Om Prakash Chautala Passed Away: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਹੋਇਆ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ।
Trending Photos
Om Prakash Chautala Died: ਹਰਿਆਣਾ ਦੀ ਸਿਆਸਤ ਨਾਲ ਜੁੜੀ ਦੁਖਦ ਖ਼ਬਰ ਸਾਹਮਣੇ ਆਈ ਹੈ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 89 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਉਹ ਪਿਛਲੇ ਕਈ ਦਿਨਾਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਸਨ। ਚੌਟਾਲਾ ਨੂੰ ਸਵੇਰੇ 11.30 ਵਜੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ, ਪਰ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਦੱਸ ਦੇਈਏ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ।
ਓਮ ਪ੍ਰਕਾਸ਼ ਚੌਟਾਲਾ ਦਾ ਜਨਮ
ਓਮ ਪ੍ਰਕਾਸ਼ ਚੌਟਾਲਾ ਦਾ ਜਨਮ 1 ਜਨਵਰੀ 1935 ਨੂੰ ਸਿਰਸਾ ਦੇ ਪਿੰਡ ਚੌਟਾਲਾ ਵਿੱਚ ਹੋਇਆ ਸੀ। ਚੌਟਾਲਾ ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣ ਚੁੱਕੇ ਹਨ। ਚੌਟਾਲਾ ਪਹਿਲੀ ਵਾਰ 2 ਦਸੰਬਰ 1989 ਨੂੰ ਮੁੱਖ ਮੰਤਰੀ ਬਣੇ ਸਨ। ਉਹ 22 ਮਈ 1990 ਤੱਕ ਇਸ ਅਹੁਦੇ 'ਤੇ ਰਹੇ। 12 ਜੁਲਾਈ, 1990 ਨੂੰ ਚੌਟਾਲਾ ਨੇ ਦੂਜੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਜਦੋਂ ਤਤਕਾਲੀ ਮੁੱਖ ਮੰਤਰੀ ਬਨਾਰਸੀ ਦਾਸ ਗੁਪਤਾ ਨੂੰ ਦੋ ਮਹੀਨਿਆਂ ਦੇ ਅੰਦਰ ਹੀ ਅਹੁਦੇ ਤੋਂ ਹਟਾ ਦਿੱਤਾ ਗਿਆ। ਹਾਲਾਂਕਿ ਚੌਟਾਲਾ ਨੂੰ ਵੀ ਪੰਜ ਦਿਨਾਂ ਬਾਅਦ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। 22 ਅਪ੍ਰੈਲ 1991 ਨੂੰ ਚੌਟਾਲਾ ਨੇ ਤੀਜੀ ਵਾਰ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਪਰ ਦੋ ਹਫ਼ਤੇ ਬਾਅਦ ਹੀ ਕੇਂਦਰ ਸਰਕਾਰ ਨੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ।
ਚੌਟਾਲਾ ਦਾ ਪਰਿਵਾਰ
ਓਮ ਪ੍ਰਕਾਸ਼ ਚੌਟਾਲਾ ਦਾ ਵਿਆਹ ਸਨੇਹ ਲਤਾ ਨਾਲ ਹੋਇਆ ਸੀ। ਅਗਸਤ 2019 ਵਿੱਚ ਉਸਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਦੋ ਬੇਟੇ ਅਜੇ ਚੌਟਾਲਾ ਅਤੇ ਅਭੈ ਚੌਟਾਲਾ ਹਨ। ਦੋਵੇਂ ਸਿਆਸਤ ਵਿੱਚ ਸਰਗਰਮ ਹਨ। ਉਨ੍ਹਾਂ ਦੇ ਵੱਡੇ ਪੁੱਤਰ ਅਜੈ ਸਿੰਘ ਚੌਟਾਲਾ ਦੀ ਪਤਨੀ ਦਾ ਨਾਂ ਨੈਨਾ ਚੌਟਾਲਾ ਅਤੇ ਛੋਟੇ ਪੁੱਤਰ ਦੀ ਪਤਨੀ ਦਾ ਨਾਂ ਕਾਂਤਾ ਚੌਟਾਲਾ ਹੈ। ਚੌਟਾਲਾ ਦੀਆਂ ਤਿੰਨ ਬੇਟੀਆਂ ਸੁਚਿਤਰਾ, ਸੁਨੀਤਾ ਅਤੇ ਅੰਜਲੀ ਵੀ ਹਨ। ਉਨ੍ਹਾਂ ਦੇ ਤਿੰਨ ਭਰਾ ਹਨ, ਰਣਜੀਤ ਸਿੰਘ ਚੌਟਾਲਾ, ਪ੍ਰਤਾਪ ਸਿੰਘ ਚੌਟਾਲਾ ਅਤੇ ਜਗਦੀਸ਼ ਕੁਮਾਰ ਚੌਟਾਲਾ।
ਚੌਟਾਲਾ ਦੀ ਸਿੱਖਿਆ
ਓਮ ਪ੍ਰਕਾਸ਼ ਚੌਟਾਲਾ ਆਪਣੇ ਪਿਤਾ ਦੇ ਜੇਲ੍ਹ ਜਾਣ ਕਾਰਨ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੇ। ਉਹਨਾਂ ਨੂੰ ਇਸ ਗੱਲ ਦਾ ਹਮੇਸ਼ਾ ਪਛਤਾਵਾ ਰਿਹਾ। ਜਦੋਂ ਉਹ ਜੇਬੀਟੀ ਭਰਤੀ ਘੁਟਾਲੇ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਸੀ ਤਾਂ ਉਸ ਨੇ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਸੀ। ਉਸ ਨੇ ਦਸਵੀਂ ਜਮਾਤ ਪਾਸ ਕਰਨ ਨੂੰ ਆਪਣੇ ਸਵੈਮਾਣ ਨਾਲ ਜੋੜਿਆ ਸੀ। ਜੇਲ੍ਹ ਵਿੱਚ ਦਿਨ ਰਾਤ ਪੜ੍ਹਾਈ ਕੀਤੀ ਅਤੇ ਇਮਤਿਹਾਨ ਪਾਸ ਕਰਨ ਵਿੱਚ ਸਫ਼ਲ ਰਿਹਾ। ਉਹਨਾਂ ਅੱਠਵੀਂ ਪਾਸ ਸੀ, ਉਹਨਾਂ ਦਾ ਸੁਪਨਾ ਦਸਵੀਂ ਪਾਸ ਕਰਨ ਦਾ ਸੀ। ਅਭਿਸ਼ੇਕ ਬੱਚਨ ਦੀ ਫਿਲਮ ਦਸਵੀ 87 ਸਾਲਾ ਚੌਟਾਲਾ ਦੀ ਇਸ ਭਾਵਨਾ 'ਤੇ ਆਧਾਰਿਤ ਹੈ।