Jeet Adani engaged to Diva Jaimin Shah News : ਉਦਯੋਗਪਤੀ ਗੌਤਮ ਅਡਾਨੀ ਦੇ ਛੋਟੇ ਬੇਟੇ ਜੀਤ ਅਡਾਨੀ ਦੀ ਇੱਕ ਕਾਰੋਬਾਰੀ ਦੀ ਧੀ ਨਾਲ ਮੰਗਣੀ ਹੋ ਗਈ ਹੈ। ਜੀਤ ਅਡਾਨੀ ਦੇ ਵਿਆਹ ਦੀ ਜਲਦ ਹੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ।
Trending Photos
Jeet Adani engaged to Diva Jaimin Shah News : ਉਦਯੋਗਪਤੀ ਗੌਤਮ ਅਡਾਨੀ ਦੇ ਘਰ ਜਲਦ ਹੀ ਸ਼ਹਿਨਾਈ ਗੂੰਜਣ ਜਾ ਰਹੀ ਹੈ। ਗੌਤਮ ਅਡਾਨੀ ਦੇ ਛੋਟੇ ਬੇਟੇ ਜੀਤ ਅਡਾਨੀ ਦੀ ਕਾਰੋਬਾਰੀ ਦੀ ਧੀ ਨਾਲ ਮੰਗਣੀ ਹੋ ਗਈ ਹੈ। ਜੀਤ ਅਡਾਨੀ ਦੀ ਹੀਰਾ ਕਾਰੋਬਾਰੀ ਦੀ ਧੀ ਦੀਵਾ ਜੈਮਿਨ ਸ਼ਾਹ ਨਾਲ ਐਤਵਾਰ ਨੂੰ ਮੰਗਣੀ ਹੋਈ। ਦੀਵਾ ਸੀ. ਦਿਨੇਸ਼ ਐਂਡ ਕੰਪਨੀ ਪ੍ਰਾਈਵੇਟ ਲਿਮਟਿਡ ਦੇ ਹੀਰਾ ਵਪਾਰੀ ਜਾਮਿਨ ਸ਼ਾਹ ਦੀ ਧੀ ਹੈ।
ਦੀਵਾ ਤੇ ਜੀਤ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਮੰਗਣੀ 12 ਮਾਰਚ ਨੂੰ ਅਹਿਮਦਾਬਾਦ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਸਿਰਫ ਨਜ਼ਦੀਕੀ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਹੋਈ ਸੀ। ਮੰਗਣੀ ਦੌਰਾਨ ਸਾਹਮਣੇ ਆਈ ਤਸਵੀਰ ਵਿੱਚ ਜੀਤ ਤੇ ਦੀਵਾ ਦੋਵੇਂ ਹੀ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ। ਦੀਵਾ ਜਾਮਿਨ ਸ਼ਾਹ ਪੇਸਟਲ ਨੀਲੇ ਰੰਗ ਦੇ ਦੁਪੱਟੇ ਅਤੇ ਕਢਾਈ ਵਾਲੇ ਲਹਿੰਗੇ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ, ਜਦੋਂਕਿ ਜੀਤ ਇੱਕ ਹਲਕੇ ਰੰਗ ਦੀ ਕਢਾਈ ਵਾਲੀ ਜੈਕੇਟ ਦੇ ਨਾਲ ਇੱਕ ਪੇਸਟਲ ਨੀਲੇ ਕੁੜਤੇ ਵਿੱਚ ਉਸਦੇ ਨਾਲ ਖੜ੍ਹਾ ਹੈ। ਕਾਬਿਲੇਗੌਰ ਹੈ ਕਿ ਜੀਤ ਅਡਾਨੀ ਨੇ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਸਕੂਲ ਆਫ ਇੰਜੀਨੀਅਰਿੰਗ ਐਂਡ ਅਪਲਾਈਡ ਸਾਇੰਸਿਜ਼ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ। ਉਹ 2019 ਵਿੱਚ ਅਡਾਨੀ ਗਰੁੱਪ ਵਿੱਚ ਸ਼ਾਮਲ ਹੋਏ ਅਤੇ ਇਸ ਸਮੇਂ ਗਰੁੱਪ ਫਾਇਨਾਂਸ ਦੇ ਵਾਈਸ ਪ੍ਰੈਜੀਡੈਂਟ ਹਨ।
ਇਹ ਵੀ ਪੜ੍ਹੋ : Ludhiana Kinner Viral Video: ਪੰਜਾਬ 'ਚ ਕਿੰਨਰਾਂ ਦੀ ਬੇਰਹਿਮੀ ਨਾਲ ਕੁੱਟਮਾਰ, ਦੂਜੇ ਦੇ ਇਲਾਕੇ 'ਚ ਵਧਾਈਆਂ ਮੰਗਣ 'ਤੇ ਹੋਇਆ ਵਿਵਾਦ
ਅਡਾਨੀ ਗਰੁੱਪ ਦੀ ਵੈੱਬਸਾਈਟ ਮੁਤਾਬਕ ਜੀਤ ਨੇ ਗਰੁੱਪ ਦੇ CFO ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਹ ਰਣਨੀਤਕ ਵਿੱਤ, ਪੂੰਜੀ ਬਾਜ਼ਾਰ ਅਤੇ ਜੋਖਮ ਅਤੇ ਸ਼ਾਸਨ ਨੀਤੀ ਵਰਗੇ ਮਾਮਲਿਆਂ ਦੀ ਦੇਖਭਾਲ ਕਰਦੇ ਸਨ। ਅਡਾਨੀ ਸਮੂਹ ਦੀ ਵੈੱਬਸਾਈਟ ਅਨੁਸਾਰ ਜੀਤ ਅਡਾਨੀ ਅਡਾਨੀ ਏਅਰਪੋਰਟ ਕਾਰੋਬਾਰ ਦੇ ਨਾਲ-ਨਾਲ ਅਡਾਨੀ ਡਿਜੀਟਲ ਲੈਬਸ ਦੀ ਅਗਵਾਈ ਕਰ ਰਹੇ ਹਨ। ਅਡਾਨੀ ਸਮੂਹ ਆਉਣ ਵਾਲੇ ਸਮੇਂ ਵਿੱਚ ਇੱਕ ਸੁਪਰ ਐਪ ਬਣਾਉਣ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ : Kotkapura Firing Case: ਕੋਟਕਪੂਰਾ ਗੋਲੀਕਾਂਡ ਮਾਮਲੇ 'ਤੇ SIT ਨੇ ਜਾਰੀ ਕੀਤੀਆਂ ਤਸਵੀਰਾਂ