Amritsar News: ਅੰਮ੍ਰਿਤਸਰ ਪੁਲਿਸ ਨੇ ਲੋਕਾਂ ਨੂੰ ਲੁਟਣ ਵਾਲੇ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ। ਪਤਨੀ ਵਲੋ ਲੋਕਾਂ ਨੂੰ ਲੁਟ ਦਾ ਸ਼ਿਕਾਰ ਬਣਾਇਆ ਜਾਂਦਾ ਸੀ।
Trending Photos
Amritsar News: ਇਹ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਪੁਲਿਸ ਸਟੇਸ਼ਨ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਲੋਕਾਂ ਨੂੰ ਲੁੱਟਣ ਦੇ ਦੋਸ਼ ਵਿੱਚ ਇੱਕ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਚੱਲ ਰਹੀ ਜਾਂਚ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਣਜੀਤ ਐਵੇਨਿਊ ਪੁਲਿਸ ਸਟੇਸ਼ਨ ਦੇ ਐਸਐਚਓ ਰੌਬਿਨ ਹੰਸ ਨੇ ਦੱਸਿਆ ਕਿ ਸਾਨੂੰ 15 ਦਿਨ ਪਹਿਲਾਂ ਇੱਕ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਰਹਿਣ ਵਾਲੇ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਹਸਪਤਾਲ ਤੋਂ ਰਣਜੀਤ ਐਵੇਨਿਊ ਸਥਿਤ ਆਪਣੇ ਘਰ ਆ ਰਿਹਾ ਸੀ ਅਤੇ ਰਸਤੇ ਵਿੱਚ ਮਹਿੰਦਰਾ ਏਜੰਸੀ ਦੇ ਸਾਹਮਣੇ ਇੱਕ ਮਾਸਕ ਪਹਿਨੀ ਕੁੜੀ ਖੜ੍ਹੀ ਸੀ। ਇੱਕ ਚੰਗਾ ਨਾਗਰਿਕ ਹੋਣ ਕਰਕੇ ਉਸਨੇ ਆਪਣੀ ਕਾਰ ਰੋਕੀ ਅਤੇ ਉਸ ਲੜਕੀ ਦੀ ਮਜਬੂਰੀ ਸਮਝਦੇ ਹੋਏ ਕੁੜੀ ਨੂੰ ਕਾਰ ਵਿੱਚ ਬਿਠਾਇਆ।
ਕੁੜੀ ਨੇ ਕਿਹਾ ਕਿ ਉਸਨੂੰ ਹਰਤੇਜ ਹਸਪਤਾਲ ਜਾਣਾ ਹੈ। ਜਦੋਂ ਉਸਨੇ ਖਾਲੀ ਗਰਾਂਊਂਡ ਨਜ਼ਦੀਕ ਹਰਤੇਜ ਹਸਪਤਾਲ ਝਾੜੀਆ ਲਾਗੇ ਲੜਕੀ ਨੇ ਗੱਡੀ ਰੁਕਵਾ ਦਿੱਤੀ। ਜਦੋਂ ਕੁੜੀ ਕਾਰ ਵਿੱਚੋਂ ਬਾਹਰ ਆਈ ਤਾਂ ਕੁੜੀ ਦਾ ਸਾਥੀ ਬਾਹਰ ਆਇਆ, ਜਿਸਦੇ ਹੱਥ ਵਿੱਚ ਚਾਕੂ ਸੀ। ਉਨ੍ਹਾਂ ਨੇ ਉਸਨੂੰ ਧਮਕੀ ਦਿੱਤੀ ਅਤੇ ਉਸਨੂੰ ਕਾਰ ਵਿੱਚੋਂ ਬਾਹਰ ਕੱਢ ਲਿਆ ਅਤੇ ਉਸਦੇ ਗਲੇ ਵਿੱਚੋਂ ਸੋਨੇ ਦੀ ਚੇਨ ਅਤੇ ਗਹਿਣੇ ਲਾਹ ਕੇ ਮੌਕੇ ਤੋਂ ਭੱਜ ਗਏ। ਜਿਸ 'ਤੇ ਮਾਮਲਾ ਦਰਜ ਕੀਤਾ ਗਿਆ।