Madhuri Dixit Mother Death News: ਅਦਾਕਾਰਾ ਮਾਧੁਰੀ ਦੀਕਸ਼ਿਤ ਦੀ ਮਾਂ ਸਨੇਹਲਤਾ ਦੀਕਸ਼ਿਤ ਦਾ ਅੱਜ ਸਵੇਰੇ 8.40 ਵਜੇ ਦੇਹਾਂਤ ਹੋ ਗਿਆ।
Trending Photos
Madhuri Dixit Mother Death News: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਦੀ ਮਾਂ ਸਨੇਹਲਤਾ ਦੀਕਸ਼ਿਤ ਦਾ ਅੱਜ ਸਵੇਰੇ 8.40 ਵਜੇ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 91 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇਹ ਜਾਣਕਾਰੀ ਮਾਧੁਰੀ ਦੇ ਪਰਿਵਾਰਕ ਸਹਿਯੋਗੀ ਰਿੱਕੂ ਰਾਕੇਸ਼ ਨਾਥ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਨੇਹਲਤਾ ਦੀਕਸ਼ਿਤ ਦਾ ਦੇਹਾਂਤ ਹੋ ਗਿਆ ਹੈ ਅਤੇ ਖੁਦ ਮਾਧੁਰੀ ਦੀਕਸ਼ਿਤ ਨੇ ਵੀ ਇਹ ਦੁਖਦ (Madhuri Dixit Mother Death) ਖਬਰ ਸਾਂਝੀ ਕੀਤੀ ਹੈ।
ਉਨ੍ਹਾਂ ਲਿਖਿਆ ਕਿ 'ਸਾਡੀ ਸਭ ਤੋਂ ਪਿਆਰੀ ਆਈ ਸਨੇਹਲਤਾ ਦੀਕਸ਼ਿਤ ਅੱਜ ਸਵੇਰੇ ਆਪਣੇ ਪਿਆਰਿਆਂ ਵਿਚਕਾਰ ਵਿਦਾ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ (Madhuri Dixit Mother Death) ਦੁਪਹਿਰ 3 ਵਜੇ ਮੁੰਬਈ ਵਿਖੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਚੰਡੀਗੜ੍ਹ-ਮੁਹਾਲੀ ਬਾਰਡਰ 'ਤੇ BSF ਨੇ ਸੰਭਾਲਿਆ ਮੋਰਚਾ, ਛੇ ਦਿਨਾਂ ਲਈ ਨੋ ਫਲਾਇੰਗ ਜ਼ੋਨ, ਸੁਰੱਖਿਆ ਏਜੰਸੀਆਂ ਅਲਰਟ
27 ਜੂਨ, 2022 ਨੂੰ, ਮਾਧੁਰੀ ਦੀਕਸ਼ਿਤ ਨੇ ਆਪਣੇ ਇੰਸਟਾ 'ਤੇ ਆਪਣੀ ਪਿਆਰੀ ਮਾਂ ਸਨੇਹਲਤਾ ਦੀਕਸ਼ਿਤ ਦੀਆਂ ਤਸਵੀਰਾਂ ਦੀ ਇੱਕ ਲੜੀ ਪੋਸਟ ਕੀਤੀ। ਪਹਿਲੀ ਤਸਵੀਰ ਵਿੱਚ, ਅਸੀਂ ਮਾਧੁਰੀ ਨੂੰ (Madhuri Dixit Mother Death) ਆਪਣੀ ਮਾਂ ਅਤੇ ਆਪਣੇ ਪਿਆਰੇ ਪਤੀ ਸ਼੍ਰੀਰਾਮ ਨੇਨੇ ਨਾਲ ਪੋਜ਼ ਦਿੰਦੇ ਹੋਏ ਦੇਖ ਸਕਦੇ ਹਾਂ। ਤਸਵੀਰਾਂ 'ਚ ਸਨੇਹਲਤਾ ਦੀ ਫੋਟੋ ਦੇਖ ਸਕਦੇ ਹਾਂ। ਮਾਧੁਰੀ ਦੀ ਮਾਂ 90 ਸਾਲ ਦੀ ਹੋ ਗਈ, ਮਾਧੁਰੀ ਨੇ ਆਪਣੀ ਮਾਂ ਲਈ ਸਭ ਤੋਂ ਖੂਬਸੂਰਤ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਲਿਖੀਆਂ ਸਨ।
To my precious, my support system, the most beautiful woman in the whole world, my anchor in the stormy sea of life and the wind in my sails... I cherish you more with each passing day, today is just a little extra special. Happy Birthday Mom pic.twitter.com/jZN8ErzNQL
— Madhuri Dixit Nene (@MadhuriDixit) June 27, 2020