UP Sikh Murder News: ਯੂਪੀ 'ਚ ਗੁਰਦੁਆਰਾ ਸਾਹਿਬ ਵਿਖੇ ਸਿੱਖ ਬਜ਼ੁਰਗ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ
Advertisement
Article Detail0/zeephh/zeephh2244767

UP Sikh Murder News: ਯੂਪੀ 'ਚ ਗੁਰਦੁਆਰਾ ਸਾਹਿਬ ਵਿਖੇ ਸਿੱਖ ਬਜ਼ੁਰਗ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ

UP Sikh Murder News: ਯੂਪੀ ਵਿੱਚ ਉਸਾਰੀ ਨੂੰ ਲੈ ਕੇ ਛਿੜੇ ਵਿਵਾਦ ਵਿੱਚ ਇੱਕ ਸਿੱਖ ਬਜ਼ੁਰਗ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।

UP Sikh Murder News: ਯੂਪੀ 'ਚ ਗੁਰਦੁਆਰਾ ਸਾਹਿਬ ਵਿਖੇ ਸਿੱਖ ਬਜ਼ੁਰਗ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ

UP Sikh Murder News: ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦੇ ਅਤਰਪੁਰਾ ਚੌਕ ਸਥਿਤ ਗੁਰਦੁਆਰੇ ਵਿੱਚ ਇੱਕ ਸਿੱਖ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ ਮ੍ਰਿਤਕ ਦੇ ਭਤੀਜੇ ਦੀ ਸ਼ਿਕਾਇਤ ਦੇ ਆਧਾਰ 'ਤੇ ਇਕ ਵਕੀਲ ਖਿਲਾਫ਼ ਹੱਤਿਆ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਹੈ। 

ਦਰਅਸਲ ਹਾਪੁੜ ਦੇ ਅਤਰਪੁਰਾ ਚੌਪਲਾ ਸਥਿਤ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਦੇਰ ਸ਼ਾਮ ਨਿਊ ਸ਼ਿਵਪੁਰੀ ਵਾਸੀ ਸਰਵਪਾਲ ਸਿੰਘ ਕਾਲੜਾ ਗੁਰਦੁਆਰਾ ਵਿੱਚ ਚੱਲ ਰਹੇ ਨਿਰਮਾਣ ਕਾਰਜ ਨੂੰ ਲੈ ਕੇ ਨਾਰਾਜ਼ ਸੀ ਅਤੇ ਕੰਮ ਬੰਦ ਕਰਵਾਉਣਾ ਚਾਹੁੰਦਾ ਸੀ।

ਇਸ ਦੌਰਾਨ ਗੁਰਦੁਆਰਾ ਵਿੱਚ ਮੌਜੂਦ ਸਰਦਾਰ ਕੰਵਲਜੀਤ ਸਿੰਘ ਉਰਫ ਮਿੰਟੂ ਤੋਂ ਉਸ ਦਾ ਵਾਦ-ਵਿਵਾਦ ਹੋਣਾ ਸ਼ੁਰੂ ਹੋ ਗਿਆ। ਦੋਵਾਂ ਦੇ ਵਿਚਕਾਰ ਹੋ ਰਹੇ ਵਾਦ-ਵਿਵਾਦ ਦੌਰਾਨ ਕੰਵਲਜੀਤ ਦੇ ਚਾਚਾ ਜਸਪਾਲ ਸਿੰਘ ਉਰਫ ਪਾਲੀ ਵਿਚਕਾਰ ਬਚਾਅ ਲਈ ਆਏ। ਇਸ ਦੌਰਾਨ ਵਕੀਲ ਸਰਵਪਾਲ ਸਿੰਘ ਕਾਲਰਾ ਨੇ ਜਸਪਾਲ ਸਿੰਘ ਉਪਰ ਹਮਲਾ ਬੋਲ ਦਿੱਤਾ ਅਤੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਕੁੱਟਮਾਰ ਦੌਰਾਨ ਜਸਪਾਲ ਸਿੰਘ ਬੇਹੋਸ਼ ਹੋ ਕੇ ਮੌਕੇ ਉਪਰ ਹੀ ਡਿੱਗ ਗਏ। 

