Jio Recharge: ਜੀਓ ਨੂੰ ਲਾਂਚ ਹੋਏ 8 ਸਾਲ ਹੋ ਗਏ ਹਨ। ਇਨ੍ਹਾਂ 8 ਸਾਲਾਂ ਵਿੱਚ, ਜੀਓ ਵਾਇਰਲੈੱਸ ਅਤੇ ਵਾਇਰਲਾਈਨ ਦੋਵਾਂ ਖੇਤਰਾਂ ਵਿੱਚ ਮਾਰਕੀਟ ਲੀਡਰ ਬਣ ਗਿਆ ਹੈ।
Trending Photos
Jio Recharge: ਰਿਲਾਇੰਸ ਜੀਓ ਨੇ ਆਪਣੀ 8ਵੀਂ ਵਰ੍ਹੇਗੰਢ 'ਤੇ ਜੀਓ ਉਪਭੋਗਤਾਵਾਂ ਦੇ ਲਈ ਵਰ੍ਹੇਗੰਢ ਆਫਰ ਲੈ ਕੇ ਆਇਆ ਹੈ। ਮੋਬਾਈਲ ਉਪਭੋਗਤਾ ਕੁੱਝ ਚੋਣਵੇਂ ਰੀਚਾਰਜ ਪਲਾਨ 'ਤੇ ਇਸ ਵਿਸ਼ੇਸ਼ ਪੇਸ਼ਕਸ਼ ਦਾ ਲਾਭ ਲੈ ਸਕਦੇ ਹਨ। 899 ਰੁਪਏ ਅਤੇ 999 ਰੁਪਏ ਦੇ ਤਿਮਾਹੀ ਪਲਾਨ ਅਤੇ 3599 ਰੁਪਏ ਦੇ ਸਾਲਾਨਾ ਪਲਾਨ ਦੇ ਨਾਲ, ਉਪਭੋਗਤਾਵਾਂ ਨੂੰ 700 ਰੁਪਏ ਦੇ ਲਾਭ ਮਿਲਣਗੇ।
ਇਸ ਪੇਸ਼ਕਸ਼ ਵਿੱਚ 175ਰੁਪਏ ਦੇ ਮੁੱਲ ਦੀਆਂ 10 OTT ਐਪਾਂ ਦੀ ਗਾਹਕੀ ਵਾਲਾ 10 GB ਡੇਟਾ ਪੈਕ ਸ਼ਾਮਲ ਹੋਵੇਗਾ। ਇਸ ਦੀ ਵੈਧਤਾ 28 ਦਿਨਾਂ ਦੀ ਹੋਵੇਗੀ। ਇਸ ਤੋਂ ਇਲਾਵਾ Zomato ਦੀ 3 ਮਹੀਨੇ ਦੀ ਗੋਲਡ ਮੈਂਬਰਸ਼ਿਪ ਵੀ ਮੁਫਤ ਦਿੱਤੀ ਜਾਵੇਗੀ। ਤੁਹਾਨੂੰ 2999 ਰੁਪਏ ਤੋਂ ਵੱਧ ਦੀ ਖਰੀਦਦਾਰੀ 'ਤੇ 500 ਰੁਪਏ ਦੇ AJIO ਵਾਊਚਰ ਵੀ ਮਿਲਣਗੇ। ਇਹ ਪੇਸ਼ਕਸ਼ ਸਿਰਫ਼ ਉਨ੍ਹਾਂ ਗਾਹਕਾਂ ਲਈ ਉਪਲਬਧ ਹੋਵੇਗੀ ਜੋ 5 ਸਤੰਬਰ ਤੋਂ 10 ਸਤੰਬਰ ਦੇ ਵਿਚਕਾਰ ਰੀਚਾਰਜ ਕਰਨਗੇ।
ਇਹ ਵੀ ਪੜ੍ਹੋ: Punjab News: ਕੇਂਦਰੀ ਪੂਲ ਵਿੱਚ ਅਤਿਵਾਦ ਪੀੜਤ ਵਿਦਿਆਰਥੀਆਂ ਲਈ ਐਮ.ਬੀ.ਬੀ.ਐਸ. ਦੀਆਂ ਚਾਰ ਸੀਟਾਂ ਰਾਖਵੀਆਂ
ਜੀਓ ਨੂੰ ਲਾਂਚ ਹੋਏ 8 ਸਾਲ ਹੋ ਗਏ ਹਨ। ਇਨ੍ਹਾਂ 8 ਸਾਲਾਂ ਵਿੱਚ, ਜੀਓ ਵਾਇਰਲੈੱਸ ਅਤੇ ਵਾਇਰਲਾਈਨ ਦੋਵਾਂ ਖੇਤਰਾਂ ਵਿੱਚ ਮਾਰਕੀਟ ਲੀਡਰ ਬਣ ਗਿਆ ਹੈ। ਅੱਜ ਜਿਓ ਦੇ 13 ਕਰੋੜ 5ਜੀ ਗਾਹਕਾਂ ਸਮੇਤ 49 ਕਰੋੜ ਤੋਂ ਵੱਧ ਗਾਹਕ ਹਨ। Jio ਨੇ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤੇਜ਼ ਸਟੈਂਡ-ਅਲੋਨ 5G ਨੈੱਟਵਰਕ ਪੇਸ਼ ਕੀਤਾ ਹੈ। ਦੇਸ਼ ਵਿੱਚ ਸਥਾਪਿਤ ਸਾਰੇ 5G BTS ਵਿੱਚੋਂ, 85% ਤੋਂ ਵੱਧ ਜੀਓ ਦੇ ਹਨ।
ਇਹ ਵੀ ਪੜ੍ਹੋ: Petrol and Diesel Price Hike: ਪੰਜਾਬ ਸਰਕਾਰ ਦਾ ਜਨਤਾ ਨੂੰ ਝਟਕਾ! ਸੂਬੇ ਵਿੱਚ ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਵਧਾਇਆ