Punjab Crime: ਬੀਤੇ ਦਿਨ ਮੁਲਜ਼ਮ ਨੇ ਇੱਕ ਨੌਜਵਾਨ ਨੂੰ ਅਗਵਾ ਕਰਕੇ ਆਪਣੇ ਸਮੇਤ ਕਾਰ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
Trending Photos
Punjab Crime: ਬੀਤੀ ਦੇਰ ਰਾਤ ਪੁਲਿਸ ਨੂੰ ਆਈ ਟਵੰਟੀ ਕਾਰ ਸ੍ਰੀ ਕੀਰਤਪੁਰ ਸਾਹਿਬ ਦੇ ਬੁੰਗਾ ਸਾਹਿਬ ਵਿਖੇ ਭਾਖੜਾ ਨਹਿਰ ਵਿੱਚ ਡੁੱਬਣ ਦੀ ਸੂਚਨਾ ਮਿਲੀ। ਮੌਕੇ ਉਤੇ ਪੁੱਜੀ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਇਸ ਗੱਡੀ ਦਾ ਸਬੰਧ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਨਾਲ ਹੈ। ਨਾਲਾਗੜ੍ਹ ਵਿੱਚ ਜਤਿਨ ਨਾਂ ਦੇ 17 ਸਾਲਾ ਨੌਜਵਾਨ ਨੂੰ ਅਗਵਾ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਮੁਲਜ਼ਮ ਨੌਜਵਾਨ ਜਿਸ ਉਪਰ ਜਤਿਨ ਨੂੰ ਅਗਵਾ ਕਰਨ ਦੇ ਦੋਸ਼ ਲੱਗਿਆ ਉਸ ਦੀ ਪਛਾਣ ਸੁਖਪਾਲ ਸਿੰਘ ਵਾਸੀ ਪਿੰਡ ਦਬੋਟ ਵਜੋਂ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਨੇ ਖੁਦ ਨੂੰ ਅਤੇ ਅਗਵਾ ਕੀਤੇ ਗਏ ਨੌਜਵਾਨ ਜਤਿਨ ਸਮੇਤ ਗੱਡੀ ਭਾਖੜਾ ਨਹਿਰ ਵਿੱਚ ਸੁੱਟ ਦਿੱਤੀ। ਹਾਲਾਂਕਿ ਸਥਾਨਕ ਲੋਕਾਂ ਵੱਲੋਂ ਮੁਲਜ਼ਮ ਨੌਜਵਾਨ ਨੂੰ ਨਹਿਰ ਵਿਚੋਂ ਬਾਹਰ ਕੱਢ ਲਿਆ ਗਿਆ ਪਰ ਅਗਵਾ ਕੀਤਾ ਨੌਜਵਾਨ ਜਤਿਨ ਭਾਖੜਾ ਨਹਿਰ ਵਿੱਚ ਡੁੱਬ ਗਿਆ ਜਿਸ ਦੀ ਤਲਾਸ਼ ਜਾਰੀ ਹੈ। ਗੋਤਾਖੋਰਾਂ ਦੀ ਮਦਦ ਨਾਲ ਗੱਡੀ ਨੂੰ ਭਾਖੜਾ ਨਹਿਰ ਵਿਚੋਂ ਕੱਢ ਲਿਆ ਗਿਆ। ਪੰਜਾਬ ਪੁਲਿਸ ਨੇ ਕਾਰ ਹਿਮਾਚਲ ਪੁਲਿਸ ਹਵਾਲੇ ਕਰ ਦਿੱਤੀ ਹੈ। ਜਤਿਨ ਦੇ ਚਾਚਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਖੇਡਾਂ ਵਿੱਚ ਹਿੱਸਾ ਲੈਂਦਾ ਹੈ ਤੇ ਉਸ ਨੇ ਹੁਣ ਨੈਸ਼ਨਲ ਖੇਡਣ ਜਾਣਾ ਸੀ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ।
