Mansa News: ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਵਿਜੇ ਕੁਮਾਰ ਸਿੰਗਲਾ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ।
Trending Photos
Mansa News: ਮਾਨਸਾ ਦੇ ਬਹੁਚਰਚਿਤ ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਵਿਜੇ ਕੁਮਾਰ ਸਿੰਗਲਾ ਅਤੇ ਛੇ ਹੋਰ ਮੁਲਾਜ਼ਮਾਂ ਉਤੇ ਕਮਿਸ਼ਨ ਲੈਣ ਦੇ ਸਟੇਟ ਵਿਜੀਲੈਂਸ ਪੁਲਸ ਵੱਲੋਂ ਅੱਠ ਮਹੀਨੇ ਪਹਿਲਾ 06 ਜੂਨ ਨੂੰ ਦਰਜ ਕੀਤੇ ਭ੍ਰਿਸ਼ਟਾਚਾਰ ਦੇ ਮੁਕੱਦਮੇ ਵਿੱਚ ਨਗਰ ਕੌਂਸਲ ਪ੍ਰਧਾਨ ਵਿਜੇ ਕੁਮਾਰ ਸਿੰਗਲਾ ਨੂੰ ਅੱਜ ਮਾਨਸਾ ਵਿਜੀਲੈਂਸ ਨੇ ਮਾਨਸਾ ਕੋਰਟ ਵਿੱਚੋਂ ਗ੍ਰਿਫਤਾਰ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਮੁਕੱਦਮੇ ਵਿੱਚ ਇੱਕ ਮੁਲਜ਼ਮ ਜਤਿੰਦਰ ਸਿੰਘ ਮਿੱਤਲ ਜੂਨੀਅਰ ਇੰਜੀਨੀਅਰ ਨੂੰ ਇੱਕ ਲੱਖ ਰੁਪਏ ਕਮਿਸ਼ਨ ਲੈਂਦੇ ਵਿਜੀਲੈਂਸ ਨੇ ਰੰਗੇ ਹੱਥੇ ਫੜ ਕੇ ਜੇਲ੍ਹ ਭੇਜਿਆ ਸੀ, ਉੱਥੇ ਹੀ ਬਾਕੀ ਛੇ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਕੇ ਅਗਾਊਂ ਜ਼ਮਾਨਤ ਲਈ ਮਾਨਯੋਗ ਹਾਈ ਕੋਰਟ ਦਾ ਰੁਖ ਕੀਤਾ ਸੀ।
ਹਾਈ ਕੋਰਟ ਨੇ ਜਿੱਥੇ ਪੁਖਤਾ ਸਬੂਤਾਂ ਦੇ ਚੱਲਦੇ ਪ੍ਰਧਾਨ ਵਿਜੇ ਕੁਮਾਰ ਸਿੰਗਲਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਜਿਸ ਉਤੇ ਪ੍ਰਧਾਨ ਵਿਜੇ ਕੁਮਾਰ ਸਿੰਗਲਾ ਨੇ ਮਾਨਯੋਗ ਸੁਪਰੀਮ ਕੋਰਟ ਵਿੱਚ ਜ਼ਮਾਨਤ ਲੈਣ ਦੀ ਅਰਜ਼ੀ ਦਾਖ਼ਲ ਕੀਤੀ ਅਤੇ ਸੁਣਵਾਈ ਉਤੇ ਕੋਈ ਰਿਲੀਫ ਨਾ ਮਿਲਦੇ ਦੇਖ ਆਪਣੀ ਜ਼ਮਾਨਤ ਅਰਜ਼ੀ ਇਹ ਕਹਿੰਦਿਆ ਵਾਪਸ ਲੈ ਲਈ ਕਿ ਉਹ ਆਪ ਸਿਰੰਡਰ ਕਰਕੇ ਰੈਗੂਲਰ ਜ਼ਮਾਨਤ ਲਈ ਹੇਠਾ ਅਪਲਾਈ ਕਰਨਗੇ। ਵਿਜੀਲੈਂਸ ਵਿਭਾਗ ਨੇ ਪ੍ਰਧਾਨ ਵਿਜੇ ਕੁਮਾਰ ਸਿੰਗਲਾ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਲਈ ਦੋ ਦਿਨਾ ਦਾ ਪੁਲਿਸ ਰਿਮਾਂਡ ਲਿਆ ਹੈ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਵਿਜੈ ਕੁਮਾਰ ਸਿੰਗਲਾ ਖ਼ਿਲਾਫ਼ 16 ਜਨਵਰੀ ਨੂੰ ਸੁਨੀਲ ਕੁਮਾਰ ਨੀਨੂੰ ਕੌਂਸਲਰ ਸਮੇਤ ਹੋਰ ਕੁੱਝ ਕੌਂਸਲਰਾਂ ਵੱਲੋਂ ਬੇਭਰੋਸਗੀ ਦਾ ਮਤਾ ਲਿਆਂਦਾ ਗਿਆ ਸੀ। ਨਗਰ ਕੌਂਸਲ ਦੇ ਪ੍ਰਧਾਨ ਵਿਜੈ ਕੁਮਾਰ ਸਿੰਗਲਾ ਅਤੇ ਨਗਰ ਕੌਂਸਲ ਮਾਨਸਾ ਦੇ ਕਾਰਜ ਸਾਧਕ ਅਫ਼ਸਰ ਅਸ਼ਵਨੀ ਕੁਮਾਰ ਕੋਲ ਇੱਕ ਦਰਖਾਸਤ ਦਿੱਤੀ ਗਈ ਸੀ, ਜਿਸ ਉਤੇ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਵਿਜੈ ਸਿੰਗਲਾ ਵੱਲੋਂ ਪੱਤਰ ਨੰਬਰ 233 ਰਾਹੀਂ 16 ਜਨਵਰੀ 2025 ਨੂੰ ਦਿੱਤੀ ਦਰਖਾਸਤ ’ਤੇ ਅਮਲ ਕਰਦਿਆਂ ਦੁਪਹਿਰ 2 ਵਜੇ ਸੰਤ ਹਰਚੰਦ ਸਿੰਘ ਲੌਂਗੋਵਾਲ ਲਾਈਬ੍ਰੇਰੀ ਮਾਨਸਾ ਵਿਖੇ ਮੀਟਿੰਗ ਨਗਰ ਕੌਂਸਲ ਮਾਨਸਾ ਦੇ ਮੈਂਬਰਾਂ ਦੀ ਬੁਲਾਈ ਸੀ। ਇਸ ਵਿੱਚ ਕਾਰਜ ਸਾਧਕ ਅਫ਼ਸਰ ਅਸ਼ਵਨੀ ਕੁਮਾਰ ਵੀ ਹਾਜ਼ਰ ਰਹੇ, ਜਿਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਵਿਜੈ ਕੁਮਾਰ ਸਿੰਗਲਾ ਵੱਲੋਂ 19/0 ਨਾਲ ਬੇ ਭਰੋਸਗੀ ਦਾ ਮਤਾ ਖਾਰਜ ਕਰਵਾ ਦਿੱਤਾ ਸੀ।