Sultanpur Lodhi News: ਨਗਰ ਕੀਰਤਨ ਦੌਰਾਨ ਗੁੰਡਾਗਰਦੀ, ਦੋ ਧਿਰਾਂ ਵਿਚਾਲੇ ਚੱਲੇ ਤੇਜ਼ਧਾਰ ਹਥਿਆਰ
Advertisement
Article Detail0/zeephh/zeephh2602783

Sultanpur Lodhi News: ਨਗਰ ਕੀਰਤਨ ਦੌਰਾਨ ਗੁੰਡਾਗਰਦੀ, ਦੋ ਧਿਰਾਂ ਵਿਚਾਲੇ ਚੱਲੇ ਤੇਜ਼ਧਾਰ ਹਥਿਆਰ

Sultanpur Lodhi: ਦੋਹਾਂ ਧਿਰਾਂ ਆਪਸ ਵਿੱਚ ਹੱਥੋਪਾਈ ਹੋ ਗਈਆਂ। ਇਸ ਦੌਰਾਨ ਤੇਜ਼ਧਾਰ ਹਥਿਆਰਾਂ ਵੀ ਚੱਲੇ, ਜਿਸ ਵਿੱਚ ਗਤਕਾ ਖਿਡਾਰੀ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। 

Sultanpur Lodhi News: ਨਗਰ ਕੀਰਤਨ ਦੌਰਾਨ ਗੁੰਡਾਗਰਦੀ, ਦੋ ਧਿਰਾਂ ਵਿਚਾਲੇ ਚੱਲੇ ਤੇਜ਼ਧਾਰ ਹਥਿਆਰ

Sultanpur Lodhi: ਸੁਲਤਾਨਪੁਰ ਲੋਧੀ ਵਿਖੇ ਅੱਜ ਇਤਿਹਾਸਿਕ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤੋਂ ਨਗਰ ਕੀਰਤਨ ਦੀ ਅਰੰਭਤਾ ਹੋਈ ਸੀ ਜੋ ਪੂਰੇ ਸ਼ਹਿਰ ਦੇ ਵਿੱਚ ਪਰਿਕਰਮਾ ਕੀਤੀ ਜਾ ਰਹੀ ਸੀ। ਖਾਲਸਾਈ ਜਾਹੋ ਜਲਾਲ ਦੇ ਨਾਲ ਸਜਾਏ ਜਾ ਰਹੇ ਇਸ ਨਗਰ ਕੀਰਤਨ ਦੇ ਦੌਰਾਨ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ। ਛੋਟੀ ਜਿਹੀ ਤਕਰਾਰ ਹਿੰਸਕ ਰੂਪ ਧਾਰਨ ਕਰ ਗਈ। ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਦੇ ਦੌਰਾਨ ਜਦੋਂ ਚੌਂਕ ਚੇਲਿਆਂ ਦੇ ਨਜ਼ਦੀਕ ਗਤਕਾ ਖੇਡ ਰਹੇ ਨੌਜਵਾਨ ਦੇ ਨਾਲ ਕੁਝ ਨੌਜਵਾਨ ਆਪਣੇ ਮੋਟਰਸਾਈਕਲ ਦੀਆਂ ਰੇਸਾਂ ਦੇ ਰਹੇ ਸਨ ਅਤੇ ਸੜਕ ਪਾਰ ਕਰਨਾ ਚਾਹੁੰਦੇ ਸਨ।

ਜਿਨ੍ਹਾਂ ਨੂੰ ਨਗਰ ਕੀਰਤਨ ਵਿੱਚ ਸ਼ਾਮਿਲ ਇੱਕ ਗਤਕਾ ਖਿਡਾਰੀ ਵੱਲੋਂ ਕਥਿਤ ਤੌਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਾਹੌਲ ਗਰਮਾ ਗਿਆ। ਦੋਹਾਂ ਧਿਰਾਂ ਆਪਸ ਵਿੱਚ ਹੱਥੋਪਾਈ ਹੋ ਗਈਆਂ। ਇਸ ਦੌਰਾਨ ਤੇਜ਼ਧਾਰ ਹਥਿਆਰਾਂ ਵੀ ਚੱਲੇ, ਜਿਸ ਵਿੱਚ ਗਤਕਾ ਖਿਡਾਰੀ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਦੂਜੇ ਪਾਸੇ ਦੂਸਰੀ ਧਿਰ ਦੇ ਨੌਜਵਾਨ ਵੀ ਜ਼ਖਮੀ ਹੋਇਆ ਹੈ। ਇਸ ਘਟਨਾ ਦੀ ਇਲਾਕੇ ਭਰ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਉੱਥੇ ਹੀ ਪ੍ਰਬੰਧਕਾਂ ਨੇ ਵੀ ਕਿਹਾ ਹੈ ਕਿ ਨਗਰ ਕੀਰਤਨ ਦੌਰਾਨ ਅਜਿਹਾ ਵਰਤਾਰਾ ਵਾਪਰਨਾ ਬੇਹਦ ਮੰਦਭਾਗਾ ਹੈ।

ਦੂਸਰੀ ਪਾਸੇ ਉਕਤ ਨੌਜਵਾਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਿਆ। ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਪ੍ਰਕਾਰ ਦੀ ਕੋਈ ਵੀ ਬੇਅਦਬੀ ਨਹੀਂ ਕੀਤੀ ਹੈ। ਅਤੇ ਕਿਸੇ ਨਾਲ ਕੋਈ ਵੀ ਲੜਾਈ ਝਗੜਾ ਨਹੀਂ ਕੀਤਾ ਹੈ। ਉਲਟਾ ਉਸ ਨੌਜਵਾਨ ਵੱਲੋਂ ਸਾਡੇ 'ਤੇ ਹਮਲਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮੇਰੇ ਵੀ ਸੱਟਾਂ ਲੱਗੀਆਂ ਹੋਈਆਂ ਹਨ।

Trending news