Maharashtra Vidhan Sabha Election: ਮਹਾਰਾਸ਼ਟਰ ਤੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਤਾਰੀਕਾਂ ਦਾ ਐਲਾਨ; ਜਾਣੋ ਕਦੋਂ ਆਉਣਗੇ ਨਤੀਜੇ
Advertisement
Article Detail0/zeephh/zeephh2473642

Maharashtra Vidhan Sabha Election: ਮਹਾਰਾਸ਼ਟਰ ਤੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਤਾਰੀਕਾਂ ਦਾ ਐਲਾਨ; ਜਾਣੋ ਕਦੋਂ ਆਉਣਗੇ ਨਤੀਜੇ

Maharashtra Vidhan Sabha Election: ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਮਹਾਰਾਸ਼ਟਰ (ਮਹਾਰਾਸ਼ਟਰ ਵਿਧਾਨ ਸਭਾ ਚੋਣ) ਅਤੇ ਝਾਰਖੰਡ (ਝਾਰਖੰਡ ਵਿਧਾਨ ਸਭਾ ਚੋਣ) ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ।

Maharashtra Vidhan Sabha Election: ਮਹਾਰਾਸ਼ਟਰ ਤੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਤਾਰੀਕਾਂ ਦਾ ਐਲਾਨ; ਜਾਣੋ ਕਦੋਂ ਆਉਣਗੇ ਨਤੀਜੇ

Maharashtra Vidhan Sabha Election: ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਮਹਾਰਾਸ਼ਟਰ (ਮਹਾਰਾਸ਼ਟਰ ਵਿਧਾਨ ਸਭਾ ਚੋਣ) ਅਤੇ ਝਾਰਖੰਡ (ਝਾਰਖੰਡ ਵਿਧਾਨ ਸਭਾ ਚੋਣ) ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਮਹਾਰਾਸ਼ਟਰ ਵਿੱਚ ਇੱਕ ਪੜਾਅ ਵਿੱਚ ਚੋਣਾਂ ਹੋਣਗੀਆਂ।

22 ਅਕਤੂਬਰ ਨੂੰ ਨੋਟੀਫਿਕੇਸ਼ਨ ਹੋਵੇਗਾ ਅਤੇ ਆਖਰੀ ਤਰੀਕ 29 ਅਕਤੂਬਰ ਹੈ। ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 4 ਨਵੰਬਰ ਹੈ।  20 ਨਵੰਬਰ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ ਦੀ ਮਿਤੀ 23 ਨਵੰਬਰ ਹੈ। ਇਸ ਤੋਂ ਇਲਾਵਾ ਝਾਰਖੰਡ ਵਿੱਚ ਦੋ ਗੇੜਾਂ ਵਿੱਚ ਚੋਣ ਹੋਵੇਗੀ।

13 ਅਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਮਹਾਰਾਸ਼ਟਰ ਦੇ ਨਾਲ 23 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ। ਮਹਾਰਾਸ਼ਟਰ ਵਿੱਚ 9.63 ਕਰੋੜ ਵੋਟਰ ਹੋਣਗੇ। 4.97 ਕਰੋੜ ਮਰਦ ਅਤੇ 4.66 ਕਰੋੜ ਮਹਿਲਾ ਵੋਟਰ ਹੋਣਗੇ। 1.85 ਕਰੋੜ ਨੌਜਵਾਨ ਵੋਟਰ ਹੋਣਗੇ। ਪਹਿਲੀ ਵਾਰ ਵੋਟਰਾਂ ਦੀ ਗਿਣਤੀ 20.93 ਲੱਖ ਹੋਵੇਗੀ। ਇਸ ਵਾਰ ਸੂਬੇ ਵਿੱਚ 1,00,186 ਪੋਲਿੰਗ ਸਟੇਸ਼ਨ ਹੋਣਗੇ।

ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖਤਮ ਹੋ ਰਿਹਾ ਹੈ ਜਦਕਿ ਝਾਰਖੰਡ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ 5 ਜਨਵਰੀ ਨੂੰ ਖਤਮ ਹੋਵੇਗਾ। ਮਹਾਰਾਸ਼ਟਰ ਵਿੱਚ 288 ਵਿਧਾਨ ਸਭਾ ਸੀਟਾਂ ਹਨ ਅਤੇ ਝਾਰਖੰਡ ਵਿੱਚ 81 ਵਿਧਾਨ ਸਭਾ ਸੀਟਾਂ ਹਨ।

ਇਹ ਵੀ ਪੜ੍ਹੋ : Punjab Panchayat Election 2024 Live Updates: ਪੰਜਾਬ ਦੀਆਂ ਪੰਚਾਇਤੀ ਚੋਣਾਂ 'ਚ ਦੁਪਹਿਰ 2 ਵਜੇ ਤੱਕ 44 ਫੀਸਦੀ ਵੋਟਿੰਗ ਹੋਈ, ਅੱਜ ਚੁਣੀ ਜਾਵੇਗੀ ਪਿੰਡਾਂ ਦੀ ਸਰਕਾਰ, ਵੇਖੋ ਪਲ-ਪਲ ਦੀ ਅਪਡੇਟ

2019 ਵਿੱਚ, ਮਹਾਰਾਸ਼ਟਰ ਵਿੱਚ 1 ਪੜਾਅ ਵਿੱਚ ਜਦੋਂ ਕਿ ਝਾਰਖੰਡ ਵਿੱਚ 5 ਪੜਾਵਾਂ ਵਿੱਚ ਚੋਣਾਂ ਹੋਈਆਂ ਸਨ। ਹਾਲਾਂਕਿ, 2019 ਵਿੱਚ, ਦੋਵਾਂ ਰਾਜਾਂ ਵਿੱਚ ਵੱਖਰੀਆਂ ਚੋਣਾਂ ਹੋਈਆਂ ਸਨ। ਹਰਿਆਣਾ ਦੇ ਨਾਲ ਮਹਾਰਾਸ਼ਟਰ ਦੀਆਂ ਚੋਣਾਂ ਹੋਈਆਂ ਸਨ, ਜਦੋਂ ਕਿ ਝਾਰਖੰਡ ਦੀਆਂ ਚੋਣਾਂ ਦਸੰਬਰ ਵਿੱਚ ਹੋਈਆਂ ਸਨ।

ਇਹ ਵੀ ਪੜ੍ਹੋ : Firecrackers Instructions: ਪੰਜਾਬ ਸਰਕਾਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਪਟਾਕਿਆਂ ਦੀ ਵਿਕਰੀ ਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ

 

 

Trending news