SCERT Exam Datesheet: 7 ਮਾਰਚ ਤੋਂ ਸ਼ੁਰੂ ਹੋ ਰਹੀ ਪ੍ਰੀਖਿਆ ਵਿੱਚ ਪਹਿਲੀ, ਦੂਜੀ, ਤੀਜੀ, ਚੌਥੀ, 6ਵੀਂ, 7ਵੀਂ ਅਤੇ 9ਵੀਂ ਜਮਾਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਸਬੰਧਤ ਵਿਸ਼ਿਆਂ ਦੇ ਅਧਿਆਪਕ ਆਪਣੇ ਪੱਧਰ ’ਤੇ ਪ੍ਰਸ਼ਨ ਪੱਤਰ ਤਿਆਰ ਕਰਨਗੇ।
Trending Photos
SCERT Exam Datesheet: ਪੰਜਾਬ ਰਾਜ ਸਿੱਖਿਆ ਅਤੇ ਸਿਖਲਾਈ ਪ੍ਰੀਸ਼ਦ (SCERT) ਨੇ ਗੈਰ-ਬੋਰਡ ਕਲਾਸਾਂ ਲਈ ਮਾਰਚ 2023 ਦੀਆਂ ਸਾਲਾਨਾ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ (Exam datesheet) ਐਲਾਨ ਕਰ ਦਿੱਤਾ ਹੈ। ਨਾਨ-ਬੋਰਡ ਕਲਾਸਾਂ ਦੀ ਸਾਲਾਨਾ ਪ੍ਰੀਖਿਆ 7 ਮਾਰਚ ਤੋਂ ਸ਼ੁਰੂ ਹੋਵੇਗੀ ਜਿਸ ਵਿੱਚ ਪਹਿਲੀ, ਦੂਜੀ, ਤੀਜੀ, ਚੌਥੀ, ਛੇਵੀਂ, ਸੱਤਵੀਂ, ਨੌਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਐਸਸੀਈਆਰਟੀ (SCERT) ਨੇ ਇਸ ਸਬੰਧ ਵਿੱਚ ਕਾਮਨ ਡੇਟ ਸ਼ੀਟ (Exam datesheet) ਜਾਰੀ ਕੀਤੀ ਹੈ। 7 ਮਾਰਚ ਤੋਂ ਸ਼ੁਰੂ ਹੋ ਰਹੀ ਪ੍ਰੀਖਿਆ ਵਿੱਚ ਪਹਿਲੀ, ਦੂਜੀ, ਤੀਜੀ, ਚੌਥੀ, 6ਵੀਂ, 7ਵੀਂ ਅਤੇ 9ਵੀਂ ਜਮਾਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਸਬੰਧਤ ਵਿਸ਼ਿਆਂ ਦੇ ਅਧਿਆਪਕ ਆਪਣੇ ਪੱਧਰ ’ਤੇ ਪ੍ਰਸ਼ਨ ਪੱਤਰ ਤਿਆਰ ਕਰਨਗੇ। ਜਿਸ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਪਹਿਲਾਂ ਹੀ ਜਾਰੀ ਕਰ ਚੁੱਕਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਉਮਰ ਕੈਦ ਦੀ ਸਜ਼ਾ ਕੱਟ ਰਿਹਾ ਇਹ ਬੰਦੀ ਸਿੰਘ 32 ਸਾਲ ਬਾਅਦ ਜੇਲ੍ਹ ਤੋਂ ਆਇਆ ਬਾਹਰ! ਮਿਲੀ ਪੈਰੋਲ
ਐਸਸੀਈਆਰਟੀ ਖੁਦ ਪ੍ਰਾਇਮਰੀ ਜਮਾਤਾਂ ਦੀ ਸਾਲਾਨਾ ਪ੍ਰੀਖਿਆ ਦੇ ਪ੍ਰਸ਼ਨ ਪੱਤਰ (SCERT) ਪੀਡੀਐਫ ਵਿੱਚ ਭੇਜੇਗਾ। ਜਿਸ ਦੀ ਫੋਟੋ ਸਟੇਟ ਸਕੂਲ ਨੂੰ ਲੈਣੀ ਪਵੇਗੀ ਅਤੇ ਇਸ ਲਈ SCERT ਬਜਟ ਵੀ ਭੇਜੇਗਾ। ਪ੍ਰੀਖਿਆ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗੀ। ਜੇਕਰ ਕਿਸੇ ਵਿਸ਼ੇ ਦੀ ਪ੍ਰੈਕਟੀਕਲ ਪ੍ਰੀਖਿਆ ਲੈਣੀ ਹੈ ਤਾਂ ਇਹ ਪ੍ਰੈਕਟੀਕਲ ਪ੍ਰੀਖਿਆ 7 ਮਾਰਚ ਤੋਂ ਪਹਿਲਾਂ ਸਕੂਲ ਪੱਧਰ 'ਤੇ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਕੁਝ ਇਸ ਤਰ੍ਹਾਂ ਆਲੀਆ ਭੱਟ ਆਪਣੀ ਬੇਟੀ 'ਰਾਹਾ' ਨੂੰ ਸੁਲਾਉਂਦੀ ਹੈ, ਸੋਸ਼ਲ ਮੀਡਿਆ 'ਤੇ ਸ਼ੇਅਰ ਕੀਤੀ ਪੋਸਟ