Usha Vance: ਅਮਰੀਕਾ ਵਿੱਚ ਸਹੁੰ ਚੁੱਕ ਸਮਾਗਮ ਵਿਚ ਜੇਡੀ ਵੇਂਸ ਨੇ ਉਪ ਰਾਸ਼ਟਰਪਤੀ ਅਹੁਦੇ ਦਾ ਹਲਫ ਲਿਆ।
Trending Photos
Usha Vance: ਡੋਨਾਲਡ ਟਰੰਪ ਨਾਲ ਇਸ ਸਮੇਂ ਜੇਡੀ ਵੇਂਸ ਅਮਰੀਕਾ ਵਿੱਚ ਚਰਚਾ ਦੇ ਕੇਂਦਰ ਬਣਿਆ ਹੋਇਆ ਹੈ। ਸਹੁੰ ਚੁੱਕ ਸਮਾਗਮ ਵਿਚ ਵੇਂਸ ਨੇ ਉਪ ਰਾਸ਼ਟਰਪਤੀ ਅਹੁਦੇ ਦਾ ਹਲਫ ਲਿਆ। ਉਨ੍ਹਾਂ ਨੇ ਡੋਨਾਲਡ ਟਰੰਪ ਤੋਂ ਪਹਿਲਾ ਸਹੁੰ ਚੁੱਕੀ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਊਸ਼ਾ ਅਤੇ ਮਾਂ ਵੀ ਸਮਾਗਮ ਵਿੱਚ ਮੌਜੂਦ ਸਨ। ਤੁਹਾਨੂੰ ਦੱਸ ਦੇਈਏ ਕਿ ਊਸ਼ਾ ਚਿਲੁਕੁਰੀ ਵੇਂਸ ਭਾਰਤੀ ਮੂਲ ਦੀ ਹੈ ਅਤੇ ਇਸ ਕਾਰਨ ਜੇਡੀ ਵੇਂਸ ਦਾ ਭਾਰਤ ਨਾਲ ਖਾਸ ਰਿਸ਼ਤਾ ਹੈ।
ਜੇਡੀ ਵੇਂਸ ਕੌਣ ਹੈ?
ਅਮਰੀਕਾ ਦੀਆਂ ਆਮ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਜੇਡੀ ਵੇਂਸ ਨੂੰ ਨਾਮਜ਼ਦ ਕੀਤਾ ਸੀ। ਜੇਡੀ ਵੇਂਸ ਅਮਰੀਕਾ ਦੇ ਓਹੀਓ ਸੂਬੇ ਤੋਂ ਸੈਨੇਟਰ ਰਹਿ ਚੁੱਕੇ ਹਨ। ਸੈਨੇਟਰ ਅਮਰੀਕੀ ਸੰਸਦ ਦੇ ਉਪਰਲੇ ਸਦਨ, ਕਾਂਗਰਸ ਦੇ ਮੈਂਬਰ ਹੁੰਦੇ ਹਨ। ਵੇਂਸ ਨੂੰ 2022 ਵਿੱਚ ਸੰਯੁਕਤ ਰਾਜ ਸੈਨੇਟ ਲਈ ਚੁਣਿਆ ਗਿਆ ਸੀ ਅਤੇ 3 ਜਨਵਰੀ, 2023 ਨੂੰ ਅਹੁਦੇ ਦੀ ਸਹੁੰ ਚੁੱਕੀ ਗਈ ਸੀ।
ਵੇਂਸ ਦਾ ਉਥਲ-ਪੁਥਲ ਭਰਿਆ ਬਚਪਨ
ਜੇਡੀ ਦਾ ਜਨਮ ਅਗਸਤ 1984 ਵਿੱਚ ਮਿਡਲਟਾਊਨ, ਓਹੀਓ ਸ਼ਹਿਰ ਵਿੱਚ ਹੋਇਆ ਸੀ। ਸੈਨੇਟਰ ਵੇਂਸ ਦੀ ਮਾਂ ਬੇਵਰਲੀ ਵੈਬ ਏਕਿੰਸ, ਪੰਜ ਵਾਰ ਵਿਆਹੀ ਹੋਈ ਸੀ ਅਤੇ ਉਸਦੇ ਦੂਜੇ ਪਤੀ, ਜੇਡੀ ਏਕਿੰਸ ਤੋਂ ਇੱਕ ਪੁੱਤਰ ਹੈ। ਆਈਕਿਨਜ਼ ਨੇ 1983 ਵਿੱਚ ਦੂਜੀ ਵਾਰ ਡੋਨਾਲਡ ਵਰੋਮਨ ਨਾਲ ਵਿਆਹ ਕੀਤਾ ਸੀ। ਏਕਿੰਸ ਅਤੇ ਡੋਨਾਲਡ ਬੋਮਨ ਨੇ 2 ਅਗਸਤ, 1984 ਨੂੰ ਜੇਡੀ ਨੂੰ ਜਨਮ ਦਿੱਤਾ। ਦੋਵੇਂ ਬੱਚਿਆਂ ਦਾ ਪਾਲਣ ਪੋਸ਼ਣ ਮਿਡਲਟਾਊਨ, ਓਹੀਓ ਵਿੱਚ ਹੋਇਆ ਸੀ। ਮਿਡਲਟਾਊਨ ਕਦੇ ਇੱਕ ਖੁਸ਼ਹਾਲ ਅਮਰੀਕੀ ਨਿਰਮਾਣ ਸ਼ਹਿਰ ਸੀ ਜਿੱਥੇ ਓਹੀਓਨ ਇੱਕ ਬਿਹਤਰ ਜੀਵਨ ਬਤੀਤ ਕਰ ਸਕਦੇ ਸਨ। ਸਮੇਂ ਦੇ ਨਾਲ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਚੰਗੀਆਂ ਨੌਕਰੀਆਂ ਗਾਇਬ ਹੋ ਗਈਆਂ ਅਤੇ ਜੇਡੀ ਦੇ ਪਰਿਵਾਰ ਨੂੰ ਕਈ ਹੋਰਾਂ ਦੇ ਨਾਲ ਨਤੀਜੇ ਭੁਗਤਣੇ ਪਏ। ਘਰ ਤੇ ਸਕੂਲ ਵਿਚ ਗੜਬੜ ਆਮ ਗੱਲ ਸੀ।
ਜਦੋਂ ਉਹ ਛੇ ਸਾਲਾਂ ਦਾ ਸੀ ਤਾਂ ਮਾਤਾ-ਪਿਤਾ ਵੱਖ ਹੋ ਗਏ
ਆਪਣੀ ਮਸ਼ਹੂਰ ਯਾਦਾਂ ਹਿੱਲਬਿਲੀ ਐਲੀਗੀ ਵਿੱਚ ਵੇਂਸ ਨੇ ਲਿਖਿਆ ਕਿ ਉਸਦੇ ਮਾਪਿਆਂ ਨੇ ਅਧਿਕਾਰਤ ਤੌਰ 'ਤੇ ਤਲਾਕ ਲੈ ਲਿਆ ਸੀ ਜਦੋਂ ਉਹ ਛੇ ਸਾਲ ਦਾ ਸੀ, ਹਾਲਾਂਕਿ ਉਸਦੇ ਪਿਤਾ ਡੋਨਾਲਡ ਨੇ ਕੁਝ ਸਾਲ ਪਹਿਲਾਂ ਪਰਿਵਾਰ ਛੱਡ ਦਿੱਤਾ ਸੀ।
ਪਤਨੀ ਊਸ਼ਾ ਵੇਂਸ ਦਾ ਪਿਛੋਕੜ
ਊਸ਼ਾ ਵੇਂਸ ਚਿਲੁਕੁਰੀ ਵੇਂਸ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੇਂਸ ਦੀ ਪਤਨੀ ਹੈ। ਉਨ੍ਹਾਂ ਦਾ ਪਰਿਵਾਰ ਆਂਧਰਾ ਪ੍ਰਦੇਸ਼ ਦੇ ਪਿੰਡ ਬਡਲਰੂ ਵਿਚੋਂ ਆਉਂਦਾ ਹੈ। ਉਨ੍ਹਾਂ ਦਾ ਪਰਿਵਾਰ 50 ਸਾਲ ਪਹਿਲਾਂ ਵਿਦੇਸ਼ ਚਲਾ ਗਿਆ ਸੀ। 1986 ਵਿੱਚ ਭਾਰਤੀ ਅਪ੍ਰਵਾਸੀ ਮਾਤਾ-ਪਿਤਾ ਦੇ ਘਰ ਜਨਮ ਊਸ਼ਾ ਦਾ ਪਾਲਣ ਪੋਸ਼ਣ ਸੈਨ ਡਿਏਗੋ ਵਿੱਚ ਹੋਇਆ।
ਉਹ ਅਮਰੀਕਾ ਦੀ ਇੱਕ ਪ੍ਰਸਿੱਧ ਫਰਮ ਵਿੱਚ ਵਕੀਲ ਹੈ। ਉਨਾਂ ਨੇ ਯੇਲ ਲਾਅ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਹੈ। ਨਾਲ ਹੀ ਯੇਲ ਲਾਅ ਸਕੂਲ ਤੋਂ ਜੂਯਰੀਅਸ ਵਿੱਛ ਡਾਕਟਰ ਦੀ ਡਿਗਰੀ ਹਾਸਲ ਕੀਤੀ ਹੈ। ਯੇਲ ਵਿੱਚ ਚਾਰ ਸਾਲ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਕੈਂਬਰਿਜ ਵਿੱਚ ਗੇਟਸ ਫੇਲੋ ਦੇ ਰੂਪ ਵਿੱਚ ਆਪਣੀ ਪੜ੍ਹਾਈ ਜਾਰੀ ਰੱਖੀ, ਜਿਥੇ ਉਨ੍ਹਾਂ ਨੇ ਖੱਬੇਪੱਖੀ ਅਤੇ ਉਦਾਰਵਾਦੀ ਸਮੂਹਾਂ ਦੇ ਨਾਲ ਕੰਮ ਕੀਤਾ।