Bunty Bains: ਬੰਟੀ 'ਤੇ ਇਹ ਹਮਲਾ ਮੋਹਾਲੀ ਦੇ ਸੈਕਟਰ-79 'ਚ ਸਥਿਤ ਕਟਾਨੀ ਪ੍ਰੀਮੀਅਮ ਢਾਬੇ 'ਤੇ ਹੋਇਆ। ਹਾਲਾਂਕਿ ਇਸ ਹਮਲੇ 'ਚ ਉਹ ਵਾਲ-ਵਾਲ ਬਚ ਗਏ।
Trending Photos
Mohali News (Manish Shanker): ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਤੇ ਪ੍ਰੋਡਿਊਸਰ ਬੰਟੀ ਬੈਂਸ 'ਤੇ ਬੰਬੀਹਾ ਗੈਂਗ ਦੇ ਗੁਰਗਿਆਂ ਨੇ ਫਾਇਰਿੰਗ ਕੀਤੀ ਹੈ। ਬੰਟੀ 'ਤੇ ਇਹ ਹਮਲਾ ਮੋਹਾਲੀ ਦੇ ਸੈਕਟਰ-79 ਵਿੱਚ ਹੋਇਆ। ਹਾਲਾਂਕਿ ਇਸ ਹਮਲੇ 'ਚ ਉਹ ਵਾਲ-ਵਾਲ ਬਚ ਗਏ। ਬੰਟੀ ਬੈਂਸ ਤੋਂ ਬੰਬੀਹਾ ਗੈਂਗ ਵੱਲੋਂ ਇੱਕ ਕਰੋੜ ਰੁਪਏ ਦੀ ਰੰਗਦਾਰੀ ਮੰਗੀ ਜਾ ਰਹੀ ਸੀ। ਫਿਲਹਾਲ ਪੁਲਿਸ ਇਸ ਮਾਮਲੇ ਬਾਰੇ ਕੁੱਝ ਵੀ ਕਹਿਣ ਤੋਂ ਕਿਨਾਰਾ ਕਰ ਰਹੀ ਹੈ।
ਕਦੋਂ ਹੋਇਆ ਹਮਲਾ?
ਮਸ਼ਹੂਰ ਗੀਤਕਾਰ ਤੇ ਪ੍ਰੋਡਿਊਸਰ ਬੰਟੀ ਬੈਂਸ 'ਤੇ ਇਹ ਹਮਲਾ ਬੀਤੀ ਰਾਤ ਹੋਇਆ ਜਦੋਂ ਉਹ ਆਪਣੇ ਦੋਸਤਾਂ ਨਾਲ ਮੋਹਾਲੀ ਦੇ ਸੈਕਟਰ-79 ਵਿੱਚ ਸਥਿਤ ਕਟਾਨੀ ਪ੍ਰੀਮੀਅਮ ਢਾਬੇ 'ਚ ਖਾਣਾ ਖਾਣ ਲਈ ਪਹੁੰਚੇ ਹੋਏ ਸਨ। ਉਸ ਵੇਲੇ ਕੁੱਝ ਅਣਪਛਾਤੇ ਬਦਮਾਸ਼ਾਂ ਨੇ ਢਾਬੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਉਨ੍ਹਾਂ 'ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਉਨ੍ਹਾਂ ਵਾਲ ਵਾਲ ਬਚ ਗਏ। ਬੰਟੀ ਨੇ ਆਪਣੇ ਇੰਸਟਗ੍ਰਾਮ 'ਤੇ ਇੱਕ ਸਟੋਰੀ ਪਾਕੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ਕਟਾਣੀ ਢਾਬੇ 'ਤੇ ਮੌਜੂਦ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਹਮਲਾ ਹੋ ਗਿਆ।
ਫਿਰੌਤੀ ਲਈ ਆਈ ਕਾਲ
ਜਾਣਕਾਰੀ ਇਹ ਵੀ ਸਹਾਮਣੇ ਆ ਰਹੀ ਹੈ ਕਿ ਗੋਲ਼ੀਬਾਰੀ ਦੀ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਭਰਿਆ ਕਾਲ ਆਇਆ ਸੀ, ਜਿਸ 'ਚ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਪੈਸੇ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਕਾਲ ਮੋਸਟ ਵਾਂਟੇਡ ਗੈਂਗਸਟਰ ਲੱਕੀ ਪਟਿਆਲ ਦੇ ਨਾਂਅ 'ਤੇ ਕੀਤੀ ਗਈ ਸੀ। ਲੱਕੀ ਪਟਿਆਲ ਕੈਨੇਡਾ ਰਹਿੰਦਾ ਹੈ, ਜੋ ਬੰਬੀਹਾ ਗੈਂਗ ਦੀ ਅਗਵਾਈ ਕਰ ਰਿਹਾ ਹੈ।
ਕੌਣ ਹੈ ਬੰਟੀ ਬੈਂਸ?
ਬੰਟੀ ਬੈਂਸ ਮਸ਼ਹੂਰ ਪੰਜਾਬੀ ਗੀਤਕਾਰ/ਸੰਗੀਤਕਾਰ ਅਤੇ ਨਿਰਮਾਤਾ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੀਤਕਾਰੀ ਦੇ ਨਾਲ ਕੀਤੀ ਸੀ। ਬੈਂਸ ਹਮੇਸ਼ਾ ਹੀ ਨਵੇਂ-ਨਵੇਂ ਕਲਾਕਾਰਾਂ ਨੂੰ ਲਾਂਚ ਕਰਨ ਤੇ ਇੰਡਸਟਰੀ 'ਚ ਅਲੱਗ ਕੰਮ ਕਰਨ ਲਈ ਜਾਣੇ ਜਾਂਦੇ ਹਨ। ਹੁਣ ਤੱਕ ਬੈਂਸ ਕਈ ਅਜਿਹੇ ਚਿਹਰਿਆਂ ਨੂੰ ਲਾਂਚ ਕਰ ਚੁੱਕੇ ਹਨ, ਜੋ ਇਸ ਵੇਲੇ ਦੇ ਵੱਡੇ ਸਟਾਰ ਹਨ। ਮਿਊਜ਼ਿਕ ਕੰਪੋਜ਼ਰ ਬੰਟੀ ਬੈਂਸ ਦਾ ਸਿੱਧੂ ਮੂਸੇਵਾਲਾ ਨਾਲ ਖਾਸ ਸਬੰਧ ਸੀ। ਬੈਂਸ ਨੇ ਮੂਸੇਵਾਲਾ ਦੇ ਬਹੁਤ ਸਾਰੇ ਗੀਤ ਤਿਆਰ ਕੀਤੇ ਅਤੇ ਤਿਆਰ ਕੀਤੇ।