Carry on Jatta-3: ਹਾਲ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਕੈਰੀ ਆਨ ਜੱਟਾ-3 ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਫਿਲਮ ਦੇ ਨਿਰਦੇਸ਼ਕ ਅਤੇ ਕਲਾਕਾਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
Trending Photos
Carry on Jatta-3: ਸ਼ਿਵ ਸੈਨਾ ਹਿੰਦ ਯੁਵਾ ਸਮਿਤੀ ਦੇ ਪ੍ਰਧਾਨ ਇਸ਼ਾਂਤ ਸ਼ਰਮਾ ਤੇ ਪੰਜਾਬ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਨੀਲ ਕੁਮਾਰ ਬੰਟੀ ਨੇ ਫਿਲਮ 'ਕੈਰੀ ਆਨ ਜੱਟਾ 3' ਦੇ ਨਿਰਦੇਸ਼ਕ ਤੇ ਕਲਾਕਾਰਾਂ ਖਿਲਾਫ ਜਲੰਧਰ ਪੁਲਿਸ ਸਟੇਸ਼ਨ 'ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਬੰਟੀ ਨੇ ਇਕ ਇੰਟਰਵਿਊ 'ਚ ਦੱਸਿਆ, 'ਅਸੀਂ ਸ਼ਿਵ ਸੈਨਾ ਹਿੰਦ ਦੀ ਤਰਫੋਂ ਸ਼ਿਕਾਇਤ ਦਰਜ ਕਰਵਾਈ ਹੈ।
ਫਿਲਮ ਕੈਰੀ ਆਨ ਜੱਟਾ 3 ਦਾ ਇੱਕ ਦ੍ਰਿਸ਼, ਜੋ ਹਿੰਦੂਆਂ 'ਤੇ ਕੇਂਦਰਿਤ ਹੈ ਤੇ ਬ੍ਰਾਹਮਣ ਨੂੰ ਅਪਮਾਨਿਤ ਕਰਦਾ ਹੈ ਜੋ ਹਵਨ ਦੀ ਰਸਮ ਨਿਭਾਉਂਦਾ ਦਿਖਾਈ ਦਿੰਦਾ ਹੈ। ਇਸ ਸੀਨ 'ਚ ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਅਤੇ ਗੁਰਪ੍ਰੀਤ ਘੁੱਗੀ ਨੇ ਹਵਨ ਕੁੰਡ 'ਤੇ ਪਾਣੀ ਸੁੱਟ ਕੇ ਲੱਖਾਂ ਹਿੰਦੂਆਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ। ਬੰਟੀ ਨੇ ਅੱਗੇ ਕਿਹਾ, 'ਹਿੰਦੂ ਧਰਮ ਵਿੱਚ ਜੇਕਰ ਕੋਈ ਰਸਮ ਕਰਨੀ ਹੋਵੇ ਤਾਂ ਪਹਿਲਾਂ ਹਵਨ ਕੀਤਾ ਜਾਂਦਾ ਹੈ। ਇਸ ਲਈ ਅੱਜ ਅਸੀਂ ਇਨ੍ਹਾਂ ਸਾਰਿਆਂ ਖਿਲਾਫ ਪਰਚਾ ਦਰਜ ਕਰਕੇ ਮੰਗ ਕੀਤੀ ਹੈ ਕਿ ਉਨ੍ਹਾਂ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਧਾਰਾ 295 ਲਗਾਈ ਜਾਵੇ ਅਤੇ ਜੇਕਰ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਧਾਰਾ 153 ਲਗਾਈ ਜਾਵੇ।'
ਸੁਨੀਲ ਕੁਮਾਰ ਬੰਟੀ ਨੇ ਅੱਗੇ ਕਿਹਾ, 'ਇਹ ਲੋਕ ਹਿੰਦੂ ਧਰਮ ਨੂੰ ਨਿਸ਼ਾਨਾ ਬਣਾ ਕੇ ਆਪਣੀ ਟੀਆਰਪੀ ਵਧਾਉਣ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਕਿਸੇ ਹੋਰ ਜਾਤੀ ਨਾਲ ਅਜਿਹਾ ਹੋਇਆ ਹੁੰਦਾ ਤਾਂ ਉਹ ਥੀਏਟਰ ਨੂੰ ਤਬਾਹ ਕਰ ਦਿੰਦੇ ਜਾਂ ਅੱਗ ਲਗਾ ਦਿੰਦੇ। ਹਿੰਦੂ ਧਰਮ ਬਹੁਤ ਨਰਮ ਧਰਮ ਹੈ। ਇਸ ਲਈ ਅਸੀਂ ਪਹਿਲਾਂ ਸਰਕਾਰ ਕੋਲ ਗਏ।
ਇਹ ਵੀ ਪੜ੍ਹੋ : Punjab News: CM ਭਗਵੰਤ ਮਾਨ ਨੇ ਗੈਂਗਸਟਰ ਅੰਸਾਰੀ ਨੂੰ ਲੈ ਕੇ ਟਵੀਟ ਕਰ ਕਹੀ ਇਹ ਵੱਡੀ ਗੱਲ
ਜੇਕਰ 24 ਘੰਟਿਆਂ 'ਚ ਕਾਰਵਾਈ ਨਾ ਹੋਈ ਤਾਂ ਡਾਇਰੈਕਟਰ ਕੰਗ ਤੇ ਗੁਰਪ੍ਰੀਤ ਘੁੱਗੀ ਦੇ ਘਰ ਜਲੰਧਰ 'ਚ ਹੀ ਹੈ। ਅਸੀਂ ਉਨ੍ਹਾਂ ਦੇ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਾਂਗੇ। ਇਸ਼ਾਂਤ ਸ਼ਰਮਾ ਨੇ ਅੱਗੇ ਕਿਹਾ, 'ਲੋਕਾਂ ਨੇ ਸਾਨੂੰ ਕਲਿੱਪ ਭੇਜਣ ਤੋਂ ਬਾਅਦ, ਅਸੀਂ ਪੂਰੀ ਫਿਲਮ ਦੇਖੀ ਅਤੇ ਅੱਜ ਅਸੀਂ ਅੱਗੇ ਆਏ ਹਾਂ। ਸਾਡਾ ਦਿਲ ਦੁਖਿਆ ਹੈ ਇਸ ਲਈ ਅਸੀਂ ਇੱਥੇ ਸ਼ਿਕਾਇਤ ਕਰਨ ਆਏ ਹਾਂ।
ਇਹ ਵੀ ਪੜ੍ਹੋ : Punjab News: ਚੰਡੀਗੜ੍ਹ ਦੇ ਮੁੱਦੇ 'ਤੇ CM ਭਗਵੰਤ ਮਾਨ ਦਾ ਪ੍ਰਤਾਪ ਬਾਜਵਾ 'ਤੇ ਤੰਜ਼, ਕਹੀ ਇਹ ਵੱਡੀ ਗੱਲ