ਉਸ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੁਰਦੁਆਰੇ 'ਚ ਹੋਏ ਕਤਲ ਨੇ ਇਲਾਕੇ 'ਚ ਹੜਕੰਪ ਮਚਾ ਦਿੱਤਾ ਹੈ। ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਘਟਨਾ ਤੋਂ ਬਾਅਦ ਪੁਲਸ ਮ੍ਰਿਤਕ ਜਸਪਾਲ ਦੀ ਮੌਤ ਨੂੰ ਸ਼ੱਕੀ ਹਾਲਾਤ 'ਚ ਹੋਣ 'ਤੇ ਵਿਚਾਰ ਕਰ ਰਹੀ ਸੀ ਪਰ ਪੋਸਟਮਾਰਟਮ ਰਿਪੋਰਟ 'ਚ ਜਸਪਾਲ ਸਿੰਘ ਦੇ ਸਿਰ ਅਤੇ ਛਾਤੀ 'ਤੇ ਲੱਤਾਂ ਅਤੇ ਮੁੱਕੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਮ੍ਰਿਤਕ ਜਸਪਾਲ ਸਿੰਘ ਦੇ ਭਤੀਜੇ ਕੰਵਲਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਐਡਵੋਕੇਟ ਸਰਵਪਾਲ ਸਿੰਘ ਕਾਲੜਾ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਘਟਨਾ ਤੋਂ ਬਾਅਦ ਮੁਲਜ਼ਮ ਵਕੀਲ ਮੌਕੇ ਤੋਂ ਫਰਾਰ ਹੈ। ਪੁਲਿਸ ਕਤਲ ਦੇ ਮੁਲਜ਼ਮਾਂ ਦੀ ਭਾਲ ਵਿੱਚ ਲੱਗੀ ਹੋਈ ਹੈ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਤਰਪੁਰਾ ਚੌਰਾਹੇ 'ਤੇ ਸਥਿਤ ਗੁਰਦੁਆਰੇ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਸਰਵਪਾਲ ਸਿੰਘ ਕਾਲੜਾ ਹਰ ਰੋਜ਼ ਇੱਥੇ ਆ ਕੇ ਗਾਲ੍ਹਾਂ ਕੱਢਦਾ ਹੈ।

ਇਹ ਵੀ ਪੜ੍ਹੋ : Nijjar Murder Case: ਨਿੱਝਰ ਦੇ ਕਤਲ ਦੇ ਮਾਮਲੇ 'ਚ ਚੌਥਾ ਵਿਅਕਤੀ ਗ੍ਰਿਫਤਾਰ, ਸਾਜ਼ਿਸ਼ ਰਚਨ ਦੇ ਇਲਜ਼ਾਮ

ਦੇਰ ਸ਼ਾਮ ਉਹ ਗੁਰਦੁਆਰੇ ਆਇਆ ਅਤੇ ਆਪਣੇ ਛੋਟੇ ਭਰਾ ਮਿੰਟੂ ਕੰਵਲਜੀਤ ਸਿੰਘ ਨਾਲ ਲੜਾਈ-ਝਗੜਾ ਕਰਨ ਲੱਗਾ। ਜਦੋਂ ਭਰਾ ਜਸਪਾਲ ਸਿੰਘ ਦਖ਼ਲ ਦੇਣ ਆਇਆ ਤਾਂ ਮੁਲਜ਼ਮਾਂ ਨੇ ਉਸ ਦੇ ਸਿਰ ਵਿੱਚ ਮੁੱਕਾ ਮਾਰ ਦਿੱਤਾ। ਮੁੱਕਾ ਮਾਰਨ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਅਤੇ ਜਦੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : Punjab Breaking News Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Trending news