Punjab Derabassi lottery winner: ਪੰਜਾਬ ਦੇ 88 ਸਾਲਾ ਬਜ਼ੁਰਗ ਦੀ ਪੰਜ ਕਰੋੜ ਦੀ ਲਾਟਰੀ ਨਿਕਲੀ ਹੈ। ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ।
Trending Photos
Punjab Derabassi lottery winner: ਪੰਜਾਬ ਵਿੱਚ ਲੋਹੜੀ ਮੱਕਰ ਸੰਕ੍ਰਾਂਤੀ ਬੰਪਰ ਲਾਟਰੀ 2023 ਦੇ ਨਤੀਜੇ ਜਾਰੀ ਕੀਤੇ ਗਏ ਸਨ। ਇਸ ਨਤੀਜੇ ਵਿੱਚ ਮਹੰਤ ਦਵਾਰਕਾ ਦਾਸ ਨੇ 5 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਕਿਸਮਤ ਕਦੋਂ ਮਿਹਰਬਾਨ ਹੋ ਜਾਵੇ, ਇਹ ਕਿਸ ਨੂੰ ਪਤਾ, ਕੁਝ ਕਿਹਾ ਨਹੀਂ ਜਾ ਸਕਦਾ। ਦੱਸ ਦੇਈਏ ਕਿ ਇਹ ਵਿਅਕਤੀ ਪੰਜਾਬ ਦੇ ਡੇਰਾਬੱਸੀ ਦਾ ਰਹਿਣਾ ਵਾਲਾ ਹੈ। ਉਨਾਂਹ ਨੇ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਲਾਟਰੀ ਪਾ ਰਹੇ ਸਨ ਅਤੇ ਆਪਣੀ ਕਿਸਮਤ ਅਜ਼ਮਾ ਰਹੇ ਸਨ।
ਇਸ ਤੋਂ ਬਾਅਦ ਇਸ ਵਾਰ ਲੋਹੜੀ ਮੱਕਰ ਸੰਕ੍ਰਾਂਤੀ ਬੰਪਰ ਲਾਟਰੀ 2023 (Punjab Lottery) ਦੇ ਨਤੀਜੇ ਵਿਚ ਮਹੰਤ ਦਵਾਰਕਾ ਦਾਸ ਦਾ (Mahant Dwarka Dass) ਨਾਮ ਸਾਹਮਣੇ ਆ ਹੀ ਗਿਆ ਹੈ। ਰਾਤੋ ਰਾਤ ਇੱਕ 88 ਸਾਲਾ ਵਿਅਕਤੀ ਦੀ ਕਿਸਮਤ ਬਦਲ ਗਈ। ਦਰਅਸਲ, ਇਸ ਵਿਅਕਤੀ ਨੇ 5 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਜਿਵੇਂ ਹੀ ਇਹ ਖਬਰ ਇਲਾਕੇ 'ਚ ਫੈਲੀ ਤਾਂ ਉਥੇ ਜਸ਼ਨ ਦਾ ਮਾਹੌਲ ਬਣ ਗਿਆ, ਲੋਕ ਉਸ ਨੂੰ ਵਧਾਈ ਦੇਣ ਲਈ ਉਨ੍ਹਾਂ ਦੇ ਘਰ ਪਹੁੰਚ ਗਏ ਅਤੇ ਹਾਰ ਵੀ ਪਾਏ। ਇਹ ਲਾਟਰੀ ਜਿੱਤਣ ਤੋਂ ਬਾਅਦ ਉਸ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਹ (Punjab Lottery) ਰਕਮ ਮੈਂ ਆਪਣੇ ਪੁੱਤਰਾਂ ਅਤੇ ਆਪਣੇ ‘ਡੇਰੇ’ ਵਿਚ ਵੰਡਾਂਗਾ।
ਇਹ ਵੀ ਪੜ੍ਹੋ: Basant Panchami 2023: ਪਤੰਗ ਨਾਲ ਬਸੰਤ ਪੰਚਮੀ ਦਾ ਕੀ ਸਬੰਧ ਹੈ? ਜਾਣੋ ਕਿਵੇਂ ਸ਼ੁਰੂ ਹੋਇਆ ਰਿਵਾਜ
ਪੰਜਾਬ ਬੰਪਰ ਲਾਟਰੀ ( Punjab Lottery 2023) ਨੂੰ ਦੋ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪਹਿਲੀ ਹੈ ਪਿਆਰੀ ਲੋਹੜੀ ਮੱਕਰ ਸੰਕ੍ਰਾਂਤੀ ਬੰਪਰ ਲਾਟਰੀ ਅਤੇ ਦੂਜੀ ਹੈ ਪੰਜਾਬ ਰਾਜ ਪਿਆਰੀ ਲੋਹੜੀ ਬੰਪਰ ਲਾਟਰੀ। ਜਿਸ ਦਾ ਲਾਟਰੀ ਨੰਬਰ ਚੁਣਿਆ ਗਿਆ ਹੈ, ਉਸ ਨੂੰ ਪੰਜ ਕਰੋੜ ਰੁਪਏ ਮਿਲਣਗੇ।
ਪੰਜਾਬ ਲਾਟਰੀ 2023 (Punjab Lottery Result 2023) ਲਈ ਇੰਝ ਮਿਲਦੇ ਹਨ ਇਨਾਮ
ਪਹਿਲਾ ਇਨਾਮ: 5 ਕਰੋੜ ਰੁਪਏ (1 ਜੇਤੂ)
ਦੂਜਾ ਇਨਾਮ: 10,00,000 ਰੁਪਏ
ਤੀਜਾ ਇਨਾਮ: 6,00,000 ਰੁਪਏ
ਚੌਥਾ ਇਨਾਮ: 8,000 ਰੁਪਏ
ਪੰਜਵਾਂ ਇਨਾਮ: 5,000 ਰੁਪਏ
6ਵਾਂ ਇਨਾਮ: 2,000 ਰੁਪਏ