Pathankot News: ਪਠਾਨਕੋਟ ਪੁਲਿਸ ਤੇ ਮਾਈਨਿੰਗ ਵਿਭਾਗ ਦਾ ਵੱਡਾ ਐਕਸ਼ਨ; ਪਰ ਕਾਰਵਾਈ ਵਿੱਚ ਫਸਿਆ ਪੇਚ
Advertisement
Article Detail0/zeephh/zeephh2627104

Pathankot News: ਪਠਾਨਕੋਟ ਪੁਲਿਸ ਤੇ ਮਾਈਨਿੰਗ ਵਿਭਾਗ ਦਾ ਵੱਡਾ ਐਕਸ਼ਨ; ਪਰ ਕਾਰਵਾਈ ਵਿੱਚ ਫਸਿਆ ਪੇਚ

Pathankot News : ਪਠਾਨਕੋਟ ਵਿੱਚ ਪਹਿਲੀ ਵਾਰ ਪੰਜਾਬ-ਹਿਮਾਚਲ ਸਰਹੱਦ ਨੂੰ ਲੈ ਕੇ ਪੁਲਿਸ ਦੀ ਕਾਰਵਾਈ ਵਿੱਚ ਪੇਚ ਫਸ ਗਿਆ ਹੈ।

Pathankot News: ਪਠਾਨਕੋਟ ਪੁਲਿਸ ਤੇ ਮਾਈਨਿੰਗ ਵਿਭਾਗ ਦਾ ਵੱਡਾ ਐਕਸ਼ਨ; ਪਰ ਕਾਰਵਾਈ ਵਿੱਚ ਫਸਿਆ ਪੇਚ

Pathankot News (ਅਜੇ ਮਹਾਜਨ): ਪਠਾਨਕੋਟ ਵਿੱਚ ਪਹਿਲੀ ਵਾਰ ਪੰਜਾਬ-ਹਿਮਾਚਲ ਸਰਹੱਦ ਨੂੰ ਲੈ ਕੇ ਪੁਲਿਸ ਦੀ ਕਾਰਵਾਈ ਵਿੱਚ ਪੇਚ ਫਸ ਗਿਆ ਹੈ। ਪਠਾਨਕੋਟ ਦੇ ਮਾਸੂਨ ਖੇਤਰ ਵਿੱਚ ਚੱਕੀ ਦਰਿਆ ਵਿੱਚ ਹੋ ਰਹੀ ਮਾਈਨਿੰਗ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਠਾਨਕੋਟ ਪੁਲਿਸ ਅਤੇ ਮਾਈਨਿੰਗ ਵਿਭਾਗ ਨੇ ਛਾਪੇਮਾਰੀ ਕਰਕੇ ਪੋਕਲੇਨ ਮਸ਼ੀਨ ਨੂੰ ਕਬਜ਼ੇ ਵਿੱਚ ਲਿਆ ਹੈ।

ਮਾਈਨਿੰਗ ਵਿਭਾਗ ਹੁਣ ਰੈਵੇਨਿਊ ਵਿਭਾਗ ਕੋਲੋਂ ਇਸ ਗੱਲ ਦੀ ਰਿਪੋਰਟ ਲੈ ਰਿਹਾ ਹੈ ਕਿ ਚੱਕੀ ਦਰਿਆ ਦਾ ਇਲਾਕਾ ਪੰਜਾਬ ਜਾਂ ਹਿਮਾਚਲ ਵਿੱਚ ਹੈ। ਪੰਜਾਬ ਹਿਮਾਚਲ ਸਰਹੱਦ ਨੂੰ ਲੈ ਕੇ ਅਗਲੀ ਕਾਰਵਾਈ ਲਈ ਪੇਚ ਫਸ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਹੀ ਮਾਈਨਿੰਗ ਵਿਭਾਗ ਵੱਲੋਂ ਰਿਪੋਰਟ ਦਾਖ਼ਲ ਕੀਤੀ ਜਾਵੇਗੀ ਹੈ, ਉਸ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੋਕਲੇਨ ਮਸ਼ੀਨ ਪਠਾਨਕੋਟ ਪੁਲਿਸ ਦੇ ਕਬਜ਼ੇ ਵਿੱਚ ਹੈ।