ਜਾਣਕਾਰੀ ਦਿੰਦੇ ਹੋਏ ਭਾਖੜਾ ਨਹਿਰ ਵਿਚ ਡੁੱਬੇ ਨੌਜਵਾਨ ਦੇ ਚਾਚਾ ਨੇ ਦੱਸਿਆ ਕਿ ਉਹ ਰਾਮਪੁਰ ਪਸਵਾਲਾ ਨਾਲਾਗੜ੍ਹ ਹਿਮਾਚਲ ਦੇ ਰਹਿਣ ਵਾਲੇ ਹਾਂ ਤੇ ਕੱਲ੍ਹ ਸ਼ਾਮ ਸਾਢੇ ਛੇ ਵਜੇ ਉਨ੍ਹਾਂ ਦੇ ਲੜਕੇ ਜਤਿਨ ਦਾ ਦੋਸਤ ਤੇ ਜਮਾਤੀ ਇਸ ਨੂੰ ਵਾਰ-ਵਾਰ ਫੋਨ ਕਰਕੇ ਬੁਲਾ ਰਿਹਾ ਸੀ ਤੇ ਮੁਲਜ਼ਮ ਹੀ ਉਸਨੂੰ ਵਾਰ-ਵਾਰ ਬੁਲਾਉਣ ਲਈ ਦਬਾਅ ਪਾ ਰਿਹਾ ਸੀ। ਆਪਣੇ ਦੋਸਤ ਦੇ ਕਹਿਣ ਉਤੇ ਜਤਿਨ ਮੁਲਜ਼ਮ ਕੋਲ ਗਿਆ ਅਤੇ ਉਸਨੇ ਕਿਹਾ ਕਿ ਕੋਈ ਗੱਲ ਕਰਨੀ ਹੈ ਜਦੋਂ ਉਨ੍ਹਾਂ ਦਾ ਲੜਕਾ ਕਾਫੀ ਦੇਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਦੇ ਦੋਸਤ ਨੂੰ ਫੋਨ ਕੀਤਾ।
ਉਸ ਨੇ ਦੱਸਿਆ ਕਿ ਪੁਲਿਸ ਥਾਣੇ ਵਿੱਚ ਹਾਂ ਤੇ ਸਾਰੀ ਗੱਲ ਉਨ੍ਹਾਂ ਨੂੰ ਪਤਾ ਲੱਗੀ ਤੇ ਉਨ੍ਹਾਂ ਪੁਲਿਸ ਕੰਪਲੇਟ ਕੀਤੀ ਤੇ ਪੁਲਿਸ ਵੱਲੋਂ ਉਨ੍ਹਾਂ ਦੇ ਲੜਕੇ ਦਾ ਫੋਨ ਟਰੈਕ ਕਰਨਾ ਸ਼ੁਰੂ ਕੀਤਾ ਤਾਂ ਉਸ ਦੀ ਲੋਕੇਸ਼ਨ ਇਸ ਜਗ੍ਹਾ ਉਤੇ ਆਈ ਜਦੋਂ ਉਹ ਇੱਥੇ ਪਹੁੰਚੇ ਤਾਂ ਗੱਡੀ ਮਿਲ ਗਈ ਜਦੋਂ ਉਨ੍ਹਾਂ ਨੇ ਗੱਡੀ ਦੇ ਪਿੱਛੇ ਆਪਣੀ ਗੱਡੀ ਲਾਈ ਤਾਂ ਮੁਲਜ਼ਮ ਨੇ ਬੜੀ ਤੇਜ਼ੀ ਨਾਲ ਗੱਡੀ ਭਜਾ ਕੇ ਨਹਿਰ ਵਿੱਚ ਸੁੱਟ ਦਿੱਤੀ।
ਇਹ ਵੀ ਪੜ੍ਹੋ : Atiq Ahmad Murder News: ਅਤੀਕ-ਅਸ਼ਰਫ ਨੂੰ ਮਾਰਨ ਵਾਲੇ ਹਮਲਾਵਰ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ, ਕਹੀ ਇਹ ਵੱਡੀ ਗੱਲ
ਉਨ੍ਹਾਂ ਦਾ ਲੜਕਾ ਨਹਿਰ ਵਿਚ ਡੁੱਬ ਗਿਆ ਮਗਰ ਸਥਾਨਕ ਲੋਕਾਂ ਵੱਲੋਂ ਮੁਲਜ਼ਮ ਨੌਜਵਾਨ ਨੂੰ ਬਾਹਰ ਕੱਢ ਲਿਆ ਗਿਆ। ਜਤਿਨ ਦੇ ਚਾਚਾ ਨੇ ਦੱਸਿਆ ਕਿ ਸਾਡਾ ਉਨ੍ਹਾਂ ਦਾ ਲੜਕਾ ਖੇਡਾਂ ਵਿੱਚ ਹਿੱਸਾ ਲੈਂਦਾ ਹੈ ਤੇ ਉਸ ਨੇ ਹੁਣ ਨੈਸ਼ਨਲ ਖੇਡਣ ਜਾਣਾ ਸੀ। ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਸ਼ਮਣੀ ਨਹੀਂ ਹੈ। ਇਸ ਬਾਰੇ ਨਾਲਾਗੜ੍ਹ ਦੇ ਡੀਐਸਪੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਕੋਲ ਅਗਵਾ ਦਾ ਮਾਮਲਾ ਦਰਜ ਹੋਇਆ ਸੀ। ਦੇਰ ਰਾਤ ਉਨ੍ਹਾਂ ਨੇ ਮੁਲਜ਼ਮ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਹੈ ਤੇ ਨਹਿਰ ਵਿੱਚ ਡੁੱਬੇ ਨੌਜਵਾਨਾਂ ਲਈ ਰਿਸਕਿਊ ਆਪ੍ਰੇਸ਼ਨ ਜਾਰੀ ਹੈ।
ਇਹ ਵੀ ਪੜ੍ਹੋ : Atique and Ashraf Ahmed Murder: ਜਾਣੋ ਕਿਵੇਂ ਹੋਇਆ ਅਤੀਕ ਅਹਿਮਦ ਤੇ ਅਸ਼ਰਫ ਦਾ ਕਤਲ; ਪੂਰੇ ਯੂਪੀ 'ਚ ਧਾਰਾ 144 ਲਾਗੂ