ਬਜਟ 2025: ਦੇਸ਼ ਦੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਅੱਠਵੇਂ ਬਜਟ ਤੇ ਉਦਯੋਗਪਤੀਆਂ ਨੇ ਕਿਹਾ ਅਰਥ ਵਿਵਸਥਾ ਨੂੰ ਕਾਫੀ ਬਲ ਮਿਲੇਗਾ।
Trending Photos
ਬਜਟ 2025: ਦੇਸ਼ ਦੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਅੱਠਵੇਂ ਬਜਟ ਤੇ ਉਦਯੋਗਪਤੀਆਂ ਨੇ ਕਿਹਾ ਅਰਥ ਵਿਵਸਥਾ ਨੂੰ ਕਾਫੀ ਬਲ ਮਿਲੇਗਾ। ਲੁਧਿਆਣਾ ਦੇ ਸੀਆਈ ਸੀਯੂ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੇਸ਼ ਦੀ ਅਤੇ ਪੰਜਾਬ ਸਰਕਾਰ ਨਾਲ ਮਿਲ ਕੇ ਲੁਧਿਆਣਾ ਵਿੱਚ ਇੱਕ ਟੁਆਏ ਕਲਸਟਰ ਬਣਾਇਆ ਜਾਵੇਗਾ।
ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਆਪਣਾ ਅੱਠਵਾਂ ਬਜਟ ਪੇਸ਼ ਕੀਤਾ ਗਿਆ ਜਿਸ ਵਿੱਚ ਹਰ ਵਰਗ ਦੇ ਲੋਕਾਂ ਅਤੇ ਉਦਯੋਗ ਦਾ ਖਾਸ ਧਿਆਨ ਰੱਖਿਆ ਗਿਆ। ਲੁਧਿਆਣਾ ਵਿੱਚ ਐਮਐਸਐਮ ਉਦਯੋਗ ਨਾਲ ਜੁੜੇ ਉਦਯੋਗਪਤੀਆਂ ਨੇ ਇਸ ਬਜਟ ਨੂੰ 100 ਵਿੱਚੋਂ 75 ਨੰਬਰ ਦਿੱਤੇ ਉਨ੍ਹਾਂ ਦਾ ਕਹਿਣਾ ਸੀ ਚੋਣਾਂ ਤੋਂ ਬਾਅਦ ਪਹਿਲਾ ਬਜਟ ਸੀ ਇਸ ਬਜਟ ਤੋਂ ਜ਼ਿਆਦਾ ਉਮੀਦ ਨਹੀਂ ਲਗਾਈ ਜਾ ਸਕਦੀ ਸੀ।
ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰੀ ਅਤੇ ਸਰਕਾਰ ਵੱਲੋਂ ਬਜਟ ਵਿੱਚ ਚੰਗਾ ਕਦਮ ਚੁੱਕਿਆ ਗਿਆ ਹੈ ਇਸ ਨਾਲ ਦੇਸ਼ ਦੀ ਕਮਜ਼ੋਰ ਚਲ ਰਹੀ ਅਰਥ ਵਿਵਸਥਾ ਨੂੰ ਬਲ ਮਿਲੇਗਾ। ਆਮ ਆਦਮੀ ਲਈ ਰੇਟ ਘਟਾਏ ਗਏ ਹਨ ਜਿਸ ਨਾਲ ਆਮ ਆਦਮੀ ਕੋਲ ਪੈਸਾ ਆਵੇਗਾ ਮਾਰਕੀਟ ਵਿੱਚ ਪੈਸੇ ਦਾ ਸਰਕਲ ਹੋਵੇਗਾ ਨਾਲ ਅਰਥ ਵਿਵਸਥਾ ਨੂੰ ਹੁਲਾਰਾ ਮਿਲੇਗਾ। ਬਜਟ ਵਿੱਚ ਏਆਈ ਤੇ ਡਿਜੀਟਲ ਲਾਈਜੇਸ਼ਨ ਅਤੇ ਕੰਪਿਊਟਰੀਕਰਨ ਲਈ ਚੁੱਕੇ ਕਦਮ ਕਾਫੀ ਅਹਿਮ ਹੋਣਗੇ ਅਤੇ ਜਿਸ ਨਾਲ ਦੇਸ਼ ਦਾ ਨਾਮ ਹੋਰ ਰੋਸ਼ਨ ਹੋਵੇਗਾ।
ਇਹ ਵੀ ਪੜ੍ਹੋ : ਬਜਟ 2025: ਮੈਡੀਕਲ ਕਾਲਜਾਂ ਵਿੱਚ ਵਧਣਗੀਆਂ 75 ਹਜ਼ਾਰ ਸੀਟਾਂ; ਬਜਟ ਵਿੱਚ ਸਿੱਖਿਆ ਲਈ ਕੀਤੇ ਹੋਰ ਵੱਡੇ ਐਲਾਨ
ਬਜਟ ਵਿੱਚ ਦੇਸ਼ ਨੂੰ ਖਿਡੌਣਿਆਂ ਦੇ ਉਤਪਾਦਨ ਲਈ ਗਲੋਬਲ ਹਬ ਬਣਾਉਣ ਲਈ ਕੌਮੀ ਯੋਜਨਾ ਤਿਆਰ ਕਰਨਾ ਚੰਗਾ ਉਦਮ ਹੈ ਜਿਸ ਲਈ ਸੀਆਈਸੀ ਯੂ ਵੱਲੋਂ ਵੀ ਟੋਏ ਕਲਸਟਰ ਬਣਾਉਣ ਲਈ ਕੇਂਦਰ ਅਤੇ ਪੰਜਾਬ ਦੀ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ ਤਾਂ ਜੋ ਲੁਧਿਆਣਾ ਵਿੱਚ ਟੁਆਏ ਕਲਸਟਰ ਹੱਬ ਬਣ ਸਕੇ। ਉਨ੍ਹਾਂ ਨੇ ਕਿਹਾ ਕਿ ਨਵੇਂ ਸਟਾਰਟਅੱਪ ਲਈ ਸਰਕਾਰ ਵੱਲੋਂ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਕੋਈ ਇੱਕੋ ਸਿਸਟਮ ਨਾ ਹੋਣ ਕਰਕੇ ਦਿੱਕਤ ਹੈ ਪਰ ਨਵੀਆਂ ਸਕੀਮਾਂ ਤੇ ਸਟਾਰਟਅੱਪ ਉਦਯੋਗ ਨੂੰ ਹੋਰ ਵੀ ਫਾਇਦਾ ਮਿਲੇਗਾ।
ਇਹ ਵੀ ਪੜ੍ਹੋ : ਬਜਟ 2025: ਮੈਡੀਕਲ ਕਾਲਜਾਂ ਵਿੱਚ ਵਧਣਗੀਆਂ 75 ਹਜ਼ਾਰ ਸੀਟਾਂ; ਬਜਟ ਵਿੱਚ ਸਿੱਖਿਆ ਲਈ ਕੀਤੇ ਹੋਰ ਵੱਡੇ ਐਲਾਨ