ਪੁਲਿਸ ਕੋਲ ਜਾਣਕਾਰੀ ਦੇ ਨਾਲ ਇੱਕ ਵੀਡੀਓ ਪਹੁੰਚੀ, ਜਿਸ ਵਿੱਚ ਚੱਕੀ ਦਰਿਆ 'ਚ ਇੱਕ ਪੋਕਲੇਨ ਮਸ਼ੀਨ ਮਾਈਨਿੰਗ ਕਰ ਰਹੀ ਸੀ। ਇਸ ਦੌਰਾਨ ਕੁਝ ਟਰਾਲੀਆਂ ਨੂੰ ਭਰਿਆ ਜਾ ਰਿਹਾ ਸੀ। ਪੁਲਿਸ ਵੱਲੋਂ ਇਸ ਸਬੰਧੀ ਮਾਈਨਿੰਗ ਵਿਭਾਗ ਨੂੰ ਸੂਚਨਾ ਦਿੱਤੀ ਗਈ। ਇਸ ਤੋਂ ਬਾਅਦ ਮਾਈਨਿੰਗ ਵਿਭਾਗ ਵੱਲੋਂ ਰੈਵੇਨਿਊ ਵਿਭਾਗ ਨੂੰ ਪੰਜਾਬ-ਹਿਮਾਚਲ ਸਰਹੱਦ ਸੁਲਝਾਉਣ ਲਈ ਬੁਲਾਇਆ ਗਿਆ।

ਰੈਵੇਨਿਊ ਵਿਭਾਗ ਤੋਂ ਇਸ ਦੀ ਰਿਪੋਰਟ ਮਾਈਨਿੰਗ ਵਿਭਾਗ ਨੇ ਮੰਗੀ ਹੈ ਕਿ ਦੱਸਿਆ ਜਾਵੇ ਕਿ ਚੱਕੀ ਦਰਿਆ ਵਿੱਚ ਜਿਥੇ ਮਾਈਨਿੰਗ ਹੋ ਰਹੀ ਹੈ ਉਹ ਇਲਾਕਾ ਪੰਜਾਬ ਦਾ ਖੇਤਰ ਹੈ ਜਾਂ ਹਿਮਾਚਲ ਪ੍ਰਦੇਸ਼ ਦਾ ਹੈ। ਜਦ ਤਕ ਮਾਈਨਿੰਗ ਰੈਵੇਨਿਊ ਦੀ ਰਿਪੋਰਟ ਦਾਖਲ ਨਹੀਂ ਕਰੇਗਾ ਪੁਲਿਸ ਕਾਰਵਾਈ ਵਿੱਚ ਪੇਚ ਫਸਿਆ ਹੋਇਆ ਹੈ। ਹਣ ਇਹ ਦੇਖਣਾ ਹੋਵੇਗਾ ਕਿ ਮਾਈਨਿੰਗ ਵਿਭਾਗ ਕੀ ਰਿਪੋਰਟ ਦਾਖਲ ਕਰਦਾ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਵੀ ਰਿਪੋਰਟ ਮਾਈਨਿੰਗ ਵਿਭਾਗ ਦਾਖ਼ਲ ਕੀਤੀ ਜਾਵੇਗੀ ਉਸ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਕਾਰਵਾਈ ਵਿੱਚ ਕੀ ਫਸਦੀ ਹੈ ਮਾਈਨਿੰਗ ਵਿਭਾਗ ਦੀਆਂ ਫਾਈਲਾਂ 'ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਈਨਿੰਗ ਵਿਭਾਗ ਵੱਲੋਂ ਜੋ ਵੀ ਰਿਪੋਰਟ ਦਰਜ ਕੀਤੀ ਜਾਵੇਗੀ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਪਠਾਨਕੋਟ ਨੇ ਫਿਲਹਾਲ ਇੱਕ ਪੋਕਲੇਨ ਮਸ਼ੀਨ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ।

Trending news