟੀ-20 ਸੀਰੀਜ਼ ਦਾ ਸ਼ਡਿਊਲ
ਪਹਿਲਾ ਟੀ-20 ਮੈਚ: 22 ਜਨਵਰੀ–ਈਡਨ ਗਾਰਡਨ, ਕੋਲਕਾਤਾ
ਦੂਜਾ ਟੀ-20 ਮੈਚ: 25 ਜਨਵਰੀ –ਐਮਏ ਚਿਦੰਬਰਮ ਸਟੇਡੀਅਮ, ਚੇਨਈ
ਤੀਜਾ ਟੀ-20 ਮੈਚ: 28 ਜਨਵਰੀ–ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਰਾਜਕੋਟ
ਚੌਥਾ ਟੀ-20 ਮੈਚ: 31 ਜਨਵਰੀ–ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਪੁਣੇ
ਪੰਜਵਾਂ ਟੀ-20 ਮੈਚ: 2 ਫਰਵਰੀ–ਵਾਨਖੇੜੇ ਸਟੇਡੀਅਮ, ਮੁੰਬਈ
ਟੀ-20 ਸੀਰੀਜ਼ ਲਈ ਭਾਰਤੀ ਟੀਮ
ਸੂਰਿਆਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪਾਂਡਿਆ, ਰਿੰਕੂ ਸਿੰਘ, ਨਿਤੀਸ਼ ਕੁਮਾਰ ਰੈਡੀ, ਅਕਸ਼ਰ ਪਟੇਲ (ਉਪ ਕਪਤਾਨ), ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਮੁਹੰਮਦ ਸ਼ਮੀ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ , ਵਾਸ਼ਿੰਗਟਨ ਸੁੰਦਰ, ਧਰੁਵ ਜੁਰੇਲ (ਵਿਕਟਕੀਪਰ)
ਟੀ-20 ਸੀਰੀਜ਼ ਲਈ ਇੰਗਲੈਂਡ ਦੀ ਟੀਮ
ਜੋਸ ਬਟਲਰ (ਕਪਤਾਨ), ਰੇਹਾਨ ਅਹਿਮਦ, ਜੋਫਰਾ ਆਰਚਰ, ਗੁਸ ਐਟਕਿੰਸਨ, ਜੈਕਬ ਬੈਥਲ, ਹੈਰੀ ਬਰੂਕ, ਬ੍ਰਾਈਡਨ ਕਾਰਸੇ, ਬੇਨ ਡਕੇਟ, ਜੈਮੀ ਓਵਰਟਨ, ਜੈਮੀ ਸਮਿਥ, ਲਿਆਮ ਲਿਵਿੰਗਸਟੋਨ, ਆਦਿਲ ਰਸ਼ੀਦ, ਸਾਕਿਬ ਮਹਿਮੂਦ, ਫਿਲ ਸਾਲਟ, ਮਾਰਕ ਵੁੱਡ।