Passenger Opens Emergency Gate Of Plane: ਦੱਖਣੀ ਕੋਰੀਆਈ ਏਸ਼ਿਆਨਾ ਏਅਰਲਾਈਨਜ਼ ਦੀ ਫਲਾਈਟ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਪੁਰਸ਼ ਯਾਤਰੀ ਨੇ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਅੱਧ-ਹਵਾ 'ਚ ਖੋਲ੍ਹ ਦਿੱਤਾ। ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Trending Photos
Passenger Opens Emergency Gate Of Plane: ਦੱਖਣੀ ਕੋਰੀਆ 'ਚ ਸ਼ੁੱਕਰਵਾਰ ਨੂੰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਫਲਾਈਟ ਦੌਰਾਨ ਅਚਾਨਕ ਇਕ ਯਾਤਰੀ ਨੇ ਅੱਧ-ਹਵਾ 'ਚ ਫਲਾਈਟ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿੱਤਾ। ਤੇਜ਼ ਹਵਾ ਕਾਰਨ ਜਹਾਜ਼ 'ਚ ਬੈਠੇ 194 ਯਾਤਰੀਆਂ ਦਾ ਸਾਹ ਰੁੱਕ ਗਿਆ। ਇਸ ਘਟਨਾ 'ਤੇ ਏਅਰਲਾਈਨ ਅਤੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਯਾਤਰੀ ਨੇ ਏਸ਼ੀਆਨਾ ਏਅਰਲਾਈਨਜ਼ ਦੀ ਉਡਾਣ ਦਾ ਦਰਵਾਜ਼ਾ ਖੋਲ੍ਹਿਆ ਜਿਸ ਕਾਰਨ 9 ਲੋਕ ਬੀਮਾਰ ਹੋ ਗਏ।
ਜਾਣਕਾਰੀ ਮੁਤਾਬਕ ਇਸ ਜਹਾਜ਼ 'ਚ 194 ਲੋਕ ਸਵਾਰ ਸਨ। ਇਹ ਜਹਾਜ਼ ਯਾਤਰੀਆਂ ਨੂੰ ਦੱਖਣੀ ਟਾਪੂ ਜੇਜੂ ਤੋਂ ਦੱਖਣ-ਪੂਰਬੀ ਸ਼ਹਿਰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਇੱਕ ਯਾਤਰੀ ਨੇ ਐਮਰਜੈਂਸੀ ਦਰਵਾਜ਼ਾ ਖੋਲ੍ਹਿਆ। ਟਰਾਂਸਪੋਰਟ ਮੰਤਰਾਲੇ ਦੀ ਤਰਫੋਂ ਕਿਹਾ ਗਿਆ ਸੀ ਕਿ ਜਹਾਜ਼ 'ਚ ਸਵਾਰ ਕੁਝ ਲੋਕਾਂ ਨੇ ਉਸ ਵਿਅਕਤੀ ਨੂੰ ਦਰਵਾਜ਼ਾ ਖੋਲ੍ਹਣ ਤੋਂ ਮਨ੍ਹਾ ਕੀਤਾ ਸੀ ਪਰ ਇਸ ਦੇ ਬਾਵਜੂਦ ਵਿਅਕਤੀ ਨਹੀਂ ਮੰਨਿਆ ਅਤੇ ਅੱਧਾ ਦਰਵਾਜ਼ਾ ਖੋਲ੍ਹ ਦਿੱਤਾ।
ਇਹ ਵੀ ਪੜ੍ਹੋ: Punjab News: ਮਲੋਟ 'ਚ ਵਿਅਕਤੀ ਦਾ ਕਤ+ਲ, ਗੁਆਂਢੀ 'ਤੇ ਲੱਗਿਆ ਇਲਜ਼ਾਮ
ਐਮਰਜੈਂਸੀ ਗੇਟ ਖੁੱਲ੍ਹਣ ਕਾਰਨ ਜਹਾਜ਼ ਵਿੱਚ ਹਵਾ ਭਰ ਗਈ ਅਤੇ ਤੇਜ਼ ਹਵਾ ਕਾਰਨ ਕਈ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਹ ਘਟਨਾ ਡੇਗੂ ਹਵਾਈ ਅੱਡੇ 'ਤੇ ਉਤਰਨ ਤੋਂ ਥੋੜ੍ਹੀ ਦੇਰ ਪਹਿਲਾਂ ਵਾਪਰੀ। ਇਸ ਵੀਡੀਓ ਨੂੰ 'On The Wings of Aviation' ਨਾਮ ਨੇ ਟਵਿੱਟਰ ਹੈਂਡਲ ਉੱਤੇ ਸ਼ੇਅਰ ਕੀਤਾ ਗਿਆ ਹੈ।
Un pasajero ha abierto una salida de emergencia del #A321 HL8256 de #AsianaAirlines en pleno vuelo.
El vuelo #OZ8124 entre Jeju y Daegu del 26 de mayo se encontraba en aproximación cuando una de las salidas de emergencia sobre el ala fue abierta por un pasajero.
El avión… pic.twitter.com/G0rlxPNQuW— On The Wings of Aviation (@OnAviation) May 26, 2023
ਇਹ ਵੀ ਪੜ੍ਹੋ: PM ਮੋਦੀ ਦੇ ਦੌਰੇ ਤੋਂ ਪਹਿਲਾਂ ਅਮਰੀਕਾ ਦਾ ਵੱਡਾ ਕਦਮ; ਦੀਵਾਲੀ 'ਤੇ ਹੋਵੇਗੀ ਸਰਕਾਰੀ ਛੁੱਟੀ!
ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਵਿਅਕਤੀ ਨੇ ਅਚਾਨਕ ਦਰਵਾਜ਼ਾ ਕਿਉਂ ਖੋਲ੍ਹਿਆ? ਜਾਣਕਾਰੀ ਲਈ ਦੱਸ ਦੇਈਏ ਕਿ ਇਸ ਯਾਤਰਾ 'ਚ ਕਈ ਐਥਲੀਟ ਵੀ ਸ਼ਾਮਲ ਸਨ ਜੋ ਕਿ ਦੱਖਣ ਪੂਰਬੀ ਸ਼ਹਿਰ ਵਿੱਚ ਟਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ ਭਾਗ ਲੈਣ ਜਾ ਰਹੇ ਸਨ। ਇਸ ਘਟਨਾ 'ਚ ਤੇਜ਼ ਹਵਾ ਕਾਰਨ 9 ਯਾਤਰੀ ਬਿਮਾਰ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਨ੍ਹਾਂ ਯਾਤਰੀਆਂ ਦੀ ਘਬਰਾਹਟ ਕਾਰਨ ਉਨ੍ਹਾਂ ਦੀ ਸਿਹਤ ਵੀ ਵਿਗੜ ਗਈ।